ਬਾਲੀਵੁੱਡ ਦੇ ਦਿੱਗਜ ਅਮਿਤਾਭ ਬੱਚਨ ਅਗਲੀ ਵਾਰ ਨਿਰਦੇਸ਼ਕ ਰਿਭੂ ਦਾਸਗੁਪਤਾ ਦੀ ਕੋਰਟਰੂਮ ਥ੍ਰਿਲਰ ਫਿਲਮ ‘ਸੈਕਸ਼ਨ 84’ ‘ਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਖੁਦ ਬਿੱਗ ਬੀ ਨੇ ਦਿੱਤੀ ਹੈ। ਬੱਚਨ ਅਤੇ ਦਾਸਗੁਪਤਾ ਦੀ ਇਹ ਤੀਜੀ ਫਿਲਮ ਹੋਵੇਗੀ। ਬੱਚਨ ਨੇ ਦਾਸਗੁਪਤਾ ਨਾਲ ‘ਯੁੱਧ’ ਅਤੇ ‘ਤੀਨ’ ‘ਚ ਵੀ ਕੰਮ ਕੀਤਾ ਹੈ। ਦਾਸਗੁਪਤਾ ਨੇ ਇੱਕ ਬਿਆਨ ਵਿੱਚ ਕਿਹਾ, “ਮੈਂ ਸਰ ਨਾਲ ਦੁਬਾਰਾ ਜੁੜ ਕੇ ਬਹੁਤ ਖੁਸ਼ ਅਤੇ ਸਨਮਾਨਤ ਹਾਂ। ਉਸ ਨਾਲ ਕੰਮ ਕਰਨ ਲਈ ਉਤਸ਼ਾਹਿਤ ਹਾਂ। ਇਸ ਫਿਲਮ ਦੀ ਜਾਣਕਾਰੀ ਅਮਿਤਾਭ ਬੱਚਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਹੈ। ਬਿੱਗ ਬੀ ਨੇ ਟਵੀਟ ਕੀਤਾ, ‘ਸੈਕਸ਼ਨ 84 ਵਿੱਚ ਅਮਿਤਾਭ ਬੱਚਨ, ਰਿਭੂ ਦਾਸਗੁਪਤਾ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ’। ਇਸ ਕਲਿੱਪ ਨੂੰ ਸ਼ੇਅਰ ਕਰਦੇ ਹੋਏ ਅਮਿਤਾਭ ਨੇ ਕੈਪਸ਼ਨ ‘ਚ ਲਿਖਿਆ, ‘ਇਸ ਨਵੀਂ ਕੰਪਨੀ ਲਈ ਇਕ ਵਾਰ ਫਿਰ ਤੋਂ ਸ਼ਾਨਦਾਰ ਰਚਨਾਤਮਕ ਦਿਮਾਗਾਂ ਦੀ ਸੰਗਤ ਮਿਲਣਾ ਖੁਸ਼ੀ ਦੀ ਗੱਲ ਹੈ ਅਤੇ ਇਹ ਚੁਣੌਤੀ ਮੈਨੂੰ ਉਤਸ਼ਾਹਿਤ ਕਰਦੀ ਹੈ।’
----------- Advertisement -----------
ਅਮਿਤਾਭ ਬੱਚਨ ਨੇ ਸਾਈਨ ਕੀਤੀ ਕੋਰਟਰੂਮ ਥ੍ਰਿਲਰ ਫਿਲਮ ‘ਸੈਕਸ਼ਨ 84’, ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਟੀਜ਼ਰ
Published on
----------- Advertisement -----------












