ਬਾਲੀਵੁੱਡ ਅਭਿਨੇਤਾ ਅਰਜੁਨ ਕਪੂਰ ਇਨ੍ਹੀਂ ਦਿਨੀਂ ਆਪਣੇ ਨਵੇਂ ਪ੍ਰੋਜੈਕਟ ‘ਚ ਰੁੱਝੇ ਹੋਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਇੰਸਟਾਗ੍ਰਾਮ ਸਟੋਰੀ ਰਾਹੀਂ ਪ੍ਰਸ਼ੰਸਕਾਂ ਨੂੰ ਦਿੱਤੀ ਹੈ। ਅਰਜੁਨ ਦੀ ਤਾਜ਼ਾ ਪੋਸਟ ਮੁਤਾਬਕ ਉਹ ਆਪਣੀ ਆਉਣ ਵਾਲੀ ਫਿਲਮ ਦੀ ਸ਼ੂਟਿੰਗ ਲਈ ਦੁਬਈ ਰਵਾਨਾ ਹੋ ਗਏ ਹਨ। ਫਿਲਮ ਦੀ ਸ਼ੂਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਅਰਜੁਨ ਨੇ ਇੰਸਟਾਗ੍ਰਾਮ ‘ਤੇ ਪੋਸਟ ਕਰਦੇ ਹੋਏ ਲਿਖਿਆ, ‘ਐਨ ਰੂਟ ਫਿਲਮ ਨੰਬਰ #19’। ਇਸ ਦੇ ਨਾਲ ਹੀ ਉਨ੍ਹਾਂ ਨੇ ਦੁਬਈ ਦੇ ਪਾਸਪੋਰਟ ਅਤੇ ਟਿਕਟ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ। ਇਸ ਤੋਂ ਪਹਿਲਾਂ ਐਤਵਾਰ ਸ਼ਾਮ ਅਰਜੁਨ ਨੂੰ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਸੀ।

ਆਪਣੇ ਨਵੇਂ ਪ੍ਰੋਜੈਕਟ ਬਾਰੇ ਦੱਸਦੇ ਹੋਏ ਅਰਜੁਨ ਨੇ ਆਪਣੀ ਫਿਲਮ ‘ਸੰਦੀਪ ਔਰ ਪਿੰਕੀ ਫਰਾਰ’ ਨੂੰ ਯਾਦ ਕੀਤਾ। ਦੱਸ ਦੇਈਏ ਕਿ ਇਹ ਫਿਲਮ ਪਿਛਲੇ ਸਾਲ ਰਿਲੀਜ਼ ਹੋਈ ਸੀ, ਜਿਸ ਵਿੱਚ ਅਰਜੁਨ ਦੇ ਨਾਲ ਅਦਾਕਾਰਾ ਪਰਿਣੀਤੀ ਚੋਪੜਾ ਮੁੱਖ ਭੂਮਿਕਾ ਵਿੱਚ ਨਜ਼ਰ ਆਈ ਸੀ। ਆਪਣੀ ਦੂਜੀ ਨਵੀਂ ਪੋਸਟ ਵਿੱਚ ਪਰਿਣੀਤੀ ਨੂੰ ਟੈਗ ਕਰਦੇ ਹੋਏ ਅਰਜੁਨ ਨੇ ਲਿਖਿਆ, “ਦੇਖੋ ਮੈਂ ਫਲਾਇਟ ਵਿੱਚ ਕਿਸ ਨੂੰ ਮਿਲਿਆ @parineetichopra।” ਹਾਲਾਂਕਿ ਪਰਿਣੀਤੀ ਨੇ ਅਜੇ ਅਰਜੁਨ ਨੂੰ ਕੋਈ ਜਵਾਬ ਨਹੀਂ ਦਿੱਤਾ ਹੈ।

ਅਰਜੁਨ ਨੂੰ ਹਾਲ ਹੀ ਵਿੱਚ ਮੋਹਿਤ ਸੂਰੀ ਦੀ ‘ਏਕ ਵਿਲੇਨ ਰਿਟਰਨਜ਼’ ਵਿੱਚ ਜੌਨ ਅਬ੍ਰਾਹਮ, ਤਾਰਾ ਸੁਤਾਰੀਆ ਅਤੇ ਦਿਸ਼ਾ ਪਟਾਨੀ ਨਾਲ ਦੇਖਿਆ ਗਿਆ ਸੀ। ਆਉਣ ਵਾਲੇ ਦਿਨਾਂ ‘ਚ ਅਰਜੁਨ ਕਪੂਰ ‘ਦਿ ਲੇਡੀ ਕਿਲਰ’ ‘ਚ ਭੂਮੀ ਪੇਡਨੇਕਰ ਨਾਲ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਤੱਬੂ, ਕੋਂਕਣਾ ਸੇਨ ਸ਼ਰਮਾ, ਰਾਧਿਕਾ ਮਦਾਨ, ਨਸੀਰੂਦੀਨ ਸ਼ਾਹ ਅਤੇ ਕੁਮੁਦ ਮਿਸ਼ਰਾ ਨਾਲ ਆਕਾਸ਼ ਭਾਰਦਵਾਜ ਦੀ ‘ਕੁਟੀ’ ‘ਚ ਵੀ ਕੰਮ ਕਰਦੇ ਹੋਏ ਨਜ਼ਰ ਆਉਣਗੇ ।












