May 20, 2025, 9:35 pm
----------- Advertisement -----------
HomeNewsEntertainmentਅੰਕਿਤਾ ਲੋਖੰਡੇ ਦੇ ਹੱਥਾਂ ‘ਤੇ ਲੱਗੀ ਵਿੱਕੀ ਜੈਨ ਦੇ ਨਾਂ ਦੀ ਮਹਿੰਦੀ,...

ਅੰਕਿਤਾ ਲੋਖੰਡੇ ਦੇ ਹੱਥਾਂ ‘ਤੇ ਲੱਗੀ ਵਿੱਕੀ ਜੈਨ ਦੇ ਨਾਂ ਦੀ ਮਹਿੰਦੀ, ਤਸਵੀਰਾਂ ਆਈਆਂ ਸਾਹਮਣੇ

Published on

----------- Advertisement -----------

ਅਦਾਕਾਰਾ ਅੰਕਿਤਾ ਲੋਖੰਡੇ ਪਿਛਲੇ ਕੁਝ ਦਿਨਾਂ ਤੋਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਅੰਕਿਤਾ ਲੋਖੰਡੇ ਜਲਦ ਹੀ ਬੁਆਏਫ੍ਰੈਂਡ ਵਿੱਕੀ ਜੈਨ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ। ਜਾਣਕਾਰੀ ਮੁਤਾਬਿਕ ਅੰਕਿਤਾ ਅਤੇ ਵਿੱਕੀ 14 ਦਸੰਬਰ ਨੂੰ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਹੁਣ ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਰਸਮਾਂ ਵੀ ਸ਼ੁਰੂ ਹੋ ਗਈਆਂ ਹਨ। ਫਿਲਹਾਲ ਸੋਸ਼ਲ ਮੀਡੀਆ ‘ਤੇ ਅੰਕਿਤਾ ਦੀ ਮਹਿੰਦੀ ਲਗਾਉਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਅੰਕਿਤਾ ਲੋਖੰਡੇ ਆਪਣੀ ਮਹਿੰਦੀ ਦੀ ਰਸਮ ‘ਚ ਵਿੱਕੀ ਜੈਨ ਦੇ ਨਾਂ ‘ਤੇ ਮਹਿੰਦੀ ਲਗਵਾ ਰਹੀ ਹੈ। ਅਤੇ ਮਹਿੰਦੀ ਲਗਾਉਣ ਵਾਲਾ ਕੋਈ ਹੋਰ ਨਹੀਂ ਬਲਕਿ ਮਸ਼ਹੂਰ ਮਹਿੰਦੀ ਕਲਾਕਾਰ ਵੀਨਾ ਨਾਗਦਾ ਹੈ।

ਵਿੱਕੀ ਜੈਨ ਨੇ ਵੀ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕੀਤੀਆਂ ਹਨ। ਮਹਿੰਦੀ ਸੈਰੇਮਨੀ ‘ਚ ਅੰਕਿਤਾ ਪਿੰਕ ਲਹਿੰਗੇ ‘ਚ ਦਿਖ ਰਹੀ ਹੈ। ਇਸ ਤੋਂ ਇਲਾਵਾ ਅੰਕਿਤਾ ਦੀਆਂ ਕੁਝ ਹੋਰ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ‘ਚ ਉਹ ਮਲਟੀ ਰੰਗ ਦੀ ਨਵਰਾਈ ਸਾੜੀ ‘ਚ ਬਹੁਤ ਖੂਬਸੂਰਤ ਲੱਗੀ। ਗੋਲਡ ਜਿਊਲਰੀ, ਮਹਾਰਾਸ਼ਟਰਨ, ਨੱਥ, ਹਰੀਆਂ ਚੂੜੀਆਂ, ਸੋਨੇ ਦੇ ਕੜ੍ਹ ਹੋਣ ਵਾਲੀ ਲਾੜੀ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੇ ਹਨ।ਇਸ ਤੋਂ ਇਲਾਵਾ ਉਨ੍ਹਾਂ ਨੇ ਵਾਲਾਂ ਦਾ ਬਨ ਬਣਾ ਕੇ ਉਸ ‘ਤੇ ਗਜਰਾ ਲਗਾਇਆ ਹੈ।ਤੁਹਾਨੂੰ ਦੱਸ ਦੇਈਏ ਕਿ ਵੀਨਾ ਉਹ ਹੈ ਜਿਸ ਨੇ ਹਾਲ ਹੀ ਵਿੱਚ ਕੈਟਰੀਨਾ ਦੇ ਹੱਥਾਂ ਵਿੱਚ ਵੀ ਮਹਿੰਦੀ ਲਗਾਈ ਹੈ। ਰਵਾਇਤੀ ਪਹਿਰਾਵੇ ਵਿੱਚ ਸਜੇ ਅੰਕਿਤਾ ਦਾ ਵਿਆਹ ਤੋਂ ਪਹਿਲਾਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ।

ਉਸ ਦੀ ਮੁਸਕਰਾਹਟ ਵਿਆਹ ਤੋਂ ਪਹਿਲਾਂ ਦੀ ਦਿੱਖ ਨੂੰ ਹੋਰ ਵਧਾ ਰਹੀ ਹੈ। ਖਬਰਾਂ ਮੁਤਾਬਕ ਅੰਕਿਤਾ ਅਤੇ ਵਿੱਕੀ 14 ਦਸੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਦੋਵਾਂ ਦਾ ਵਿਆਹ ਗ੍ਰੈਂਡ ਹਯਾਤ ‘ਚ ਹੋਵੇਗਾ। ਅੰਕਿਤਾ ਦੇ ਵਿਆਹ ਦਾ ਫੰਕਸ਼ਨ ਤਿੰਨ ਦਿਨ ਤੱਕ ਚੱਲੇਗਾ। 11 ਨੂੰ ਮਹਿੰਦੀ, 12 ਦਸੰਬਰ ਦਿਨ ਐਤਵਾਰ ਨੂੰ ਮੰਗਣੀ ਦੀ ਰਸਮ ਹੋਵੇਗੀ। 13 ਤਰੀਕ ਨੂੰ ਯੈਲੋ ਥੀਮ ਦਾ ਜਸ਼ਨ ਹੋਵੇਗਾ ਅਤੇ ਹਲਦੀ ਸਮਾਰੋਹ ਹੋਵੇਗਾ। ਇਸ ਦੇ ਨਾਲ ਹੀ ਇੰਡੋ-ਵੈਸਟਰਨ ਸੰਗੀਤ ਨਾਲ ਗੂੰਜਦਾ ਸੰਗੀਤ ਸਮਾਰੋਹ 13 ਤਰੀਕ ਨੂੰ ਹੀ ਹੋਵੇਗਾ। 14 ਤਰੀਕ ਨੂੰ ਵਿੱਕੀ ਅਤੇ ਅੰਕਿਤਾ ਲੋਖੰਡੇ ਮਹਾਰਾਸ਼ਟਰੀ ਰੀਤੀ ਰਿਵਾਜਾਂ ਨਾਲ ਸੱਤ ਫੇਰੇ ਲੈਣਗੇ। ਵਿਆਹ ਦੀ ਥੀਮ ਰਾਇਲ ਟ੍ਰੈਡੀਸ਼ਨਲ ਸਪਲੈਂਡਰ ਹੈ। ਵਿਆਹ ਤੋਂ ਬਾਅਦ 14 ਤਰੀਕ ਦੀ ਸ਼ਾਮ ਨੂੰ ਇਹ ਜੋੜਾ ਆਪਣੇ ਮਹਿਮਾਨਾਂ ਨੂੰ ਰਿਸੈਪਸ਼ਨ ਪਾਰਟੀ ਵੀ ਦੇਵੇਗਾ। ਹਾਲਾਂਕਿ, ਵਿਆਹ ਤੋਂ ਕੁਝ ਦਿਨ ਪਹਿਲਾਂ, ਬੁਰੀ ਖ਼ਬਰ ਆਈ ਸੀ ਕਿ ਸੰਗੀਤ ਸਮਾਰੋਹ ਦਾ ਅਭਿਆਸ ਕਰਦੇ ਸਮੇਂ ਅੰਕਿਤਾ ਲੋਖੰਡੇ ਦੀ ਲੱਤ ਫ੍ਰੈਕਚਰ ਹੋ ਗਈ ਸੀ। ਫਿਲਹਾਲ ਉਹ ਠੀਕ ਹੋ ਰਹੀ ਹੈ। ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ, ਅਦਾਕਾਰਾ ਨੇ ਵ੍ਹੀਲਚੇਅਰ ‘ਤੇ ਆਪਣੀ ਲੱਤ ‘ਤੇ ਪਲਾਸਟਰ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

PPCB ਦੀ ਚੇਅਰਪਰਸਨ ਰੀਨਾ ਗੁਪਤਾ ਦੀ ਨਿਯੁਕਤੀ ‘ਤੇ ਸਵਾਲ-‘ਬਾਹਰਲਿਆਂ ਦੇ ਹੱਥ ਪੰਜਾਬ ਦੀ ਕਮਾਨ’

ਪੰਜਾਬ ਸਰਕਾਰ ਵੱਲੋਂ ਕਾਰਪੋਰੇਸ਼ਨ ਤੇ ਬੋਰਡ ਦੇ ਚੇਅਰਮੈਨ, ਡਾਇਰੈਕਟਰ ਤੇ ਮੈਂਬਰਾਂ ਦੀ ਨਿਯੁਕਤੀ ਕੀਤੀ...

ਪੰਜਾਬ ‘ਚ 30 ਮਈ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ

ਪੰਜਾਬ ਦੇ ਵਿਦਿਆਰਥੀਆਂ ਲਈ ਚੰਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ 30 ਮਈ ਦਿਨ...

ਅਗਨੀਵੀਰ ਅਕਾਸ਼ਦੀਪ ਦੀ ਮਾਤਾ ਦੇ ਵੱਡੇ ਇਲਜ਼ਾਮ, ਸਰਕਾਰ ਨੇ ਉਡਾਈਆਂ ਅਕਾਸ਼ਦੀਪ ਦੀ ਸ਼ਹਾਦਤ ਦਾ ਮਜ਼ਾਕ

ਬੀਤੇ ਦਿਨੀ ਜੰਮੂ ਕਸ਼ਮੀਰ ਵਿਚ ਤਾਇਨਾਤ ਫਰੀਦਕੋਟ ਜਿਲ੍ਹੇ ਦੇ ਪਿੰਡ ਕੋਠੇ ਚਹਿਲ ਵਾਸੀ ਅਗਨੀਵੀਰ...

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ, 2 ਵੱਡੇ ਅਫਸਰਾਂ ਦੇ ਸਸਪੈਂਸ਼ਨ ਆਰਡਰ ਰੱਦ, ਇੱਕ ‘ਤੇ ਡਿੱਗੀ ਗਾਜ

ਪੰਜਾਬ ਪੁਲਿਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਸਰਕਾਰ ਵੱਲੋਂ ਦੋ ਪੁਲਿਸ...

ਜੋਤੀ ਮਲਹੋਤਰਾ ਮਗਰੋਂ ਇੱਕ ਹੋਰ ਯੂਟਿਊਬਰ ਜਾਂਚ ਏਜੰਸੀਆਂ ਦੇ ਰਾਡਾਰ ‘ਤੇ !

 ਹਰਿਆਣਾ ਦੇ ਯੂਟਿਊਬਰ ਜੋਤੀ ਮਲਹੋਤਰਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਾਕਿਸਤਾਨ ਲਈ ਜਾਸੂਸੀ ਦਾ ਮਾਮਲਾ...

ਝੋਨੇ ਦੀ ਬਿਜਾਈ 1 ਜੂਨ ਤੋਂ ਸ਼ੁਰੂ, ਪੰਜਾਬ ਨੇ BBMB ਤੋਂ ਮੰਗਿਆ 9000 ਕਿਊਸਿਕ ਵਾਧੂ ਪਾਣੀ

ਹੁਣ ਹਰਿਆਣਾ ਤੋਂ ਬਾਅਦ ਪੰਜਾਬ ਨੇ BBMB ਤੋਂ 9000 ਕਿਊਸਿਕ ਪਾਣੀ ਦੀ ਮੰਗ ਕੀਤੀ...

ISRO EOS-09 ਸੈਟੇਲਾਈਟ ਨੂੰ ਸਥਾਪਤ ਕਰਨ ’ਚ ਰਿਹਾ ਅਸਫਲ, 101ਵਾਂ ਮਿਸ਼ਨ ਤੀਜੇ ਪੜਾਅ ’ਚ ਹੋਇਆ ਫੇਲ੍ਹ

 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਪੋਲਰ ਸੈਟੇਲਾਈਟ ਲਾਂਚ ਵਹੀਕਲ (PSLV-C61) ਰਾਹੀਂ...

ਹੈਦਰਾਬਾਦ ਅਗਨੀਕਾਂਡ ਵਿਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੋਈ 17

 ਸਵੇਰੇ ਚਾਰਮੀਨਾਰ ਨੇੜੇ ਗੁਲਜ਼ਾਰ ਹਾਊਸ ਵਿਖੇ ਇਕ ਇਮਾਰਤ ਵਿਚ ਅੱਗ ਲੱਗ ਗਈ। ਇਸ ਭਿਆਨਕ...

ਭਾਰਤ ਨੇ ਬੰਗਲਾਦੇਸ਼ ਨੂੰ ਦਿੱਤਾ ਵੱਡਾ ਝਟਕਾ, ਰੈਡੀਮੇਡ ਕੱਪੜਿਆਂ, ਪ੍ਰੋਸੈਸਡ ਫੂਡ ਸਣੇ ਇਨ੍ਹਾਂ ਚੀਜ਼ਾਂ ‘ਤੇ ਲਗਾਇਆ ਬੈਨ

ਪਾਕਿਸਤਾਨ ਦੇ ਬਾਅਦ ਭਾਰਤ ਨੇ ਬੰਗਲਾਦੇਸ਼ ਨੂੰ ਵੱਡਾ ਝਟਕਾ ਦਿੱਤਾ ਹੈ। ਭਾਰਤ ਨੇ ਬੰਗਲਾਦੇਸ਼...