July 24, 2026, 8:14 am
----------- Advertisement -----------
HomeNewsEntertainmentਕਰਨ ਜੌਹਰ ਨਹੀਂ ,ਭਾਰਤੀ ਸਿੰਘ ਦੇ ਬੱਚੇ ਨੂੰ ਲਾਂਚ ਕਰਨਗੇ ਸਲਮਾਨ ਖਾਨ,...

ਕਰਨ ਜੌਹਰ ਨਹੀਂ ,ਭਾਰਤੀ ਸਿੰਘ ਦੇ ਬੱਚੇ ਨੂੰ ਲਾਂਚ ਕਰਨਗੇ ਸਲਮਾਨ ਖਾਨ, ਨੈਸ਼ਨਲ ਟੀਵੀ ‘ਤੇ ਕੀਤਾ ਐਲਾਨ

Published on

----------- Advertisement -----------

ਮਸ਼ਹੂਰ ਟੈਲੀਵਿਜ਼ਨ ਰਿਐਲਿਟੀ ਸ਼ੋਅ ਬਿੱਗ ਬੌਸ ਦੇ 15ਵੇਂ ਸੀਜ਼ਨ ਦਾ ਫਿਨਾਲੇ ਅਗਲੇ ਹਫਤੇ ਹੋਣ ਜਾ ਰਿਹਾ ਹੈ। ਅਜਿਹੇ ‘ਚ ਇਕ ਵਾਰ ਫਿਰ ਕਾਮੇਡੀਅਨ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਹਰਸ਼ ਲਿੰਬਾਚੀਆ ਫਿਨਾਲੇ ਤੋਂ ਪਹਿਲਾਂ ਆਯੋਜਿਤ ਵੀਕੈਂਡ ਕਾ ਵਾਰ ਐਪੀਸੋਡ ‘ਚ ਪਹੁੰਚੇ। ਸ਼ੋਅ ‘ਚ ਪਹੁੰਚੀ ਇਸ ਜੋੜੀ ਨੇ ਆਪਣੇ ਸ਼ੋਅ ਨੂੰ ਪ੍ਰਮੋਟ ਕਰਦੇ ਹੋਏ ਸਲਮਾਨ ਖਾਨ ਦਾ ਮੂੰਹ ਮਿੱਠਾ ਕਰਵਾਇਆ। ਦਰਅਸਲ, ਦੋਵਾਂ ਨੇ ਸਲਮਾਨ ਖਾਨ ਨੂੰ ਕਿਹਾ ਸੀ ਕਿ ਉਹ ਜਲਦੀ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਭਾਰਤੀ ਵਲੋਂ ਦਿੱਤੀ ਗਈ ਇਹ ਖੁਸ਼ਖਬਰੀ ਸੁਣ ਕੇ ਸਲਮਾਨ ਖਾਨ ਕਾਫੀ ਖੁਸ਼ ਨਜ਼ਰ ਆਏ।

ਇਸ ਦੌਰਾਨ ਭਾਰਤੀ ਸਿੰਘ ਤੇ ਹਰਸ਼ ਦੇ ਬੱਚੇ ਨੂੰ ਲੈ ਕੇ ਸਲਮਾਨ ਖ਼ਾਨ ਨੇ ਇੱਕ ਵੱਡਾ ਐਲਾਨ ਕੀਤਾ ਹੈ। ਜਿਵੇਂ ਹੀ ਸਲਮਾਨ ਖ਼ਾਨ ਨੇ ਭਾਰਤੀ ਅਤੇ ਹਰਸ਼ ਨੂੰ ਵਧਾਈ ਦਿੱਤੀ। ਇਸ ਤੋਂ ਬਾਅਦ ਭਾਰਤੀ ਨੇ ਮਜ਼ਾਕ ‘ਚ ਸਲਮਾਨ ਨੂੰ ਰਿਕਵੈਸਟ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਸਰ ਕਰਨ ਜੌਹਰ ਨੇ ਸਾਡੇ ਬੱਚੇ ਨੂੰ ਲਾਂਚ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਕਿਰਪਾ ਕਰਕੇ ਤੁਸੀਂ ਸਾਡੇ ਬੱਚੇ ਨੂੰ ਲਾਂਚ ਕਰੋਗੇ। ਇਸ ‘ਤੇ ਸਲਮਾਨ ਖਾਨ ਨੇ ਉਨ੍ਹਾਂ ਨੂੰ ਕਿਹਾ ਹਾਂ ਬਿਲਕੁਲ। ਭਾਰਤੀ ਸਿੰਘ ਉੱਥੇ ਹੀ ਨਹੀਂ ਰੁਕੀ। ਉਸ ਨੇ ਸਲਮਾਨ ਖ਼ਾਨ ਨੂੰ ਪੁੱਛਿਆ ਕਿ ਕੀ ਤੁਸੀਂ ਸਾਨੂੰ ਬੇਬੀ ਸ਼ਾਵਰ ਦੀ ਮੇਜ਼ਬਾਨੀ ਕਰਨ ਲਈ ਆਪਣਾ ਫਾਰਮ ਹਾਊਸ ਦੇ ਦਿਓਗੇ।

ਸਲਮਾਨ ਨੇ ਇਸ ਗੱਲ ਉੱਤੇ ਵੀ ਹਾਮੀ ਭਰੀ। ਇਸ ਤੋਂ ਬਾਅਦ ਭਾਰਤੀ ਮਜ਼ਾਕ ਵਿੱਚ ਆਪਣੇ ਪਤੀ ਹਰਸ਼ ਨੂੰ ਕਹਿੰਦੀ ਹੈ ਕਿ ਮੈਂ ਕਿਹਾ ਸੀ ਕਿ ਜੇਕਰ ਤੁਸੀਂ ਇੱਕ ਵਾਰ ਸਲਮਾਨ ਖ਼ਾਨ ਨੂੰ ਮਿਠਾਈ ਖਿਲਾਓਗੇ ਤਾਂ ਉਹ ਕੁਝ ਵੀ ਮੰਨ ਲੈਣਗੇ। ਘਰ ਵਿਚ ਦਾਖਲ ਹੁੰਦੇ ਹੀ ਭਾਰਤੀ ਅਤੇ ਹਰਸ਼ ਨੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਮਾਤਾ-ਪਿਤਾ ਬਣਨ ਦੀ ਖੁਸ਼ਖਬਰੀ ਵੀ ਸੁਣਾਈ। ਇਹ ਖੁਸ਼ਖਬਰੀ ਸੁਣ ਕੇ ਘਰ ਦੇ ਸਾਰੇ ਮੈਂਬਰ ਖੁਸ਼ੀ ਨਾਲ ਝੂਮ ਉੱਠੇ। ਇਸ ਤੋਂ ਬਾਅਦ ਦੋਵਾਂ ਨੇ ਘਰ ਦੇ ਮੈਂਬਰਾਂ ਨਾਲ ਖੂਬ ਮਸਤੀ ਅਤੇ ਮਜ਼ਾਕ ਵੀ ਕੀਤਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...