September 6, 2026, 5:43 pm
----------- Advertisement -----------
HomeNewsEntertainmentਪਤੀ ਵਿਰਾਟ ਕੋਹਲੀ ਦੀਆਂ ਬਾਹਾਂ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ, ਵੇਖੋ ਜਨਮਦਿਨ...

ਪਤੀ ਵਿਰਾਟ ਕੋਹਲੀ ਦੀਆਂ ਬਾਹਾਂ ‘ਚ ਨਜ਼ਰ ਆਈ ਅਨੁਸ਼ਕਾ ਸ਼ਰਮਾ, ਵੇਖੋ ਜਨਮਦਿਨ ਦੀਆ ਅਣਦੇਖੀਆਂ ਤਸਵੀਰਾਂ

Published on

----------- Advertisement -----------

ਅਨੁਸ਼ਕਾ ਸ਼ਰਮਾ 1 ਮਈ ਨੂੰ ਆਪਣਾ 34ਵਾਂ ਜਨਮਦਿਨ ਮਨਾਇਆ। ਆਪਣੇ ਜਨਮਦਿਨ ਦੇ ਖਾਸ ਮੌਕੇ ‘ਤੇ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਇਕ ਲੰਬੀ ਪੋਸਟ ਲਿਖੀ ਹੈ ਜੋ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਕੇਕ ਖਾਂਦੇ ਸਮੇਂ ਦੀਆ ਤਸਵੀਰਾ ਵੀ ਸ਼ੇਅਰ ਕੀਤੀਆ ਹਨ। ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆ ਹਨ। ਇਸ ਦੇ ਨਾਲ ਹੀ ਉਸ ਨੇ ਪਤੀ ਵਿਰਾਟ ਕੋਹਲੀ, ਸਣੇ ਆਪਣੇ ਦੋਸਤਾਂ, ਸਹਿ-ਕਲਾਕਾਰਾਂ ਤੇ ਫੈਨਜ਼ ਜਨਮਦਿਨ ਮੌਕੇ ਬਹੁਤ ਸਾਰਾ ਪਿਆਰ ਤੇ ਵਧਾਈਆਂ ਦੇਣ ਲਈ ਧੰਨਵਾਦ ਵੀ ਕਿਹਾ ਹੈ। ਅਨੁਸ਼ਕਾ ਸ਼ਰਮਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਨੁਸ਼ਕਾ ਨੇ ਇੱਕ ਫਲੋਰਲ ਪ੍ਰਿੰਟਡ ਕ੍ਰੀਮ ਰੰਗ ਦਾ ਵਨ ਪੀਸ ਗਾਊਨ ਪਾਇਆ ਹੈ।

ਉਸ ਨੇ ਬੇਹੱਦ ਹੀ ਹਲਾਕ ਮੇਅਕਪ ਕੀਤਾ ਹੈ। ਇਸ ਡਰੈਸ ਵਿੱਚ ਉਹ ਬਹੁਤ ਹੀ ਖੂਬਸੂਰਤ ਵਿਖ ਰਹੀ ਹੈ। ਹੋਰਨਾਂ ਤਸਵੀਰਾਂ ਦੇ ਵਿੱਚ ਅਨੁਸ਼ਕਾ ਦੇ ਬਰਥਡੇਅ ਕੇਕ, ਪਤੀ ਤੇ ਦੋਸਤਾਂ ਨਾਲ ਬਰਥਡੇਅ ਸੈਲੀਬ੍ਰੇਸ਼ਨ ਦੀ ਤਸਵੀਰਾਂ ਆਦਿ ਹਨ। ਇੱਕ ਤਸਵੀਰ ਵਿੱਚ ਅਨੁਸ਼ਕਾ ਬੱਚਿਆਂ ਵਾਂਗ ਬਹੁਤ ਹੀ ਪਿਆਰੇ ਅੰਦਾਜ਼ ਵਿੱਚ ਕੇਕ ਦੇ ਨਾਲ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਆਪਣੀਆਂ ਇਨ੍ਹਾਂ ਤਸਵੀਰਾਂ ਦੇ ਨਾਲ ਅਨੁਸ਼ਕਾ ਨੇ ਲਿਖਿਆ, ” ਮੈਂ ਖੁਸ਼, ਜ਼ਿਆਦਾ ਲਵਿੰਗ, ਖ਼ੁਦ ਗੰਭੀਰਤਾ ਨਾਲ ਘੱਟ ਲੈ, ਜ਼ਿਆਦਾ ਸੁਨਣਾ ਤੇ ਖੁਸ਼ੀ ਲੱਭਣ, ਦੂਜਿਆਂ ਨੂੰ ਬਿਹਤਰ ਜਾਨਣ ਤੇ ਸਮਝਣ, ਖ਼ੁਦ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨਾ, ਇਹ ਮੇਰਾ ਪੁਰਾਣਾ ਬਿਜ਼ਨਸ ਵਧੀਆ ਚੱਲ ਰਿਹਾ ਹੈ।

ਸਾਰਿਆਂ ਨੂੰ ਇਸ ਨੂੰ ਅਜਮਾਉਣਾ ਚਾਹੀਦਾ ਹੈ। ਤੁਹਾਨੂੰ ਸਾਰਿਆਂ ਸ਼ੁਭਕਾਮਨਾਵਾਂ ਤੇ ਪਿਆਰ ਲਈ ਧੰਨਵਾਦ, ਜੋ ਤੁਸੀਂ ਸਭ ਨੇ ਮੈਨੂੰ ਭੇਜਿਆ ਹੈ। ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦੀ ਹਾਂ। ਮੈਂ ਆਪਣੇ ਬਰਥਡੇਅ ਕੇਕ ਦਾ ਸਭ ਤੋਂ ਵੱਡਾ ਟੁਕੜਾ ਖਾਧਾ, ਜਿਵੇਂ ਕੀ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਵਿਰਾਟ ਕੋਹਲੀ ਨੇ ਪਤਨੀ ਅਨੁਸ਼ਕਾ ਨਾਲ ਇੱਕ ਰੋਮਾਂਟਿਕ ਤਸਵੀਰ ਤੇ ਅਨੁਸ਼ਕਾ ਦੀ ਬਰਥਡੇਅ ਪਾਰਟੀ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।ਇਸ ਦੇ ਨਾਲ ਹੀ ਵਿਰਾਟ ਨੇ ਪੋਸਟ ਵਿੱਚ ਪਤਨੀ ਅਨੁਸ਼ਕਾ ਲਈ ਬਹੁਤ ਹੀ ਪਿਆਰਾ ਨੋਟ ਵੀ ਲਿਖਿਆ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...