ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ । ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ ਨੇ ਬੀਤੇ ਦਿਨ ਮੁੰਬਈ ਦੇ ਇੱਕ ਹੋਟਲ ਵਿੱਚ ਧੂਮ-ਧਾਮ ਨਾਲ ਮੰਗਣੀ ਕੀਤੀ। ਦੋਵਾਂ ਦੀ ਮੰਗਣੀ ‘ਚ ਟੀਵੀ ਜਗਤ ਦੀਆਂ ਸਾਰੀਆਂ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ। ਆਪਣੀ ਮੰਗਣੀ ‘ਚ ਅੰਕਿਤਾ ਨੀਲੇ ਰੰਗ ਦੇ ਗਾਊਨ ‘ਚ ਨਜ਼ਰ ਆ ਰਹੀ ਹੈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਜਿਵੇਂ ਹੀ ਵਿੱਕੀ ਨੇ ਅੰਕਿਤਾ ਨੂੰ ਰਿੰਗ ਪਾਈ ਤਾਂ ਅੰਕਿਤਾ ਨੇ ਸਟੇਜ ‘ਤੇ ਹੀ ਉਨ੍ਹਾਂ ਨੂੰ ਕਿੱਸ ਕਰ ਲਿਆ।
ਇਸ ਤੋਂ ਇਲਾਵਾ ਦੋਵਾਂ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਜਾ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅੰਕਿਤਾ ਦੇ ਹੱਥਾਂ ‘ਤੇ ਮਹਿੰਦੀ ਲੱਗੀ ਹੋਈ ਹੈ ਅਤੇ ਦੋਵੇਂ ਬਹੁਤ ਹੀ ਖੁਸ਼ ਨਜ਼ਰ ਆ ਰਹੇ ਹਨ ।ਅੰਕਿਤਾ ਨੇ ਖੁਦ ਆਪਣੇ ਸੰਗੀਤ ਅਤੇ ਮਹਿੰਦੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ।ਮਹਿੰਦੀ ਸੈਰੇਮਨੀ ‘ਚ ਅੰਕਿਤਾ ਨੇ ਗੁਲਾਬੀ ਰੰਗ ਦਾ ਲਹਿੰਗਾ ਚੋਲੀ ਪਾਇਆ ਹੋਇਆ ਸੀ ।
https://www.instagram.com/voompla/?utm_source=ig_embed&ig_rid=c258608b-b932-47ed-bcb2-9380bf9b7363
ਜਦੋਂਕਿ ਵਿੱਕੀ ਜੈਨ ਨੇ ਆਫ ਵ੍ਹਾਈਟ ਕਲਰ ਦਾ ਪ੍ਰਿੰਟਿਡ ਕੁੜਤਾ ਪਜਾਮਾ ਪਾਇਆ ਹੋਇਆ ਸੀ। ਦੋਵਾਂ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਕਾਫੀ ਵਾਇਰਲ ਹੋ ਰਹੀਆਂ ਹਨ । ਅਦਾਕਾਰਾ ਅੰਕਿਤਾ ਲੋਖੰਡੇ ਅਤੇ ਵਿੱਕੀ ਜੈਨ 14 ਦਸੰਬਰ ਨੂੰ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝਣ ਲਈ ਤਿਆਰ ਹਨ। 14 ਦਸੰਬਰ ਨੂੰ ਹੋਣ ਵਾਲੇ ਇਸ ਵਿਆਹ ‘ਚ ਦੋਵਾਂ ਦੇ ਕੁਝ ਕਰੀਬੀ ਦੋਸਤ ਅਤੇ ਪਰਿਵਾਰਕ ਮੈਂਬਰ ਹੀ ਸ਼ਾਮਲ ਹੋਣਗੇ।