ਐਸ ਸ਼ੰਕਰ ਦੁਆਰਾ ਨਿਰਦੇਸ਼ਿਤ ਫਿਲਮ ਨਾਇਕ 2001 ਵਿੱਚ ਰਿਲੀਜ਼ ਹੋਈ ਸੀ। ਜਿਸ ‘ਚ ਅਨਿਲ ਕਪੂਰ ਨਾਲ ਰਾਣੀ ਮੁਖਰਜੀ, ਅਮਰੀਸ਼ ਪੁਰੀ, ਪਰੇਸ਼ ਰਾਵਲ, ਜੌਨੀ ਲੀਵਰ ਨਜ਼ਰ ਆਏ ਸਨ। ਇਸ ਫਿਲਮ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। ਪਿਛਲੇ ਕਈ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਮੇਕਰ ਫਿਲਮ ਨਾਇਕ ਦਾ ਸੀਕਵਲ ਬਣਾਉਣ ਦੀ ਤਿਆਰੀ ਕਰ ਰਹੇ ਹਨ। ਹੁਣ ਫਿਲਮ ਦੇ ਨਿਰਮਾਤਾ ਮੁਕੁਟ ਨੇ ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਫਿਲਮ ਦੇ ਸੀਕਵਲ ‘ਤੇ ਕੰਮ ਚੱਲ ਰਿਹਾ ਹੈ।
ਨਿਰਮਾਤਾ ਮੁਕੁਟ ਨੇ ਇਕ ਇੰਟਰਵਿਊ ‘ਚ ਕਿਹਾ, ‘ਅਸੀਂ ਸੀਕਵਲ ਬਣਾਉਣ ਦੀ ਤਿਆਰੀ ਕਰ ਰਹੇ ਹਾਂ। ਮੈਂ ਕਾਫੀ ਸਮਾਂ ਪਹਿਲਾਂ ਨਿਰਮਾਤਾ ਏ.ਐੱਮ. ਰਤਨਮ ਤੋਂ ਫਿਲਮ ਦੇ ਰਾਈਟਸ ਖਰੀਦੇ ਸਨ। ਅਸੀਂ ਸਾਰੇ ਮੁੱਖ ਕਲਾਕਾਰਾਂ ਅਤੇ ਹੋਰ ਕਲਾਕਾਰਾਂ ਨੂੰ ਧਿਆਨ ਵਿੱਚ ਰੱਖ ਕੇ ਸਕ੍ਰਿਪਟ ‘ਤੇ ਕੰਮ ਕਰ ਰਹੇ ਹਾਂ। ਜਿਵੇਂ ਹੀ ਕੰਮ ਪੂਰਾ ਹੋਵੇਗਾ, ਅਸੀਂ ਅੱਗੇ ਦੀ ਯੋਜਨਾ ਬਣਾਵਾਂਗੇ। ਫਿਲਮ ਨੂੰ ਕੌਣ ਡਾਇਰੈਕਟ ਕਰੇਗਾ ਇਸ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ। 1-2 ਨਿਰਦੇਸ਼ਕ ਨਜ਼ਰ ਆ ਰਹੇ ਹਨ, ਪਰ ਕਿਸੇ ਦਾ ਨਾਂ ਫਾਈਨਲ ਨਹੀਂ ਹੋਇਆ ਹੈ।
ਮੁਕੁਟ ਨੇ ਇਹ ਵੀ ਦੱਸਿਆ ਕਿ ਉਹ ਫਿਲਮ ਨੂੰ ਲੈ ਕੇ ਅਨਿਲ ਕਪੂਰ ਅਤੇ ਰਾਣੀ ਮੁਖਰਜੀ ਨਾਲ ਗੱਲਬਾਤ ਕਰ ਰਹੇ ਹਨ। ਨਵੇਂ ਕਿਰਦਾਰ ਕੌਣ ਹੋਣਗੇ, ਇਸ ਬਾਰੇ ਅਜੇ ਕੋਈ ਯੋਜਨਾ ਨਹੀਂ ਬਣਾਈ ਗਈ ਹੈ।
----------- Advertisement -----------
ਇਕ ਵਾਰ ਫਿਰ ਇਕੱਠੇ ਨਜ਼ਰ ਆਉਣਗੇ ਅਨਿਲ ਕਪੂਰ ਅਤੇ ਰਾਣੀ ਮੁਖਰਜੀ! ਫਿਲਮ ‘ਨਾਇਕ’ ਦਾ ਬਣੇਗਾ ਸੀਕਵਲ, ਨਿਰਮਾਤਾ ਨੇ ਦਿੱਤਾ ਸੰਕੇਤ
Published on
----------- Advertisement -----------
----------- Advertisement -----------












