ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਆਪਣੀ ਗਾਇਕੀ ਅਤੇ ਐਕਟਿੰਗ ਦੇ ਨਾਲ ਦੁਨੀਆਂ ਭਰ ‘ਚ ਨਾਮ ਕਮਾ ਚੁੱਕੇ ਹਨ। ਦੁਨੀਆਂ ਭਰ ‘ਚ ਬੱਬੂ ਮਾਨ ਦਾ ਬੱਚਾ-ਬੱਚਾ ਫੈਨ ਹੈ। ਜਿਨ੍ਹਾਂ ਨੂੰ ਉਹਨਾਂ ਦੇ ਪ੍ਰਸ਼ੰਸਕ ਖੰਟ ਵਾਲਾ ਮਾਨ ਵੀ ਕਹਿੰਦੇ ਹਨ। ਉਹ ਆਪਣੇ ਗਾਣਿਆਂ ਸਦਕਾ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੇ ਹਨ। ਬੱਬੂ ਮਾਨ ਮਲਟੀ ਟੈਲੇਂਟਡ ਆਪਣੇ ਆਪ ‘ਚ ਇੱਕ ਬਹੁਤ ਵੱਡਾ ਨਾਮ ਹੈ ਜਿੰਨ੍ਹਾਂ ਦੇ ਗਾਣਿਆਂ ਦਾ ਅਕਸਰ ਹੀ ਕੱਟੜ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਹੁਣ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਕੱਲਮ ਕੱਲਾ’ ਦਾ ਐਲਾਨ ਵੀ ਕਰ ਦਿੱਤਾ ਹੈ ।
ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਬੱਬੂ ਮਾਨ ਨੇ ਲਿਖਿਆ ਕਿ ਜਲਦ ਹੀ ਉਹ ਇਸ ਗੀਤ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣਗੇ । ਇਸ ਗੀਤ ਦੇ ਬੋਲ ਬੱਬੂ ਮਾਨ ਨੇ ਖੁਦ ਹੀ ਲਿਖੇ ਹਨ । ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਬੱਬੂ ਮਾਨ ਨੇ ਕਈ ਗੀਤ ਗਾਏ ਹਨ । ਇਨ੍ਹਾਂ ਗੀਤਾਂ ਨੂੰ ਦਰਸ਼ਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਬੱਬੂ ਮਾਨ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ । ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ਪਿੰਡ ਪਹਿਰਾ ਲੱਗਦਾ, ਮੁੰਡਾ ਹਾਣ ਦਾ ਰੁਮਾਲ ਦੇ ਗਿਆ, ਚੰਨ ਚਾਨਣੀ ਰਾਤ ਮਹਿਰਮਾ, ਲੋਕਾਂ ਨੇ ਪੀਤੀ ਤੁਪਕਾ ਤੁਪਕਾ, ਮਿੱਤਰਾਂ ਦੀ ਛੱਤਰੀ ਸਣੇ ਕਈ ਗੀਤ ਸ਼ਾਮਿਲ ਹਨ ।