ਹਰ ਵਿਅਕਤੀ ਕਿਸੇ ਨਾ ਕਿਸੇ ਗਾਇਕ ਨੂੰ ਪਸੰਦ ਕਰਦੇ ਹਨ, ਪਰ ਦਿਲਜੀਤ ਦੋਸਾਂਝ ਦੇ ਚਾਹੁਣ ਵਾਲਿਆਂ ਲਈ ਵੱਡੀ ਖੁਸ਼ਖਬਰੀ ਹੈ। ਪੰਜਾਬੀ ਗਾਇਕ ਦਿਲਜੀਤ ਦੋਸਾਂਝ ਹੁਣ ਆਪਣੇ ਪ੍ਰਸ਼ੰਸਕਾਂ ਨਾਲ ਵਟਸਐਪ ਤੇ ਜੁੜਨ ਜਾ ਰਹੇ ਹਨ। ਦਿਲਜੀਤ ਦੋਸਾਂਝ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਵਟਸਐਪ ਉੱਪਰ ਜੁੜਨ ਦਾ ਲਿੰਕ ਸ਼ੇਅਰ ਕੀਤਾ ਹੈ।
ਇਸਦੇ ਨਾਲ ਹੀ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਲਿੰਕ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਤੁਸੀ, ਮੈਂ ਅਤੇ ਵਟਸਐਪ…ਆਓ ਜੁੜੀਏ…
ਇਸਦੇ ਨਾਲ ਹੀ ਆਪਣੀ ਅਗਲੀ ਸਟੋਰੀ ਵਿੱਚ ਪੰਜਾਬੀ ਗਾਇਕ ਨੇ ਵਟਸਐਪ ਚੈੱਟ ਸ਼ੇਅਰ ਕਰਦੇ ਹੋਏ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਹੈ। ਜਿਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਲਿਖਿਆ, ਬੱਸ ਇਹ ਨਹੀਂ ਕਰਨਾ ਤੁਸੀ, ਸਕ੍ਰੀਨ ਸ਼ੌਟ ਲੈ ਕੇ ਸ਼ੇਅਰ ਨਹੀਂ ਕਰਨੀਆਂ ਗੱਲਾਂ।