September 12, 2026, 3:57 am
----------- Advertisement -----------
HomeNewsEntertainmentਜਾਣੋ ਕਿਉਂ ਅਕਸ਼ੇ ਕੁਮਾਰ ਦੀ 'ਬੱਚਨ ਪਾਂਡੇ' 'ਚੋ ਅਭਿਸ਼ੇਕ-ਚੰਕੀ ਦਾ ਸੀਨ ਕਰਵਾਇਆ...

ਜਾਣੋ ਕਿਉਂ ਅਕਸ਼ੇ ਕੁਮਾਰ ਦੀ ‘ਬੱਚਨ ਪਾਂਡੇ’ ‘ਚੋ ਅਭਿਸ਼ੇਕ-ਚੰਕੀ ਦਾ ਸੀਨ ਕਰਵਾਇਆ ਗਿਆ ਡਿਲੀਟ

Published on

----------- Advertisement -----------

ਬਾਲੀਵੁੱਡ ਅਭਿਨੇਤਾ ਅਕਸ਼ੇ ਕੁਮਾਰ ਦੀ ਫਿਲਮ ਬੱਚਨ ਪਾਂਡੇ ਲਗਾਤਾਰ ਸੁਰਖੀਆਂ ‘ਚ ਹੈ। ਇਹ ਫਿਲਮ 18 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ ਅਤੇ ਫਿਲਹਾਲ ਪੂਰੀ ਸਟਾਰ ਕਾਸਟ ਇਸ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਟਾਈਟਲ ਦੇ ਉਲਟ, ਫਿਲਮ ਵਿੱਚ ਨਾ ਤਾਂ ਬੱਚਨ ਹੈ ਅਤੇ ਨਾ ਹੀ ਪਾਂਡੇ। ਹਾਲਾਂਕਿ, ਇੱਕ ਇੰਟਰਵਿਊ ਦੌਰਾਨ ਨਿਰਦੇਸ਼ਕ ਫਰਹਾਨ ਸਾਮਜੀ ਨੇ ਦੱਸਿਆ ਕਿ ਅਸਲ ਵਿੱਚ ਉਨ੍ਹਾਂ ਨੇ ਅਜਿਹਾ ਕੀਤਾ ਸੀ ਪਰ ਉਹ ਸੀਨ ਡਿਲੀਟ ਕਰ ਦਿੱਤਾ ਗਿਆ ਸੀ। ਫਿਲਮ ਦੇ ਇੱਕ ਸੀਨ ਵਿੱਚ ਅਭਿਸ਼ੇਕ ‘ਬੱਚਨ’ ਅਤੇ ਚੰਕੀ ‘ਪਾਂਡੇ’ ਸ਼ਾਮਲ ਸਨ।

ਫਿਲਮ ‘ਚ ਅਕਸ਼ੇ ਕੁਮਾਰ ਤੋਂ ਇਲਾਵਾ ਅਰਸ਼ਦ ਵਾਰਸੀ, ਕ੍ਰਿਤੀ ਸੈਨਨ ਅਤੇ ਜੈਕਲੀਨ ਫਰਨਾਂਡੀਜ਼ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਪ੍ਰੈੱਸ ਕਾਨਫਰੰਸ ਦੌਰਾਨ ਅਕਸ਼ੇ ਕੁਮਾਰ ਨੇ ਦੱਸਿਆ ਕਿ ਇਸ ਫਿਲਮ ਦਾ ਆਈਡੀਆ ਹਾਊਸਫੁੱਲ 4 ਦੀ ਪਾਰਟੀ ਦੌਰਾਨ ਆਇਆ ਜਦੋਂ ਅਭਿਸ਼ੇਕ ਬੱਚਨ ਅਤੇ ਚੰਕੀ ਪਾਂਡੇ ਇਕ-ਦੂਜੇ ਦੇ ਸਾਹਮਣੇ ਖੜ੍ਹੇ ਨਜ਼ਰ ਆਏ। ਹਾਲਾਂਕਿ ਬਾਅਦ ‘ਚ ਉਨ੍ਹਾਂ ਕਿਹਾ ਕਿ ਉਹ ਇਹ ਗੱਲ ਮਜ਼ਾਕ ‘ਚ ਕਹਿ ਰਹੇ ਹਨ। ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਦੌਰਾਨ ਅਕਸ਼ੇ ਕੁਮਾਰ ਨੇ ਕਿਹਾ, ‘ਇਹ ਸਿਰਫ਼ ਇੱਕ ਮਜ਼ਾਕ ਸੀ। ਫਿਲਮ ਦੀ ਪ੍ਰੇਰਨਾ ਅਸਲ ‘ਚ ‘ਟਸ਼ਨ’ ਦੇ ਕਿਰਦਾਰ ਤੋਂ ਮਿਲੀ ਸੀ। ਉਸ ਫਿਲਮ ਵਿੱਚ ਉਨ੍ਹਾਂ ਦੇ ਕਿਰਦਾਰ ਦਾ ਨਾਂ ਬੱਚਨ ਪਾਂਡੇ ਸੀ।

ਹਾਲਾਂਕਿ, ਫਿਲਮ ਦੇ ਨਿਰਦੇਸ਼ਕ ਫਰਹਾਦ ਸਾਮਜੀ ਨੇ ਖੁਲਾਸਾ ਕੀਤਾ ਕਿ ਉਹ ਫਿਲਮ ਵਿੱਚ ਅਭਿਸ਼ੇਕ ਬੱਚਨ ਅਤੇ ਚੰਕੀ ਪਾਂਡੇ ਦਾ ਕੈਮਿਓ ਕਰਨਾ ਚਾਹੁੰਦੇ ਸਨ। ਫਰਹਾਦ ਨੇ ਕਿਹਾ, ”ਦੋਵਾਂ ਨੂੰ ਫਿਲਮ ਦੇ ਡਿਲੀਟ ਕੀਤੇ ਗਏ ਸੀਨ ‘ਚ ਰੱਖਿਆ ਗਿਆ ਸੀ, ਪਰ ਦੋਵਾਂ ਦੀਆਂ ਸਿਰਫ ਤਸਵੀਰਾਂ ਦਿਖਾਈਆਂ ਗਈਆਂ ਸਨ। ਸੀਨ ਅਜਿਹਾ ਸੀ ਕਿ ਕ੍ਰਿਤੀ ਸੈਨਨ ਅਤੇ ਅਰਸ਼ਦ ਵਾਰਸੀ ਬੱਚਨ ਪਾਂਡੇ ਨੂੰ ਲੱਭਦੇ ਹਨ ਅਤੇ ਉਹ ਇੱਕ ਛੋਟੀ ਕੁੜੀ ਤੋਂ ਉਸ ਬਾਰੇ ਪੁੱਛਦੇ ਹਨ। ਕੁੜੀ ਇੱਕ ਮੈਗਜ਼ੀਨ ਕੱਢਦੀ ਹੈ ਅਤੇ ਇਸਦੇ ਇੱਕ ਪੰਨੇ ‘ਤੇ ਅਭਿਸ਼ੇਕ ਬੱਚਨ ਅਤੇ ਚੰਕੀ ਪਾਂਡੇ ਦੀ ਤਸਵੀਰ ਦਿਖਾਉਂਦੀ ਹੈ। ਹਾਲਾਂਕਿ ਅਸੀਂ ਫਾਈਨਲ ਫਿਲਮ ਤੋਂ ਉਸ ਸੀਨ ਨੂੰ ਹਟਾ ਦਿੱਤਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...