ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਵਿੱਚ ਕੁਝ ਹੀ ਦਿਨ ਬਚੇ ਹਨ। ਇਹ ਜੋੜਾ 12 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਵੇਗਾ। ਇਹ ਵਿਆਹ ਸਮਾਰੋਹ ਮੁੰਬਈ ਦੇ ਜੀਓ ਵਰਲਡ ਸੈਂਟਰ ‘ਚ ਹੋਵੇਗਾ। ਅਨੰਤ ਅਤੇ ਉਸ ਦੀ ਹੋਣ ਵਾਲੀ ਪਤਨੀ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਸਮਾਗਮ ਇਸ ਸਾਲ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਹੋਇਆ ਸੀ ਇਸ ਤੋਂ ਬਾਅਦ ਜੂਨ ‘ਚ ਦੂਜਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ ਹੋਇਆ, ਜਿਸ ‘ਚ ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਦੇ ਸਿਤਾਰਿਆਂ ਨੇ ਹਿੱਸਾ ਲਿਆ
ਆਪਣੇ ਬੇਟੇ ਦੇ ਵਿਆਹ ਤੋਂ ਪਹਿਲਾਂ, ਮੁਕੇਸ਼ ਅਤੇ ਨੀਤਾ ਅੰਬਾਨੀ ਨੇ 2 ਜੁਲਾਈ ਨੂੰ ਨਵੀਂ ਮੁੰਬਈ ਵਿੱਚ 50 ਲੋੜਵੰਦ ਜੋੜਿਆਂ ਦੇ ਵਿਆਹ ਦਾ ਆਯੋਜਨ ਕੀਤਾ। ਇਸ ਦੌਰਾਨ ਹੁਣ ਵਿਆਹ ਨਾਲ ਜੁੜੀ ਇਕ ਵੱਡੀ ਜਾਣਕਾਰੀ ਵੀ ਸਾਹਮਣੇ ਆਈ ਹੈ ਕਿ ਅਨੰਤ-ਰਾਧਿਕਾ ਦੇ ਵਿਆਹ ‘ਚ ਅੰਤਰਰਾਸ਼ਟਰੀ ਸਿਤਾਰੇ ਪਰਫਾਰਮ ਕਰਨਗੇ
ਪ੍ਰਾਪਤ ਜਾਣਕਾਰੀ ਅਨੁਸਾਰ ਵਿਆਹ ਸਮਾਗਮ ‘ਚ ਐਡੇਲ, ਡਰੇਕ ਅਤੇ ਲਾਨਾ ਡੇਲ ਰੇ ਵਰਗੇ ਅੰਤਰਰਾਸ਼ਟਰੀ ਸੈਲੇਬਸ ਪਰਫਾਰਮ ਕਰਨਗੇ। ਰਾਧਿਕਾ ਮਰਚੈਂਟ ਲਾਨਾ ਡੇਲ ਰੇ ਦੀ ਬਹੁਤ ਵੱਡੀ ਪ੍ਰਸ਼ੰਸਕ ਹੈ।ਇੰਡੀਆ ਟੂਡੇ ਦੀ ਇੱਕ ਰਿਪੋਰਟ ਅਨੁਸਾਰ ਪ੍ਰਬੰਧਕੀ ਟੀਮ ਫਿਲਹਾਲ ਇਨ੍ਹਾਂ ਤਿੰਨਾਂ ਕਲਾਕਾਰਾਂ ਨਾਲ ਗੱਲਬਾਤ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਨੂੰ ਵਿਆਹ ਸਮਾਗਮ ਵਿੱਚ ਬੁਲਾਉਣ ਲਈ ਤਰੀਕ ਅਤੇ ਪੈਸਿਆਂ ਦਾ ਲੈਣ-ਦੇਣ ਤੈਅ ਕਰਨ ਲਈ ਗੱਲਬਾਤ ਚੱਲ ਰਹੀ ਹੈ।
----------- Advertisement -----------
ਅਨੰਤ-ਰਾਧਿਕਾ ਦੇ ਵਿਆਹ ‘ਚ ਪਰਫਾਰਮ ਕਰਨਗੇ ਇਹ ਅੰਤਰਰਾਸ਼ਟਰੀ Stars, 12 ਤੋਂ 14 ਜੁਲਾਈ ਤਕ ਚੱਲੇਗੀ Celebration
Published on
----------- Advertisement -----------

----------- Advertisement -----------