ਨਿਮਰਤ ਖਹਿਰਾ ਏਨੀਂ ਦਿਨੀਂ ਆਪਣੀ ਫ਼ਿਲਮ ‘ਸੌਂਕਣ ਸੌਂਕਣੇ’ ਨੂੰ ਲੈ ਕੇ ਕਾਫੀ ਚਰਚਾ ‘ਚ ਹੈ । ਇਸ ਫ਼ਿਲਮ ‘ਚ ਉਸ ਦੇ ਨਾਲ ਸਰਗੁਨ ਮਹਿਤਾ ਦੇ ਨਾਲ ਦਿਖਾਈ ਦੇਣਗੇ ।ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੀਆਂ ਕਰਦੀ ਰਹਿੰਦੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਦਰਅਸਲ, ਨਿਮਰਤ ਅਤੇ ਸਰਗੁਣ ਰੱਜ ਕੇ ਆਪਣੀ ਫਿਲਮ ‘ਸੌਂਕਣ ਸੌਂਕਣੇ’ ਦੀ ਪ੍ਰਮੋਸ਼ਨ ਵਿੱਚ ਜੁੱਟੀਆਂ ਹੋਇਆ ਹਨ। ਉਨ੍ਹਾਂ ਦੁਆਰਾ ਫਿਲਮ ਦੇ ਸੈੱਟ ਦੇ ਨਾਲ-ਨਾਲ ਲਗਾਤਾਰ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਅਦਾਕਾਰਾ ਆਪਣੇ ਹਰ ਅੰਦਾਜ਼ ਦੇ ਚੱਲਦੇ ਸੋਸ਼ਲ ਮੀਡੀਆ ਤੇ ਛਾਈ ਰਹਿੰਦੀ ਹੈ। ਤੁਸੀ ਵੀ ਦੇਖੋ ਨਿਮਰਤ ਦੀਆਂ ਇਹ ਸ਼ਾਨਦਾਰ ਤਸਵੀਰਾਂ।
ਅਦਾਕਾਰਾ ਵੱਲੋਂ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦੇ ਨਾਲ ਵਰਲਡ ਟੂਰ ਦਾ ਐਲਾਨ ਵੀ ਕੀਤਾ ਗਿਆ ਸੀ। ਦਰਅਸਲ, ਨਿਮਰਤ ਵੱਲੋਂ ਪਹਿਲਾ ਆਪਣੇ ਨਵੇਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਗਿਆ। ਜਿਸ ਦੀ ਕੈਪਸ਼ਨ ਵਿੱਚ ਉਨ੍ਹਾਂ ਨੇ ਲਿਖਿਆ- ਫਿਰੋਜ਼ੀ (FIROZI ) 30 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। ਦੂਜੀ ਪੋਸਟ ਵਿੱਚ ਨਿਮਰਤ ਨੇ ਆਪਣੇ ਅਗਸਤ ਮਹੀਨੇ ਦੇ ਟੂਰ ਦਾ ਐਲਾਨ ਕੀਤਾ ਹੈ। ਜਿਸਨੂੰ ਕੈਪਸ਼ਨ ਦਿੰਦੇ ਹੋਏ ਨਿਮਰਤ ਨੇ ਲਿਖਿਆ- ਡੈਸਟੀਨੀ ਟੂਰ ਆਸਟ੍ਰੇਲੀਆ. ਹਾਲਾਂਕਿ ਇਸਦੇ ਨਾਲ ਗਾਇਕਾ ਨੇ ਤਰੀਕ ਦਾ ਜ਼ਿਕਰ ਨਹੀਂ ਕੀਤਾ। ਫਿਲਹਾਲ ਦਰਸ਼ਕ ਨਿਮਰਤ ਦੀ ਫਿਲਮ ‘ਸੌਂਕਣ ਸੌਂਕਣੇ’ ਦੇ ਰਿਲੀਜ਼ ਹੋਣ ਦਾ ਇੰਤਜ਼ਾਰ ਕਰ ਰਹੇ ਹਨ।
ਜੋ ਕਿ 13 ਮਈ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਕਾਮੇਡੀ ਡ੍ਰਾਮਾ ਫਿਲਮ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ਫਿਲਮ ਦੇ ਟ੍ਰੇਲਰ ਤੋਂ ਬਾਅਦ ਰਿਲੀਜ਼ ਹੋਏ ਗੀਤ ‘ਗੱਲ ਮੰਨ ਲੈ ਮੇਰੀ’ ਅਤੇ ‘ਕੋਠੇ ਉੱਤੇ’ ਨੂੰ ਪ੍ਰਸ਼ੰਸ਼ਕ ਬੇਹੱਦ ਪਸੰਦ ਕਰ ਰਹੇ ਹਨ। ਇਸ ਫਿਲਮ ਵਿੱਚ ਪਹਿਲੀ ਵਾਰ ਨਿਮਰਤ ਨੇ ਐਮੀ ਵਿਰਕ ਅਤੇ ਸਰਗੁਣ ਮਹਿਤਾ ਨਾਲ ਸਕ੍ਰੀਨ ਸਾਂਝੀ ਕੀਤੀ ਹੈ। ਹੁਣ ਉਨ੍ਹਾਂ ਦੀ ਫਿਲਮ ਪਰਦੇ ਤੇ ਕੀ ਕਮਾਲ ਦਿਖਾਓਦੀ ਹੈ, ਇਹ ਦੇਖਣਾ ਬੇਹੱਦ ਮਜ਼ੇਦਾਰ ਰਹੇਗਾ।












