ਅੰਕਿਤਾ ਲੋਖੰਡੇ ਆਪਣੀ ਨਵੀਂ ਵਿਆਹੀ ਜ਼ਿੰਦਗੀ ਦੇ ਹਰ ਪਲ ਦਾ ਖੂਬ ਆਨੰਦ ਲੈ ਰਹੀ ਹੈ। ਵਿਆਹ ਤੋਂ ਬਾਅਦ ਉਸਨੇ ਆਪਣਾ ਜਨਮਦਿਨ ਪਤੀ ਵਿੱਕੀ ਜੈਨ ਨਾਲ ਮਨਾਇਆ, ਫਿਰ ਕ੍ਰਿਸਮਸ ਅਤੇ ਹੁਣ ਨਵਾਂ ਸਾਲ ਵੀ ਬਹੁਤ ਧਮਾਕੇਦਾਰ ਰਿਹਾ।

ਹਾਲ ਹੀ ਵਿਚ ਨਵੇਂ ਸਾਲ ਮੌਕੇ ਅੰਕਿਤਾ ਨੇ ਆਪਣੇ ਦੋਸਤਾਂ ਨਾਲ ਇੱਕ ਪੂਲ ਪਾਰਟੀ ਕੀਤੀ ਹੈ ਜਿਸ ਵਿੱਚ ਅੰਕਿਤਾ ਗੁਲਾਬੀ ਅਤੇ ਚਿੱਟੇ ਰੰਗ ਦੇ ਸਵਿਮਵੀਅਰ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੀ ਹੈ।
ਬਿਕਨੀ ਲੁੱਕ ‘ਚ ਬਹੂ ਤੋਂ ਬੇਬ ਬਣੀ ਅਦਾਕਾਰਾ ਦੇ ਇਸ ਲੁੱਕ ਦੀ ਹਰ ਕੋਈ ਤਾਰੀਫ ਕਰ ਰਿਹਾ ਹੈ। ਪਿੰਕ ਸਵਿਮਸੂਟ ‘ਚ ਅੰਕਿਤਾ ਦਾ ਲੁੱਕ ਕਾਫੀ ਬੋਲਡ ਲੱਗ ਰਿਹਾ ਹੈ , ਅੰਕਿਤਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਗਈਆਂ ਹਨ ਅਤੇ ਪ੍ਰਸ਼ੰਸਕ ਉਨ੍ਹਾਂ ਤਸਵੀਰਾਂ ‘ਤੇ ਲਾਈਕਸ ਅਤੇ ਕਮੈਂਟਸ ਦੀ ਬਾਰਿਸ਼ ਕਰ ਰਹੇ ਹਨ।

ਆਪਣੀ ਗਰਲ ਗੈਂਗ ਨਾਲ ਪੂਲ ਪਾਰਟੀ ਕਰਦੀ ਨਜ਼ਰ ਆਈ ਅੰਕਿਤਾ ਨੇ ਦੋਸਤਾਂ ਨਾਲ ਕਈ ਪੋਜ਼ ਵੀ ਦਿੱਤੇ ਹਨ । ਪੂਲ ਪਾਰਟੀ ਤੋਂ ਇਲਾਵਾ ਅੰਕਿਤਾ ਨੇ ਨਵੇਂ ਸਾਲ ਦਾ ਜਸ਼ਨ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਖੁੱਲ੍ਹ ਕੇ ਮਨਾਇਆ। ਉਨ੍ਹਾਂ ਨੇ ਇਸਦੀ ਵੀਡੀਓ ਅਤੇ ਫੋਟੋ ਸ਼ੇਅਰ ਕੀਤੀ ਹੈ। ਅੰਕਿਤਾ ਬਲੈਕ ਡਰੈੱਸ ‘ਚ ਸ਼ਾਨਦਾਰ ਲੱਗ ਰਹੀ ਹੈ ਜਦਕਿ ਵਿੱਕੀ ਪ੍ਰਿੰਟਿਡ ਸਵੈਟਰ ‘ਚ ਹਨ ।












