ਕਾਮੇਡੀ ਕੁਈਨ ਭਾਰਤੀ ਸਿੰਘ ਨੇ ਕਰਵਾ ਚੌਥ ਦਾ ਤਿਉਹਾਰ ਬਹੁਤ ਹੀ ਧਮਾਕੇਦਾਰ ਅੰਦਾਜ਼ ਨਾਲ ਮਨਾਇਆ। ਉਨ੍ਹਾਂ ਨੇ ਆਪਣੇ ਖਾਸ ਕਰਵਾ ਚੌਥ ਦੀਆਂ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਹਨ। ਅਜਿਹੇ ‘ਚ ਭਾਰਤੀ ਸਿੰਘ ਦਾ ਇੱਕ ਕਿਊਟ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ। ਜਿਸ ‘ਚ ਉਹ ਕਪਿਲ ਸ਼ਰਮਾ ਦੇ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ। ਦੱਸ ਦਈਏ ਕਰਵਾ ਚੌਥ ਦੇ ਤਿਉਹਾਰ ਮੌਕੇ ਉੱਤੇ ਬਹੁਤ ਸਾਰੇ ਕਲਾਕਾਰ ਕਪਿਲ ਸ਼ਰਮਾ ਦੇ ਘਰ ਪਹੁੰਚੇ ਸਨ। ਜਿਸ ਕਰਕੇ ਭਾਰਤੀ ਸਿੰਘ ਵੀ ਕਪਿਲ ਸ਼ਰਮਾ ਦੇ ਘਰ ਪਹੁੰਚੀ ਹੋਈ ਸੀ। ਜਿੱਥੇ ਭਾਰਤੀ ਨੇ ਗਿੰਨੀ ਭਾਬੀ ਤੇ ਬੱਚਿਆਂ ਦੇ ਨਾਲ ਖੂਬ ਮਸਤੀ ਵੀ ਕੀਤੀ। ਇਸ ਵਾਇਰਲ ਹੋ ਰਹੀ ਵੀਡੀਓ ‘ਚ ਭਾਰਤੀ ਸਿੰਘ ਜੋ ਕਿ ਕਪਿਲ ਸ਼ਰਮਾ ਦੇ ਬੇਟੇ ਤੇ ਬੇਟੀ ਦੇ ਨਾਲ ਨਜ਼ਰ ਆ ਰਹੀ ਹੈ। ਵੀਡੀਓ ‘ਚ ਭਾਰਤੀ ਕਹਿੰਦੀ ਹੈ ਕਿ ਬੱਚੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਭੂਆ ਕਦੋਂ ਪਾਣੀ ਪੀ ਕੇ ਵਰਤ ਨੂੰ ਖੋਲੇਗੀ। ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਵੀਡੀਓ ਦੀ ਖੂਬ ਤਾਰੀਫ ਕਰ ਰਹੇ ਹਨ।
ਵੀਡੀਓ ‘ਚ ਦੇਖ ਸਕਦੇ ਹੋ ਤ੍ਰਿਸ਼ਣ ਤੇ ਅਨਯਾਰਾ ਕਾਫੀ ਕਿਊਟ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਦੱਸ ਦਈਏ ਭਾਰਤੀ ਸਿੰਘ ਵੀ ਇਸੇ ਸਾਲ ਮੰਮੀ ਬਣੀ ਹੈ। ਉਨ੍ਹਾਂ ਨੇ ਪੁੱਤਰ ਨੂੰ ਜਨਮ ਦਿੱਤਾ। ਭਾਰਤੀ ਸਿੰਘ ਨੇ ਆਪਣੇ ਬੇਟੇ ਦਾ ਘਰ ਵਾਲਾ ਨਾਮ ਗੋਲਾ ਰੱਖਿਆ ਤੇ ਕਾਗਜ਼ੀ ਨਾਮ ਲਕਸ਼ ਰੱਖਿਆ ਹੈ। ਦੱਸ ਦਈਏ ਗੋਲਾ ਵੀ ਕਾਫੀ ਕਿਊਟ ਹੈ। ਭਾਰਤੀ ਅਕਸਰ ਹੀ ਆਪਣੀ ਪੁੱਤਰ ਦੀਆਂ ਕਿਊਟ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਦੇ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਪਹਿਲਾਂ ਭਾਰਤੀ ਸਿੰਘ ਨੇ ਕਰਵਾ ਚੌਥ ਦੀ ਆਪਣੀ ਮਹਿੰਦੀ ਵਾਲੀ ਫੋਟੋ ਵੀ ਸਾਰਿਆਂ ਨੂੰ ਦਿਖਾਈ ਸੀ। ਉਸ ਨੇ ਆਪਣੇ ਪਤੀ ਹਰਸ਼ ਲਿੰਬਾਚੀਆ ਦੇ ਨਾਂ ‘ਤੇ ਮਹਿੰਦੀ ਲਗਾਈ ਸੀ। ਕਰਵਾ ਚੌਥ ਤੋਂ ਇੱਕ ਦਿਨ ਪਹਿਲਾਂ, ਭਾਰਤੀ ਅਤੇ ਹਰਸ਼ ਨੂੰ ਪਾਪਰਾਜ਼ੀ ਲਈ ਰੋਮਾਂਟਿਕ ਪੋਜ਼ ਦਿੰਦੇ ਦੇਖਿਆ ਗਿਆ ਸੀ ਜਿੱਥੇ ਭਾਰਤੀ ਨੇ ਆਪਣੇ ਮਹਿੰਦੀ ਨਾਲ ਭਰੇ ਹੱਥਾਂ ਨੂੰ ਫਲੌਂਟ ਕੀਤਾ ਸੀ। ਵਿਆਹ ਤੋਂ ਬਾਅਦ ਹਰ ਸਾਲ ਭਾਰਤੀ ਆਪਣੇ ਪਤੀ ਦੀ ਲੰਬੀ ਉਮਰ ਲਈ ਕਰਵਾ ਚੌਥ ਦਾ ਵਰਤ ਰੱਖਦੀ ਹੈ। ਇਸ ਸਾਲ ਭਾਰਤੀ ਨੇ ਲਾਲ ਰੰਗ ਦਾ ਗੁਲਾਬੀ ਲਹਿੰਗਾ ਪਾਇਆ ਸੀ ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਭਾਰਤੀ ਨੇ ਪੰਜਾਬੀ ਕੁੜੀ ਅਵਤਾਰ ਵਿੱਚ ਖੂਬ ਆਨੰਦ ਮਾਣਿਆ।











