ਪੰਜਾਬੀ ਅਦਾਕਾਰ ਅਤੇ ਗਾਇਕ ਅੰਮ੍ਰਿਤ ਮਾਨ ਆਪਣੇ ਐਕਸ਼ਨ ਕਿਰਦਾਰਾਂ ਕਰਕੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਹਾਲ ਹੀ ਵਿੱਚ ਅੰਮ੍ਰਿਤ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ‘ਬੱਬਰ’ ਦਾ ਟ੍ਰੇਲਰ ਰਿਲੀਜ਼ ਕੀਤਾ ਸੀ। ਜੋ ਅਜੇ ਵੀ ਯੂਟਿਊਬ ’ਤੇ ਨੰਬਰ 1 ਟ੍ਰੈਂਡਿੰਗ ’ਚ ਹੈ, ਨਿਰਮਾਤਾਵਾਂ ਨੇ ਹੁਣ ਫ਼ਿਲਮ ਦਾ ਇਕ ਹੋਰ ਪਾਵਰ ਪੈਕਡ ਗੀਤ ‘ਟ੍ਰਬਲ ਮੇਕਰ’ ਰਿਲੀਜ਼ ਕੀਤਾ ਹੈ, ਜੋ ਕਿ ਰਿਲੀਜ਼ ਹੁੰਦਿਆਂ ਹੀ ਦਰਸ਼ਕਾਂ ਦੇ ਦਿਲਾਂ ਨੂੰ ਭਾਅ ਗਿਆ ਹੈ। ਇਹ ਗੀਤ ਵੀ ਜਲਦ ਹੀ ਸੋਸ਼ਲ ਸਾਈਟਸ ’ਤੇ ਟ੍ਰੈਂਡਿੰਗ ’ਚ ਆ ਜਾਵੇਗਾ।
ਲੋਕ ਅੰਮ੍ਰਿਤ ਮਾਨ ਦੀ ਦਿੱਖ ਦੇ ਦੀਵਾਨੇ ਹੋ ਰਹੇ ਹਨ। ਦਸ ਦੇਈਏ ਕਿ ਫ਼ਿਲਮ ਵਿੱਚ ਗੋਨਿਆਣਾ ਵਾਲਾ ਜੱਟ, ਅੰਮ੍ਰਿਤ ਮਾਨ ਮੁੱਖ ਭੂਮਿਕਾ ਵਿੱਚ ਹਨ, ਜੋ ਪਹਿਲਾਂ ਵੀ ਆਪਣੀਆਂ ਫ਼ਿਲਮਾਂ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰ ਚੁੱਕੇ ਹਨ। ਇਸ ਵਾਰ ਉਹ ਕੁੱਝ ਅਨੋਖਾ ਲੈ ਕੇ ਆ ਰਹੇ ਹਨ। ਟ੍ਰੇਲਰ ‘ਚ ਉਨ੍ਹਾਂ ਦਾ ਕਾਤਲ ਦੇਸੀ ਲੁੱਕ, ਗੈਂਗਸਟਾ ਸਟਾਈਲ ਐਕਸ਼ਨ, ਸ਼ਾਨਦਾਰ ਤਰੀਕੇ ਨਾਲ ਬੋਲੇ ਗਏ ਡਾਇਲਾਗਸ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੋਰ ਉਤਸ਼ਾਹਿਤ ਕਰ ਰਹੇ ਹਨ। ਸਭ ਤੋਂ ਸਫ਼ਲ ਫ਼ਿਲਮ ‘ਵਾਰਨਿੰਗ’ ਦਾ ਨਿਰਦੇਸ਼ਨ ਕਰਨ ਵਾਲੇ ਅਮਰ ਹੁੰਦਲ ਨੇ ਨਾ ਸਿਰਫ਼ ‘ਬੱਬਰ’ ਨੂੰ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ ਬਲਕਿ ਉਹ ਫ਼ਿਲਮ ਵਿੱਚ ਵੇਦਾਲ ਦਾ ਮੁੱਖ ਕਿਰਦਾਰ ਵੀ ਨਿਭਾਉਣਗੇ। ਬੱਬਰ ਦੀ ਸਟਾਰ ਕਾਸਟ ਵਿੱਚ ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਦੇ ਵੱਡੇ ਸਿਤਾਰੇ ਸ਼ਾਮਲ ਹਨ।













