July 22, 2026, 5:25 pm
----------- Advertisement -----------
HomeNewsEntertainmentਅਮਿਤਾਭ ਬੱਚਨ ਦੇ ਘਰ 'ਚ ਕੋਰੋਨਾ ਨੇ ਦਿੱਤੀ ਦਸਤਕ ਸਟਾਫ ਮੈਂਬਰ ਦੀ...

ਅਮਿਤਾਭ ਬੱਚਨ ਦੇ ਘਰ ‘ਚ ਕੋਰੋਨਾ ਨੇ ਦਿੱਤੀ ਦਸਤਕ ਸਟਾਫ ਮੈਂਬਰ ਦੀ ਰਿਪੋਰਟ ਆਈ ਪਾਜ਼ੀਟਿਵ

Published on

----------- Advertisement -----------

ਮੁੰਬਈ ‘ਚ ਕੋਰੋਨਾ ਦੇ ਮਾਮਲੇ ਤੇਜੀ ਨਾਲ ਫੈਲ ਰਹੇ ਹਨ। ਅੱਜ ਅਮਿਤਾਭ ਬੱਚਨ ਦੇ ਘਰ ਵਿਚ ਇੱਕ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਦੱਸ ਦੇਈਏ ਕਿ ਜਾਂਚ ਲਈ 31 ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਫਿਲਹਾਲ ਬੱਚਨ ਪਰਿਵਾਰ ਦੇ ਮੈਂਬਰਾਂ ਵਿੱਚੋ ਕਿਸੇ ਦੇ ਵੀ ਕੋਰੋਨਾ ਤੋਂ ਸੰਕ੍ਰਮਿਤ ਹੋਣ ਦੀ ਕੋਈ ਸੂਚਨਾ ਨਹੀਂ ਹੈ। ਕੋਰੋਨਾ ਕਾਰਨ ਅਮਿਤਾਭ ਇੱਕ ਵਾਰ ਫਿਰ ਮੁਸੀਬਤ ਨਾਲ ਜੂਝ ਰਹੇ ਹਨ।

ਆਪਣੇ ਆਖ਼ਰੀ ਲਿਖੇ ਬਲਾਗ ਵਿੱਚ ਅਮਿਤਾਭ ਬੱਚਨ ਨੇ ਖੁਦ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਲਿਖਿਆ- ਮੈਂ ਘਰ ਵਿੱਚ ਕੋਵਿਡ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹਾਂ ਤੇ ਬਾਅਦ ਵਿੱਚ (ਪ੍ਰਸ਼ੰਸਕਾਂ) ਨਾਲ ਸੰਪਰਕ ਕਰਾਂਗਾ…।” ਜ਼ਿਕਰਯੋਗ ਹੈ ਕਿ 3-4 ਜਨਵਰੀ ਨੂੰ ਬੀਤੀ ਰਾਤ ਲਿਖੀ ਇਸ ਪੋਸਟ ਜ਼ਰੀਏ ਅਮਿਤਾਭ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਕਿਸ ਨੂੰ ਘਰ ‘ਚ ਕੋਵਿਡ ਹੈ। ਅਜਿਹੇ ‘ਚ ਇਸ ਨੂੰ ਲੈ ਕੇ ਹਰ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ ਜੁਲਾਈ ‘ਚ ਅਮਿਤਾਭ ਬੱਚਨ ਕੋਰੋਨਾ ਪਾਜ਼ੀਟਿਵ ਹੋ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਮੁੰਬਈ ਦੇ ਵਿਲੇ ਪਾਰਲੇ ਦੇ ਨਾਨਾਵਤੀ ਹਸਪਤਾਲ ‘ਚ ਭਰਤੀ ਕਰਵਾਉਣਾ ਪਿਆ ਸੀ। ਅਮਿਤਾਭ ਤੋਂ ਬਾਅਦ ਅਭਿਸ਼ੇਕ, ਐਸ਼ਵਰਿਆ ਅਤੇ ਆਰਾਧਿਆ ਵੀ ਪਿਛਲੇ ਸਾਲ ਕੋਰੋਨਾ ਸੰਕਰਮਿਤ ਪਾਏ ਗਏ ਸਨ। ਦੱਸਣਯੋਗ ਇਹ ਹੈ ਕਿ ਅਮਿਤਾਭ ਆਪਣੀ ਨਿੱਜੀ ਜ਼ਿੰਦਗੀ ਦੀਆਂ ਕਈ ਘਟਨਾਵਾਂ ਆਪਣੇ ਬਲਾਗ ‘ਤੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਇਸੇ ਦੇ ਚਲਦੇ ਉਹਨਾਂ ਨੇ ਕੱਲ ਰਾਤ ਨੂੰ ਆਪਣੇ ਬਲਾਗ ਵਿੱਚ ਲਿਖਿਆ ਕਿ ਉਹ ਘਰ ਵਿੱਚ ਕੋਵਿਡ ਦੀ ਸਥਿਤੀ ਵਿੱਚੋਂ ਲੰਘ ਰਹੇ ਹਨ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਬਾਅਦ ਵਿੱਚ ਜੁੜਨਗੇ। ਇਸ ਪੋਸਟ ਕਾਰਨ ਬੱਚਨ ਪਰਿਵਾਰ ‘ਚ ਕੋਰੋਨਾ ਸਥਿਤੀ ਨੂੰ ਲੈ ਕੇ ਕਈ ਤਰ੍ਹਾਂ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ‘ਚ 16 ਮੈਟਰੋ ਸਟੇਸ਼ਨ ਅਗਲੇ ਹੁਕਮਾਂ ਤੱਕ ਬੰਦ, ਸੁਰੱਖਿਆ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ

ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨਕਾਰੀ ਵਿਦਿਆਰਥੀ ਪ੍ਰਦਰਸ਼ਨ ‘ਤੇ ਡਟੇ ਹੋਏ ਹਨ। ਸੋਮਵਾਰ ਨੂੰ...

ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਵਿਰੁੱਧ ਪੁਲਿਸ ਕਾਰਵਾਈ ਦਾ ਮਾਮਲਾ, SC ਵੱਲੋਂ ਤੁਰੰਤ ਸੁਣਵਾਈ ਤੋਂ ਇਨਕਾਰ

ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਦੇ ਜੰਤਰ-ਮੰਤਰ ‘ਤੇ ਕਾਕਰੋਚ ਜਨਤਾ ਪਾਰਟੀ (CJP) ਦੇ...

ਵਿਆਹ ਦੇ 17 ਸਾਲ ਬਾਅਦ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਕੀਤਾ ਪਤੀ ਦਾ ਕਤਲ

ਜ਼ਿਲ੍ਹੇ ਦੇ ਪਿੰਡ ਹਰਿਮਾਜਰਾ ਵਿਖੇ ਵਿਆਹ ਦੇ 17 ਸਾਲ ਬਾਅਦ ਇੱਕ ਔਰਤ ਵੱਲੋਂ ਆਪਣੇ...

ਬੇਅਦਬੀ ਵਿਰੋਧੀ ਕਾਨੂੰਨ ‘ਤੇ ਅਕਾਲ ਤਖ਼ਤ ਦੇ ਸੁਝਾਵਾਂ ਬਾਰੇ ਪੰਜਾਬ ਸਰਕਾਰ ਨੇ ਕਾਨੂੰਨੀ ਰਾਇ ਮੰਗੀ

ਪੰਜਾਬ ਸਰਕਾਰ ਨੇ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਬਾਰੇ ਅਕਾਲ ਤਖ਼ਤ ਦੇ ਸੁਝਾਵਾਂ ਦੇ...

ਪੰਜਾਬੀ ਗਾਇਕ ਦੀ ਗੁੰਮਸ਼ੁਦਗੀ ‘ਤੇ ਹਾਈਕੋਰਟ ਸਖ਼ਤ, ਹਰਭਜਨ ਸ਼ੇਰਾ ਨੂੰ ਕੋਰਟ ‘ਚ ਪੇਸ਼ ਕਰਨ ਦੇ ਹੁਕਮ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬੀ ਗਾਇਕ ਹਰਭਜਨ ਸ਼ੇਰਾ ਦੇ ਲਾਪਤਾ ਦੇ ਮਾਮਲੇ...

ਕਾਂਗਰਸ ਦਾ ਭਾਜਪਾ ਖਿਲਾਫ਼ Black Protest, ਕਾਲੇ ਕੱਪੜੇ ਪਾ ਕੇ ਸੰਸਦ ਦੇ ਬਾਹਰ ਪਹੁੰਚੇ ਰਾਹੁਲ ਗਾਂਧੀ

ਕਾਂਗਰਸ ਪਾਰਟੀ ਨੇ NEET ਪ੍ਰੀਖਿਆ ਵਿੱਚ ਧਾਂਦਲੀ ਅਤੇ ਦੇਸ਼ ਭਰ ਵਿੱਚ ਹੋ ਰਹੇ ਪੇਪਰ...

‘BJP ਲੀਡਰਾਂ ਨੂੰ ਤਲਬ ਕੀਤਾ ਜਾਵੇ’, ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸਾਹਿਬ ਨੂੰ ਚਿੱਠੀ ਲਿਖ ਕੀਤੀ ਮੰਗ

ਜੇਲ੍ਹ ਵਿਚ ਬੰਦ ਬਲਵੰਤ ਸਿੰਘ ਰਾਜੋਆਣਾ ਨੇ ਜਥੇਦਾਰ ਸ੍ਰੀ ਅਕਾਲ ਤਖਤ ਕੁਲਦੀਪ ਸਿੰਘ ਗੜਗੱਜ...

ਦਿੱਲੀ ਪੁਲਿਸ ਹੈੱਡਕੁਆਰਟਰ ਦੇ ਬਾਹਰ ਕਾਕਰੋਚ ਪਾਰਟੀ ਦਾ ਧਰਨਾ ਖ਼ਤਮ

ਕਾਕਰੋਚ ਜਨਤਾ ਪਾਰਟੀ ਨੇ ਮੰਗਲਵਾਰ ਦੇਰ ਰਾਤ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਐਲਾਨ ਕੀਤਾ...

•ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਡੇ ਨੌਜਵਾਨਾਂ ਨੂੰ ਸਿਰਫ਼ ਨੌਕਰੀਆਂ ਲਈ ਨਹੀਂ, ਸਗੋਂ ਭਵਿੱਖ ਵਿੱਚ ਮੌਕੇ ਸਿਰਜਣ ਲਈ ਤਿਆਰ ਕਰ ਰਹੀ ਹੈ: ਹਰਜੋਤ ਸਿੰਘ ਬੈਂਸ

ਚੰਡੀਗੜ੍ਹ, 21 ਜੁਲਾਈ,2026ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ 'ਸਿੱਖਿਆ...