ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਦੇ ਪਿਤਾ ਹਰਬੰਸ ਸਿੰਘ ਢਿੱਲੋਂ ਸੰਖੇਪ ਬਿਮਾਰੀ ਪਿੱਛੋਂ ਸਦੀਵੀ ਵਿਛੋੜਾ ਦੇ ਗਏ। ਹਰਬੰਸ ਸਿੰਘ ਢਿੱਲੋਂ ਦਾ ਅੱਜ ਰਾਮਬਾਗ ਧੂਰੀ ਵਿਖੇ ਸੇਜ਼ਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਿਮ ਵਿਦਾਇਗੀ ਮੌਕੇ ਪੰਜਾਬੀ ਸਿਨੇਮਾ ਜਗਤ ਦੇ ਕਈ ਸਿਤਾਰੇ ਵੀ ਪਹੁੰਚੇ।
ਦੱਸ ਦਈਏ ਕਿ ਅਦਾਕਾਰ ਬਿੰਨੂ ਢਿੱਲੋਂ ਵੱਲੋਂ ਪਿਤਾ ਦੇ ਦੇਹਾਂਤ ਦੀ ਖ਼ਬਰ ਸੋਸ਼ਲ ਮੀਡੀਆ ਰਾਹੀਂ ਸਾਂਝੀ ਕੀਤੀ ਗਈ ਸੀ। ਬੀਨੂੰ ਢਿੱਲੋਂ ਇਕ ਤਸਵੀਰ ਸਾਂਝੀ ਕਰਦਿਆਂ ਲਿਖਿਆ ਸੀ ਕਿ ‘‘ਸਾਡੇ ਸਤਿਕਾਰਯੋਗ ਪਿਤਾ ਜੀ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਰਾਮਬਾਗ ਧੀਰੂ ਵਿਖੇ ਮਿਤੀ 25 ਮਈ, 2022 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ। ਇਸ ਤਸਵੀਰ ਦੀ ਕੈਪਸ਼ਨ ’ਚ ਬੀਨੂੰ ਢਿੱਲੋਂ ਨੇ ਲਿਖਿਆ, ‘‘ਬਹੁਤ ਸਾਰਾ ਪਿਆਰ ਪਿਤਾ ਜੀ। ਤੁਹਾਡੀ ਹਮੇਸ਼ਾ ਯਾਦ ਆਵੇਗੀ।’’