ਮਸ਼ਹੂਰ ਟੀਵੀ ਅਦਾਕਾਰਾ ਅਕਿੰਤਾ ਲੋਖੰਡੇ ਨੇ ਕਾਰੋਬਾਰੀ ਵਿੱਕੀ ਜੈਨ ਨਾਲ ਸੱਤ ਫੇਰੇ ਲੈ ਕੇ ਵਿਆਹ ਦੇ ਬੰਧਨ ਵਿੱਚ ਬੱਝ ਗਈ ਹੈ। ਆਖਿਰਕਾਰ ਮੰਗਲਵਾਰ ਨੂੰ ਦੋਵੇਂ ਮੁੰਬਈ ਦੇ ਹੋਟਲ ਗ੍ਰੈਂਡ ਹਯਾਤ ‘ਚ ਵਿਆਹ ਦੇ ਬੰਧਨ ‘ਚ ਬੱਝ ਗਏ । ਅੰਕਿਤਾ ਅਤੇ ਵਿੱਕੀ ਲਗਭਗ 3 ਸਾਲਾਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ। ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਖੂਬਸੂਰਤ ਅੰਕਿਤਾ ਆਪਣੇ ਵਿਆਹ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਚਿਹਰੇ ‘ਤੇ ਚਮਕ ਅਤੇ ਖੁਸ਼ੀ ਸਾਫ ਦਿਖਾਈ ਦਿੰਦੀ ਹੈ। ਵਿਆਹ ਦੇ ਪਹਿਰਾਵੇ ਦੀ ਗੱਲ ਕਰੀਏ ਤਾਂ ਅੰਕਿਤਾ ਨੇ ਗੋਲਡਨ ਕਲਰ ਦਾ ਲਹਿੰਗਾ ਪਾਇਆ ਸੀ, ਜਿਸ ਵਿੱਚ ਮੈਚਿੰਗ ਚੂੜੀਆਂ ਸਨ ਅਤੇ ਬਾਕੀ ਗਹਿਣੇ ਉਸ ਦੀ ਲੁੱਕ ਨੂੰ ਹੋਰ ਵਧਾ ਰਹੇ ਹਨ। ਖੁਦ ਅੰਕਿਤਾ ਲੋਖੰਡੇ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਵਿਆਹ ਦੀਆਂ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ। ਉਨ੍ਹਾਂ ਨੇ ਨਾਲ ਹੀ ਬਹੁਤ ਹੀ ਪਿਆਰੀ ਜਿਹੀ ਕੈਪਸ਼ਨ ਪਾ ਕੇ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ।

ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਅੰਕਿਤਾ ਅਤੇ ਵਿੱਕੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਨੇ। ਇਸ ਦੇ ਨਾਲ ਹੀ ਅਕਿੰਤਾ ਦੇ ਪਤੀ ਯਾਨੀ ਵਿੱਕੀ ਜੈਨ ਵੀ ਆਪਣੇ ਵਿਆਹ ਦੇ ਕੱਪੜੇ ਪਾ ਕੇ ਕਾਫੀ ਖੁਸ਼ ਨਜ਼ਰ ਆਏ। ਉਸ ਨੇ ਗੋਲਡਨ ਕਢਾਈ ਵਾਲੀ ਮੇਲ ਖਾਂਦੀ ਚਿੱਟੀ ਸ਼ੇਰਵਾਨੀ ਪਾਈ ਹੋਈ ਹੈ। ਪ੍ਰੇਮੀ ਜੋੜੇ ਦਾ ਵਿਆਹ ਮਹਾਰਾਸ਼ਟਰੀ ਰੀਤੀ-ਰਿਵਾਜਾਂ ਅਨੁਸਾਰ ਹੋਇਆ ਹੈ।ਸੋਸ਼ਲ ਮੀਡੀਆ ਉੱਤੇ ਸਟੇਜ ‘ਤੇ ਵਰ ਮਾਲਾ ਵਾਲੀ ਰਸਮ ਤੋਂ ਲੈ ਕੇ ਮੰਡਪ ‘ਚ ਸੱਤ ਫੇਰੇ ਲੈਣ ਤੱਕ ਦੀਆਂ ਰਸਮਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਇਸ ਤੋਂ ਪਹਿਲਾਂ ਅੰਕਿਤਾ ਲੋਖੰਡੇ ਨੇ ਵਿੱਕੀ ਨਾਲ ਮੰਗਣੀ, ਮਹਿੰਦੀ, ਹਲਦੀ ਅਤੇ ਸੰਗੀਤ ਸਮਾਰੋਹ ‘ਚ ਖੂਬ ਮਸਤੀ ਕੀਤੀ ਸੀ। ਸਵੇਰੇ ਮੁੰਬਈ ਦੇ ਗ੍ਰੈਂਡ ਹਯਾਤ ਹੋਟਲ ‘ਚ ਵਿਆਹ ਤੋਂ ਬਾਅਦ ਦੋਵੇਂ ਸ਼ਾਮ ਨੂੰ ਰਿਸੈਪਸ਼ਨ ਦੇਣ ਵਾਲੇ ਸਨ। ਜਿੱਥੇ ਰੈੱਡ ਕਾਰਪੇਟ ਈਵੈਂਟ ਵੀ ਕਰਵਾਇਆ ਗਿਆ। ਪਰ ਮਹਾਰਾਸ਼ਟਰ ‘ਚ ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ ਹੁਣ ਰੈੱਡ ਕਾਰਪੇਟ ਈਵੈਂਟ ਨੂੰ ਰੱਦ ਕਰ ਦਿੱਤਾ ਗਿਆ ਹੈ। ਇਹ ਰੈੱਡ ਕਾਰਪੇਟ ਈਵੈਂਟ ਖਾਸ ਤੌਰ ‘ਤੇ ਮੀਡੀਆ ਲਈ ਆਯੋਜਿਤ ਕੀਤਾ ਜਾਣਾ ਸੀ ਪਰ ਅਦਾਕਾਰਾ ਨੇ ਪਹਿਲਾਂ ਹੀ ਆਪਣੇ ਪ੍ਰਸ਼ੰਸਕਾਂ ਨੂੰ ਇਸ ਈਵੈਂਟ ਦੇ ਰੱਦ ਹੋਣ ਦੀ ਜਾਣਕਾਰੀ ਦਿੱਤੀ ਸੀ।