ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਅਮਰਿੰਦਰ ਗਿੱਲ ਜਿਹਨਾਂ ਨੇ ਆਪਣੇ ਨਰਮ ਲਹਿਜੇ ਨਾਲ ਪ੍ਰਸ਼ੰਸਕਾਂ ਦਾ ਫਿਲਮਾਂ ਰਾਹੀਂ ਤੇ ਗੀਤਾਂ ਰਾਹੀਂ ਦਿਲ ਜਿੱਤਿਆ ਹੈ। ਦੱਸ ਦੇਈਏ ਕਿ ਅੱਜ ਉਹਨਾਂ ਦਾ ਜਨਮਦਿਨ ਹੈ। ਅਮਰਿੰਦਰ ਗਿੱਲ ਦਾ ਜਨਮ 11 ਮਈ 1976 ਨੂੰ ਅੰਮ੍ਰਿਤਸਰ ਵਿਖੇ ਹੋਇਆ ਸੀ । ਉਨ੍ਹਾਂ ਨੇ ਆਪਣੀ ਗ੍ਰੈਜੁਏਸ਼ਨ ਦੀ ਪੜਾਈ ਖਾਲਸਾ ਕਾਲਜ ਤੋਂ ਕੀਤੀ ਜਦਕਿ ਮਾਸਟਰ ਐਗਰੀਕਲਚਰ ਯੂਨੀਵਰਸਿਟੀ ਤੋਂ ਕੀਤੀ ਹੈ । ਅਮਰਿੰਦਰ ਗਿੱਲ ਭੰਗੜੇ ਦੇ ਕਾਫੀ ਸ਼ੌਕੀਨ ਹਨ । ਉਨ੍ਹਾਂ ਨੇ ਭੰਗੜੇ ਦੀਆਂ ਕਈਆਂ ਪ੍ਰਤਿਯੋਗਿਤਾਵਾਂ ‘ਚ ਵੀ ਉਨ੍ਹਾਂ ਨੇ ਹਿੱਸਾ ਲਿਆ ਹੈ । ਜਿਸ ਕਰਕੇ ਭੰਗੜੇ ਲਈ ਉਨ੍ਹਾਂ ਦਾ ਪਿਆਰ ਫ਼ਿਲਮ ਅਸ਼ਕੇ ‘ਚ ਦੇਖਣ ਨੂੰ ਮਿਲਿਆ ਸੀ । ਅਸ਼ਕੇ ਫ਼ਿਲਮ ਭੰਗੜੇ ਦੇ ਆਧਾਰਿਤ ਸੀ । ਜਿਸ ਨੂੰ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਸੀ ।
ਅਮਰਿੰਦਰ ਗਿੱਲ ਤੋਂ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦੇ ਸਨ। ਪੰਜਾਬੀ ਸਿੰਗਰ ਅਮਰਿੰਦਰ ਗਿੱਲ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2001 ਤੋਂ ਕੀਤੀ ਅਤੇ ਪਾਲੀਵੁਡ ਦੇ ਮੰਨੇ ਪ੍ਰਮੰਨੇ ਕਲਾਕਾਰਾਂ ਵਿੱਚੋਂ ਅਮਰਿੰਦਰ ਗਿੱਲ ਦਾ ਵੀ ਨਾਂਅ ਆਉਂਦਾ ਹੈ। ਇਹ ਮਸ਼ਹੂਰ ਅਦਾਕਾਰ ਅੱਜ ਆਪਣਾ 46ਵਾਂ ਜਨਮਦਿਨ ਮਨਾ ਰਿਹਾ ਹੈ। ਅਮਰਿੰਦਰ ਗਿੱਲ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਅਮਰਿੰਦਰ ਗਿੱਲ ਨੇ ਆਪਣੀ ਕਰੀਅਰ ਦੀ ਸ਼ੁਰੂਆਤ ਫਿਲਮ ਮੁੰਡੇ ਯੂ ਕੇ ਤੋਂ ਕੀਤੀ ਜੋ ਕਿ ਸਾਲ 2009 ਵਿੱਚ ਰਿਲੀਜ਼ ਹੋਈ ਸੀ। ਇਸ ਫਿਲਮ ਵਿੱਚ ਜਿੰਮੀ ਸ਼ੇਰਗਿੱਲ , ਰਾਣਾ ਰਣਬੀਰ ,ਨੀਰੂ ਬਾਜਵਾ ਅਤੇ ਗੁਰਪ੍ਰੀਤ ਘੁੱਗੀ ਵਰਗੇ ਕਈ ਹਿੱਟ ਸਿਤਾਰੇ ਸਨ।ਇਹ ਰੋਮਾਂਟਿਕ ਫਿਲਮ ਰਿਲੀਜ਼ ਹੁੰਦੇ ਹੀ ਸਿਨੇਮਾ ਘਰਾਂ ਤੇ ਛਾ ਗਈ।
ਇਸ ਤੋਂ ਬਾਅਦ ਅਮਰਿੰਦਰ ਨੇ ਫਿਲਮ ਅੰਗਰੇਜ ‘ਚ ਕੰਮ ਕੀਤਾ ਜੋ ਕਿ ਇਤਿਹਾਸਕ ਰੋਮਾਂਟਿਕ ਫਿਲਮ ਸੀ। ਇਸ ਤੋਂ ਇਲਾਵਾ ਉਹ ਇੱਕ ਕੁੜੀ ਪੰਜਾਬ ਦੀ, ਟੌਰ ਮਿੱਤਰਾਂ ਦੀ, ਮੁੰਡੇ ਯੂਕੇ ਦੇ, ਡੈਡੀ ਕੂਲ ਮੁੰਡੇ ਫੂਲ, ਗੋਰਿਆਂ ਨੂੰ ਦਫਾ ਕਰੋ, ਅੰਗਰੇਜ਼, ਲਵ ਪੰਜਾਬ, ਲਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ, ਚੱਲ ਮੇਰਾ ਪੁੱਤ ਵਰਗੀਆਂ ਸ਼ਾਨਦਾਰ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ । ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਮਧਾਣੀਆਂ,ਸਰਗੀ ,ਬਾਪੂ, ਸ਼ਾਨ ਵੱਖਰੀ, ਦਿਲਦਾਰੀਆਂ, ਪਿਆਰ, ਲੀਕਾਂ ਕਈ ਹਿੱਟ ਗੀਤ ਦਿੱਤੇ ।