September 9, 2026, 4:09 am
----------- Advertisement -----------
HomeNewsEntertainmentਜਾਣੋ ਕਿਉਂ ਹਮੇਸ਼ਾ ਸੋਨੇ ਦੇ ਗਹਿਣੀਆਂ ਨਾਲ ਸਜੇ ਰਹਿੰਦੇ ਸਨ ਬੱਪੀ ਲਹਿਰੀ,...

ਜਾਣੋ ਕਿਉਂ ਹਮੇਸ਼ਾ ਸੋਨੇ ਦੇ ਗਹਿਣੀਆਂ ਨਾਲ ਸਜੇ ਰਹਿੰਦੇ ਸਨ ਬੱਪੀ ਲਹਿਰੀ, ਉਨ੍ਹਾਂ ਤੋਂ ਬਾਅਦ ਕਿਸ ਨੂੰ ਮਿਲੇਗਾ ਇਹ ਗੋਲਡ

Published on

----------- Advertisement -----------

ਗਾਇਕ-ਕੰਪੋਜ਼ਰ ਸਿੰਗਰ ਬੱਪੀ ਲਹਿਰੀ ਦਾ ਮੰਗਲਵਾਰ ਦੇਰ ਰਾਤ 69 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ‘ਡਿਸਕੋ ਕਿੰਗ’ ਵਜੋਂ ਜਾਣੇ ਜਾਂਦੇ ਬੱਪੀ ਦਾ ਸ਼ਾਨਦਾਰ ਕਰੀਅਰ ਪੰਜ ਦਹਾਕਿਆਂ ਤੱਕ ਚੱਲਿਆ। ਉਹ ਸੋਨੇ ਦੇ ਗਹਿਣੇ ਪਹਿਨਣ ਦੇ ਬਹੁਤ ਸ਼ੌਕੀਨ ਸੀ ਅਤੇ ਹਮੇਸ਼ਾ ਸੋਨੇ ਦੇ ਗਹਿਣੇ ਪਹਿਨਦੇ ਦੇਖਿਆ ਜਾਂਦਾ ਸੀ। ਇਸੇ ਕਰਕੇ ਉਨ੍ਹਾਂ ਨੂੰ ਭਾਰਤ ਦਾ ਗੋਲਡ ਮੈਨ ਵੀ ਕਿਹਾ ਜਾਂਦਾ ਹੈ। ਆਖ਼ਿਰ ਬੱਪੀ ਦਾ ਸੋਨੇ ਦੇ ਇਨ੍ਹੇ ਸਾਰੇ ਗਹਿਣੇ ਕਿਉਂ ਪਾਉਂਦੇ ਸੀ , ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਸੋਨੇ ਦਾ ਕੀ ਹੋਵੇਗਾ। ਆਓ ਜਾਣਦੇ ਹਾਂ। ਹਿੰਦੀ ਸਿਨੇਮਾ ਦੇ ‘ਡਿਸਕੋ ਕਿੰਗ’ ਬੱਪੀ ਲਹਿਰੀ ਨਾਂ ਮਹਿਜ਼ ਆਪਣੇ ਗੀਤਾਂ ਲਈ ਸਗੋਂ ‘ਗੋਲਡਨ ਲੁੱਕ’ ਲਈ ਵੀ ਮਸ਼ਹੂਰ ਸਨ।

ਉਹ ਹਮੇਸ਼ਾ ਭਾਰੀ ਸੋਨੇ ਦੇ ਗਹਿਣਿਆਂ ਨਾਲ ਲੱਦੇ ਰਹਿੰਦੇ ਸੀ। ਬੱਪੀ ਦਾ ਨੂੰ ਸੋਨਾ ਤੇ ਸੋਨੇ ਦੇ ਗਹਿਣੇ ਬਹੁਤ ਪਸੰਦ ਸਨ, ਇਸ ਗੱਲ ਨਾਲ ਹਰ ਕੋਈ ਜਾਣੂ ਹੈ। ਦਰਅਸਲ ਬੱਪੀ ਦਾ ਗੋਲਡ ਨੂੰ ਖੁਦ ਲਈ ਇੱਕ ਲੱਕੀ ਚਾਰਮ ਯਾਨੀ ਲੱਕੀ ਧਾਤੂ ਮੰਨਦੇ ਸੀ। ਬੱਪੀ ਲਹਿਰੀ ਕੋਲ ਗੋਲਡ ਦਾ ਵੱਡਾ ਕਲੈਕਸ਼ਨ ਸੀ। ਬੱਪੀ ਲਹਿਰੀ ਦੇ ਗੋਲਡ ਕਲੈਕਸ਼ਨ ਵਿੱਚ, ਉਹ ਹਮੇਸ਼ਾ ਸੋਨੇ ਦੀਆਂ ਚੇਨਾਂ, ਪੈਂਡੈਂਟਸ, ਅੰਗੂਠੀਆਂ, ਬਰੈਸਲੇਟ, ਗਣੇਸ਼ ਦੀਆਂ ਮੂਰਤੀਆਂ, ਆਕਰਸ਼ਕ ਹੀਰੇ ਜੜੇ ਬਰੈਸਲੇਟ, ਇੱਥੋਂ ਤੱਕ ਕਿ ਸੋਨੇ ਦੇ ਫਰੇਮ ਅਤੇ ਸੋਨੇ ਦੇ ਕਫਲਿੰਕ ਪਹਿਨਦੇ ਸਨ। ਬੱਪੀ ਦਾ ਆਪਣੇ ਸੋਨੇ ਦੇ ਗਹਿਣਿਆਂ ਦਾ ਬਹੁਤ ਧਿਆਨ ਰੱਖਦਾ ਸੀ।

ਬੱਪੀ ਲਹਿਰੀ ਆਪਣੇ ਗਹਿਣੀਆਂ ਨੂੰ ਲੈ ਕੇ ਬਹੁਤ ਚੌਕਸ ਰਹਿੰਦੇ ਸਨ, ਇੱਥੋਂ ਤੱਕ ਕਿ ਕਈ ਵਾਰ ਬੱਪੀ ਦਾ ਫੈਨਜ਼ ਨਾਲ ਫੋਟੋਆਂ ਖਿਚਵਾਉਣ ਤੋਂ ਵੀ ਇਨਕਾਰ ਕਰ ਦਿੰਦੇ ਸਨ। ਬੱਪੀ ਦਾਦਾ ਸੌਂਦੇ ਸਮੇਂ ਆਪਣੇ ਗਹਿਣੀਆਂ ਨੂੰ ਲਾਕਅੱਪ ਵਿੱਚ ਰੱਖਦਾ ਸੀ ਅਤੇ ਹਰ ਇੱਕ ਟੁਕੜੇ ਨੂੰ ਪਹਿਨਣ ਤੋਂ ਪਹਿਲਾਂ ਖੁਦ ਸਾਫ਼ ਕਰਦਾ ਸੀ। ਬੱਪੀ ਦਾ ਆਪਣੇ ਗੋਲਡ ਦੇ ਹਰ ਇੱਕ ਗਹਿਣੇ ਬਾਰੇ ਸਭ ਕੁਝ ਜਾਣਦੀ ਸੀ। ਉਨ੍ਹਾਂ ਨੇ ਇੱਕ ਲਿਸਟ ਵੀ ਬਣਾ ਕੇ ਰੱਖੀ ਸੀ। ਇਸ ਦੇ ਨਾਲ ਹੀ ਹਰ ਗੀਤ ਜਾਂ ਐਲਬਮ ਦੀ ਸਫਲਤਾ ‘ਤੇ ਬੱਪੀ ਲਹਿਰੀ ਰੌਈਲਟੀ ਦੀ ਰਕਮ ਤੋਂ ਨਵਾਂ ਸੋਨਾ ਖਰੀਦਦੇ ਸੀ। ਅਜਿਹੇ ‘ਚ ਉਨ੍ਹਾਂ ਕੋਲ ਬਹੁਤ ਜ਼ਿਆਦਾ ਗੋਲਡ ਸੀ, ਉਨ੍ਹਾਂ ਨੇ ਗੋਲਡ ਦਾ ਧਿਆਨ ਰੱਖਣ ਲਈ ਇੱਕ ਅਸੀਸਟੈਂਟ ਵੀ ਰੱਖਿਆ ਸੀ।

ਬੱਪੀ ਲਹਿਰੀ ਜੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਇਹ ਗਹਿਣੇ ਉਨ੍ਹਾਂ ਦੇ ਬੱਚਿਆਂ ਨੂੰ ਵਿਰਾਸਤ ਦੇ ਤੌਰ ‘ਤੇ ਮਿਲਣਗੇ।ਬੱਪੀ ਲਹਿਰੀ ਜੀ ਦੇ ਬੱਚੇ ਬੱਪਾ ਅਤੇ ਰੀਮਾ ਪਿਤਾ ਦੀ ਇਸ ਵਿਰਾਸਤ ਨੂੰ ਸੰਭਾਲਣਗੇ। ਬੱਪੀ ਦਾ ਦੇ ਗੋਲਡ ਕਲੈਕਸ਼ਨ ਨੂੰ ਲੈ ਕੇ ਪਰਿਵਾਰ ਦੇ ਪਿਆਰ ਨੂੰ ਬਿਆਨ ਕਰਦੇ ਹੋਏ ਉਨ੍ਹਾਂ ਦੇ ਇੱਕ ਕਰੀਬੀ ਨੇ ਦੱਸਿਆ ਕਿ ਪਰਿਵਾਰ ਇਸ ਸਮੇਂ ਸੋਗ ਦੀ ਸਥਿਤੀ ਵਿੱਚ ਹੈ, ਪਰ ਉਹ ਪਿਤਾ ਦੀ ਇਸ ਵਿਰਾਸਤ ਨੂੰ ਸੰਭਾਲਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਇਸ ਤੋਂ ਇਲਾਵਾ ਫੈਨਜ਼ ਵੱਲੋਂ ਗਿਫ਼ਟ ‘ਚ ਮਿਲੀ ਗੋਲਡ ਕਲੈਕਸ਼ਨ ਨੂੰ ਵਿਰਾਸਤ ਵਜੋਂ ਸਾਂਭਿਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰੀਕਾ: ਇੰਡੀਆਨਾ ਪੁਲਿਸ ਨੇ ਪੰਜਾਬੀ ਟਰੱਕ ਡਰਾਇਵਰ ਹਰਪ੍ਰੀਤ ਸਿੰਘ ਕੋਲੋਂ 38 ਲੱਖ ਡਾਲਰ ਮੁੱਲ ਦੀ ਕੋਕੀਨ ਕੀਤੀ ਬਰਾਮਦ

ਟਰੰਪ ਪ੍ਰਸ਼ਾਸਨ ਜਦੋਂ ਇਮੀਗ੍ਰੇਸ਼ਨ ਤੇ ਡਰੱਗ ਖਿਲਾਫ਼ ਸਖ਼ਤ ਰੁਖ ਅਪਣਾ ਰਿਹਾ ਹੈ, ਇਸੇ ਦਰਮਿਆਨ ਇਕ ਪੰਜਾਬੀ ਟਰੱਕ...

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸੁਖਬੀਰ ਸਿੰਘ ਬਾਦਲ ਨੂੰ ਮੁੜ ਤੋਂ ਕੀਤਾ ਤਲਬ

ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐੱਸ.ਆਈ.ਟੀ. ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ...

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...