July 24, 2026, 2:46 am
----------- Advertisement -----------
HomeNewsEntertainmentਇਸ ਵਾਰ ਅਮਿਤਾਭ ਬੱਚਨ ਦਾ 80ਵਾਂ ਜਨਮ ਦਿਨ ਹੋਵੇਗਾ ਸਭ ਤੋਂ ਖਾਸ,ਜਾਨਣ...

ਇਸ ਵਾਰ ਅਮਿਤਾਭ ਬੱਚਨ ਦਾ 80ਵਾਂ ਜਨਮ ਦਿਨ ਹੋਵੇਗਾ ਸਭ ਤੋਂ ਖਾਸ,ਜਾਨਣ ਲਈ ਪੜ੍ਹੋ ਪੂਰੀ ਖ਼ਬਰ

Published on

----------- Advertisement -----------

ਬਾਲੀਵੁੱਡ ਦੇ ਸ਼ਹਿਨਸ਼ਾਹ 11 ਅਕਤੂਬਰ ਨੂੰ ਆਪਣਾ 80ਵਾਂ ਜਨਮਦਿਨ ਮਨਾਉਣ ਜਾ ਰਹੇ ਹਨ। ਇਸ ਖਾਸ ਮੌਕੇ ‘ਤੇ ਫਿਲਮ ਹੈਰੀਟੇਜ ਫਾਊਂਡੇਸ਼ਨ ਨੇ ਉਨ੍ਹਾਂ ਨੂੰ ਖਾਸ ਤੋਹਫਾ ਦੇਣ ਦੀ ਯੋਜਨਾ ਬਣਾਈ ਹੈ। ਬਿੱਗ ਬੀ ਦੇ ਜਨਮਦਿਨ ‘ਤੇ 11 ਬਲਾਕਬਸਟਰ ਫਿਲਮਾਂ ਦੇਖਣ ਨੂੰ ਮਿਲਣਗੀਆਂ, ਜਿਨ੍ਹਾਂ ਦੀ ਬਦੌਲਤ ਅੱਜ ਅਮਿਤਾਭ ਬੱਚਨ ਹਿੰਦੀ ਫਿਲਮ ਇੰਡਸਟਰੀ ‘ਤੇ ਰਾਜ ਕਰ ਰਹੇ ਹਨ। ਅਮਿਤਾਭ ਬੱਚਨ ਦੇ 80ਵੇਂ ਜਨਮਦਿਨ ਦੇ ਮੌਕੇ ‘ਤੇ 8 ਅਕਤੂਬਰ ਤੋਂ 11 ਅਕਤੂਬਰ ਤੱਕ ‘ਬੱਚਨ ਬੈਕ ਟੂ ਦਾ ਬਿਗਨਿੰਗ’ ਸਿਰਲੇਖ ਵਾਲਾ ਇੱਕ ਵਿਸ਼ੇਸ਼ ਫ਼ਿਲਮ ਫੈਸਟੀਵਲ ਆਯੋਜਿਤ ਕੀਤਾ ਜਾਵੇਗਾ। ਇਹ ਫੈਸਟੀਵਲ 22 ਸਿਨੇਮਾ ਹਾਲਾਂ ਵਿੱਚ 172 ਸ਼ੋਅਕੇਸ ਅਤੇ 30 ਸਕ੍ਰੀਨਾਂ ਦੇ ਨਾਲ 17 ਭਾਰਤੀ ਸ਼ਹਿਰਾਂ ਵਿੱਚ ਆਯੋਜਿਤ ਕੀਤਾ ਜਾਵੇਗਾ ।

‘ਬੱਚਨ ਬੈਕ ਟੂ ਦਾ ਬਿਗਨਿੰਗ’ ਵਾਲੇ ਇਸ ਵਿਸ਼ੇਸ਼ ਫ਼ਿਲਮ ਫੈਸਟੀਵਲ ਰਾਹੀਂ ਬਾਲੀਵੁੱਡ ਇਸ ਸਾਲ ਬਿੱਗ ਬੀ ਦੇ ਜਨਮਦਿਨ ਦਾ ਖ਼ਾਸ ਜਸ਼ਨ ਮਨਾਵੇਗਾ। ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਨੇ ਪੀਵੀਆਰ ਸਿਨੇਮਾ ਦੇ ਨਾਲ ਸਾਂਝੇਦਾਰੀ ਕਰਦੇ ਹੋਏ ਇਸ ਫ਼ਿਲਮ ਫੈਸਟੀਵਲ ਨੂੰ ਮਨਾਉਣ ਦਾ ਐਲਾਨ ਕੀਤਾ ਹੈ। ਫ਼ਿਲਮ ਹੈਰੀਟੇਜ ਫਾਊਂਡੇਸ਼ਨ , ਫ਼ਿਲਮ ਨਿਰਮਾਤਾ ਅਤੇ ਪੁਰਾਲੇਖਕਾਰ ਸ਼ਵਿੰਦਰ ਸਿੰਘ ਡੂੰਗਰਪੁਰ ਵੱਲੋਂ ਸਥਾਪਿਤ ਕੀਤੀ ਗਈ ਹੈ। ਇਸ ਫਾਊਂਡੇਸ਼ਨ ਨੇ ਆਯੋਜਿਤ ਕੀਤੇ ਗਏ ਖ਼ਾਸ ਫ਼ਿਲਮ ਫੈਸਟੀਵਲ ਦੇ ਲਈ ਅਮਿਤਾਭ ਬੱਚਨ ਦੀਆਂ 11 ਬਲਾਕਬਸਟਰ ਫਿਲਮਾਂ ਦਾ ਸੰਗ੍ਰਹਿ ਇਕੱਠਾ ਕੀਤਾ ਹੈ। ਫਿਲਮ ਹੈਰੀਟੇਜ ਫਾਊਂਡੇਸ਼ਨ ਦੇ ਡਾਇਰੈਕਟਰ ਸ਼ਵਿੰਦਰ ਸਿੰਘ ਡੂੰਗਰਪੁਰ ਨੇ ਇੱਕ ਬਿਆਨ ਵਿੱਚ ਕਿਹਾ, “ਜਵਾਨ ਹੋਣ ਮਗਰੋਂ ਮੈਂ ਅਮਿਤਾਭ ਬੱਚਨ ਦਾ ਸਭ ਤੋਂ ਵੱਡਾ ਪ੍ਰਸ਼ੰਸਕ ਸੀ।

ਜਦੋਂ ਵੀ ਮੈਂ ਕਲਾਸ ਛੱਡ ਕੇ ਉਨ੍ਹਾਂ ਦੀਆਂ ਫਿਲਮਾਂ ਦੇਖਣ ਜਾਂਦਾ ਸੀ ਇਸ ਦੇ ਚੱਲਦੇ ਅਕਸਰ ਸਕੂਲ ਅਤੇ ਕਾਲਜ ਵਿੱਚ ਕਲਾਸ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਸੀ। ਮੈਨੂੰ ਬਹੁਤ ਖੁਸ਼ੀ ਹੈ ਕਿ ਫ਼ਿਲਮ ਹੈਰੀਟੇਜ ਫਾਊਂਡੇਸ਼ਨ ਅਮਿਤਾਭ ਬੱਚਨ ਨੂੰ ਉਨ੍ਹਾਂ ਦੇ 80ਵੇਂ ਜਨਮਦਿਨ ‘ਤੇ ਦੇਸ਼ ਭਰ ‘ਚ ਆਪਣੀ ਤਰ੍ਹਾਂ ਦੇ ਪਹਿਲੇ ਚਾਰ ਦਿਨਾਂ ਸਮਾਰੋਹ ਦੇ ਨਾਲ ਸਨਮਾਨਿਤ ਕਰ ਰਹੀ ਹੈ।” ਇਹ ਫ਼ਿਲਮ ਫੈਸਟੀਵਲ ਦੇਸ਼ ਭਰ ਦੇ ਕਈ ਸ਼ਹਿਰਾਂ ਜਿਵੇਂ ਕਿ ਮੁੰਬਈ, ਦਿੱਲੀ, ਕੋਲਕਾਤਾ, ਬੈਂਗਲੁਰੂ ਅਤੇ ਹੈਦਰਾਬਾਦ ਤੋਂ ਅਹਿਮਦਾਬਾਦ, ਸੂਰਤ, ਬੜੌਦਾ, ਰਾਏਪੁਰ, ਕਾਨਪੁਰ, ਕੋਲਹਾਪੁਰ, ਪ੍ਰਯਾਗਰਾਜ ਅਤੇ ਇੰਦੌਰ ਤੱਕ ਦੇ ਸ਼ਹਿਰਾਂ ਨੂੰ ਕਵਰ ਕਰੇਗਾ। ਬਿੱਗ ਬੀ ਦੀਆਂ ਪ੍ਰਦਰਸ਼ਿਤ ਕੀਤੀ ਜਾਣ ਵਾਲੀ ਫ਼ਿਲਮਾਂ ਦੇ ਵਿੱਚ ‘ਡੌਨ’, ‘ਕਾਲਾ ਪੱਥਰ’, ‘ਕਾਲੀਆ’, ‘ਕਭੀ ਕਭੀ’, ‘ਅਮਰ ਅਕਬਰ ਐਂਥਨੀ’, ‘ਨਮਕ ਹਲਾਲ’, ‘ਅਭਿਮਾਨ’, ‘ਦੀਵਾਰ’, ‘ਮਿਲੀ’, ‘ਸੱਤੇ ਪੇ ਸੱਤਾ’ ਅਤੇ ‘ਕਭੀ ਕਭੀ’ ,’ਚੁਪਕੇ- ਚੁਪਕੇ’ ਵਰਗੀਆਂ ਫਿਲਮਾਂ ਦਿਖਾਈਆਂ ਜਾਣਗੀਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...