June 3, 2026, 5:12 am
----------- Advertisement -----------
HomeNewsEntertainmentBirthday Special: ਸਾਊਥ ਹੀ ਨਹੀਂ ਬਲਕਿ ਹਿੰਦੀ ਫਿਲਮਾਂ 'ਚ ਵੀ ਧਮਾਲ ਮਚਾ...

Birthday Special: ਸਾਊਥ ਹੀ ਨਹੀਂ ਬਲਕਿ ਹਿੰਦੀ ਫਿਲਮਾਂ ‘ਚ ਵੀ ਧਮਾਲ ਮਚਾ ਚੁੱਕੇ ਹਨ ਪ੍ਰਕਾਸ਼ ਰਾਜ

Published on

----------- Advertisement -----------

ਭਾਰਤੀ ਸਿਨੇਮਾ ਦੇ ਸ਼ਾਨਦਾਰ ਅਭਿਨੇਤਾ ਪ੍ਰਕਾਸ਼ ਰਾਜ ਅੱਜ ਆਪਣਾ 57ਵਾਂ ਜਨਮਦਿਨ ਮਨਾ ਰਹੇ ਹਨ। ਪ੍ਰਕਾਸ਼ ਰਾਜ ਨੂੰ ਬੇਸ਼ੱਕ ਬਾਲੀਵੁੱਡ ਫਿਲਮਾਂ ‘ਚ ਖਲਨਾਇਕ ਦੇ ਰੂਪ ‘ਚ ਦੇਖਿਆ ਜਾਂਦਾ ਹੈ ਪਰ ਸਾਊਥ ਫਿਲਮ ਇੰਡਸਟਰੀ ‘ਚ ਉਨ੍ਹਾਂ ਨੇ ਕਈ ਸ਼ਾਨਦਾਰ ਫਿਲਮਾਂ ਕੀਤੀਆਂ ਹਨ, ਜਿਨ੍ਹਾਂ ਦਾ ਕ੍ਰੇਜ਼ ਅੱਜ ਵੀ ਪ੍ਰਸ਼ੰਸਕਾਂ ‘ਚ ਦੇਖਣ ਨੂੰ ਮਿਲਦਾ ਹੈ। ਪ੍ਰਕਾਸ਼ ਰਾਜ ਨੇ ਨਾ ਸਿਰਫ਼ ਖਲਨਾਇਕ, ਸਗੋਂ ਕਾਮੇਡੀ ਫ਼ਿਲਮਾਂ ਵਿੱਚ ਵੀ ਅਦਾਕਾਰੀ ਕਰਕੇ ਸਾਬਤ ਕਰ ਦਿੱਤਾ ਹੈ ਕਿ ਉਹ ਇੱਕ ਬਹੁਮੁਖੀ ਅਦਾਕਾਰ ਹੈ। ਅੱਜ ਅਸੀਂ ਤੁਹਾਨੂੰ ਪ੍ਰਕਾਸ਼ ਰਾਜ ਦੇ ਕਰੀਅਰ ਦੀਆਂ ਸਭ ਤੋਂ ਬਿਹਤਰੀਨ ਪੰਜ ਫਿਲਮਾਂ ਬਾਰੇ ਦੱਸਦੇ ਹਾਂ।

ਸਾਲ 1997 ਵਿੱਚ ਰਿਲੀਜ਼ ਹੋਈ ਫਿਲਮ ‘ਇਰੁਵਰ’ ਇੱਕ ਸਿਆਸੀ ਡਰਾਮਾ ਹੈ, ਜਿਸ ਦਾ ਨਿਰਦੇਸ਼ਨ ਮਣੀ ਰਤਨਮ ਨੇ ਕੀਤਾ ਹੈ। ਇਸ ਫਿਲਮ ‘ਚ ਪ੍ਰਕਾਸ਼ ਰਾਜ ਤੋਂ ਇਲਾਵਾ ਮੋਹਨ ਲਾਲ, ਐਸ਼ਵਰਿਆ ਰਾਏ, ਗੌਮਤੀ ਅਤੇ ਤੱਬੂ ਨਜ਼ਰ ਆ ਚੁੱਕੇ ਹਨ। ਫ਼ਿਲਮ ਮੋਹਨ ਲਾਲ ਅਤੇ ਪ੍ਰਕਾਸ਼ ਰਾਜ ਨੂੰ ਦੋਸਤਾਂ ਦੇ ਸਿਆਸੀ ਵਿਰੋਧੀ ਵਜੋਂ ਪੇਸ਼ ਕਰਦੀ ਹੈ। ‘ਇਰੁਵਰ’ ਤਾਮਿਲ ਸਿਨੇਮਾ ਦੀਆਂ ਸ਼ਾਨਦਾਰ ਫਿਲਮਾਂ ਵਿੱਚੋਂ ਇੱਕ ਹੈ। ਪ੍ਰਕਾਸ਼ ਰਾਜ ਨੇ ਸਾਲ 2011 ‘ਚ ਰਿਲੀਜ਼ ਹੋਈ ਫਿਲਮ ‘ਸਿੰਘਮ’ ‘ਚ ਆਪਣੀ ਅਦਾਕਾਰੀ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਸੀ।

ਫਿਲਮ ‘ਬੋਮਰਿਲੂ’ ‘ਚ ਜੇਨੇਲੀਆ, ਸਿਧਾਰਥ ਅਤੇ ਪ੍ਰਕਾਸ਼ ਰਾਜ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਹ ਇੱਕ ਰੋਮਾਂਟਿਕ ਫਿਲਮ ਸੀ, ਜਿਸਦਾ ਨਿਰਦੇਸ਼ਨ ਭਾਸਕਰ ਨੇ ਕੀਤਾ ਸੀ। ‘ਵਾਂਟੇਡ’ ਸਲਮਾਨ ਖਾਨ ਦੀਆਂ ਹਿੱਟ ਫਿਲਮਾਂ ‘ਚੋਂ ਇਕ ਹੈ, ਜਿਸ ‘ਚ ਪ੍ਰਕਾਸ਼ ਰਾਜ ਨੇ ਵੀ ਸ਼ਾਨਦਾਰ ਕੰਮ ਕੀਤਾ ਹੈ। ਸਾਲ 2008 ‘ਚ ਰਿਲੀਜ਼ ਹੋਈ ਫਿਲਮ ‘ਪਰੂਗੂ’ ਦਾ ਨਿਰਦੇਸ਼ਨ ਭਾਸਕਰ ਨੇ ਕੀਤਾ ਸੀ। ਭਾਸਕਰ ਅਤੇ ਪ੍ਰਕਾਸ਼ ਰਾਜ ਦੀ ਇਹ ਦੂਜੀ ਫਿਲਮ ਸੀ। ਇਹ ਇੱਕ ਐਕਸ਼ਨ ਰੋਮਾਂਟਿਕ ਡਰਾਮਾ ਫਿਲਮ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਸਿੱਖਿਆ ਕ੍ਰਾਂਤੀ: ਸਰਕਾਰੀ ਸਕੂਲਾਂ ਦੇ 59 ਵਿਦਿਆਰਥੀਆਂ ਨੇ ਜੇ.ਈ.ਈ. ਐਡਵਾਂਸ ਪ੍ਰੀਖਿਆ ਕੀਤੀ ਪਾਸ; ਆਈ.ਆਈ.ਟੀ. ਕੁਆਲੀਫਾਇਰਾਂ ਵਿੱਚ 34 ਫੀਸਦ ਵਾਧਾ ਦਰਜ

ਚੰਡੀਗੜ੍ਹ, 2 ਜੂਨ:ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ “ਪੰਜਾਬ ਸਿੱਖਿਆ ਕ੍ਰਾਂਤੀ”...

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਸਾਨਾਂ ਲਈ ਇਤਿਹਾਸਕ ਐਲਾਨ, ਕਿਸਾਨ ਕ੍ਰੈਡਿਟ ਕਾਰਡ ਦੀ ਕਰਜ਼ਾ ਹੱਦ ਵਿੱਚ ਵਾਧਾ

*ਚੰਡੀਗੜ੍ਹ; 2 ਜੂਨ*ਪਿਛਲੇ ਕੁਝ ਦਹਾਕਿਆਂ ਦੌਰਾਨ ਪੰਜਾਬ ਵਿੱਚ ਹੋਏ ਖੇਤੀਬਾੜੀ ਸੁਧਾਰਾਂ ਵਿੱਚ ਸਭ ਤੋਂ...

ਅੰਤਰਰਾਸ਼ਟਰੀ ਕਬੱਡੀ ਸਟਾਰ ‘ਆਪ’ ਵਿੱਚ ਹੋਏ ਸ਼ਾਮਲ, ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਵਿੱਚ ਪ੍ਰਗਟਾਇਆ ਭਰੋਸਾ*

ਚੰਡੀਗੜ੍ਹ, 2 ਜੂਨ:ਆਮ ਆਦਮੀ ਪਾਰਟੀ (ਆਪ) ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਕਬੱਡੀ...

ਡੀਜੀਪੀ ਗੌਰਵ ਯਾਦਵ ਵੱਲੋਂ ਫੀਲਡ ਯੂਨਿਟਾਂ ਨੂੰ ਸੂਬੇ ਭਰ ਵਿੱਚ ਪੁਲਿਸ ਦੀ ਮੌਜੂਦਗੀ ਅਤੇ...

ਭਗਵੰਤ ਮਾਨ ਸਰਕਾਰ ਨੇ ਚੋਣ ਵਿਭਾਗ ਵਿੱਚ ਪ੍ਰਸ਼ਾਸਕੀ ਅੜਿੱਕੇ ਖਤਮ ਕੀਤੇ, ਅਹਿਮ ਅਸਾਮੀਆਂ ਭਰਨ ਲਈ ਰਾਹ ਪੱਧਰਾ ਹੋਇਆ

ਚੰਡੀਗੜ੍ਹ, 1 ਜੂਨ 2026ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਵਜ਼ਾਰਤ...

‘ਬ੍ਰਾਈਟ ਮਾਈਂਡਜ਼ ਪੰਜਾਬ’ ਪ੍ਰੋਗਰਾਮ ਦਾ ਰੂਪਨਗਰ ਤੋਂ ਆਗ਼ਾਜ਼; 12ਵੀਂ ਜਮਾਤ ਵਿੱਚ 85% ਤੋਂ ਵੱਧ ਨੰਬਰ ਲੈਣ ਵਾਲੇ 600 ਤੋਂ ਵੱਧ ਵਿਦਿਆਰਥੀਆਂ ਦਾ ਸਨਮਾਨ

ਚੰਡੀਗੜ੍ਹ, 1 ਜੂਨ:ਪੜ੍ਹਾਈ-ਲਿਖਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ....

ਪੰਜਾਬ ‘ਚ ਮੁੜ 4 ਨਗਰ ਕੌਂਸਲ ਲਈ 13 ਜੂਨ ਨੂੰ ਹੋਵੇਗੀ ਵੋਟਿੰਗ, EVM ਮਸ਼ੀਨਾਂ ਰਾਹੀਂ ਵੋਟਾਂ ਪਾਉਣ ਦੀ ਮਿਲੀ ਮਨਜ਼ੂਰੀ

ਪੰਜਾਬ ਵਿਚ 4 ਨਗਰ ਕੌਂਸਲਾਂ ਲਈ 13 ਜੂਨ ਨੂੰ ਵੋਟਾਂ ਪੈਣਗੀਆਂ। ਗੁਰਦਾਸਪੁਰ, ਕਾਦੀਆ, ਸ਼ਾਮ...