April 20, 2025, 6:03 pm
----------- Advertisement -----------
HomeNewsBreaking Newsਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਹੋਈ ਫੂਡ ਪੋਇਜ਼ਨਿੰਗ ਦਾ ਸ਼ਿਕਾਰ, ਹਸਪਤਾਲ 'ਚ ਭਰਤੀ

ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਹੋਈ ਫੂਡ ਪੋਇਜ਼ਨਿੰਗ ਦਾ ਸ਼ਿਕਾਰ, ਹਸਪਤਾਲ ‘ਚ ਭਰਤੀ

Published on

----------- Advertisement -----------



ਬਾਲੀਵੁੱਡ ਅਭਿਨੇਤਰੀ ਜਾਹਨਵੀ ਕਪੂਰ ਫੂਡ ਪੋਇਜ਼ਨਿੰਗ ਕਾਰਨ ਮੁੰਬਈ ਦੇ ਇੱਕ ਹਸਪਤਾਲ ਵਿੱਚ ਭਰਤੀ ਹੈ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਦੇ ਪਿਤਾ ਬੋਨੀ ਕਪੂਰ ਨੇ ਕੀਤੀ ਹੈ। ਐੱਨਡੀਟੀਵੀ ਨਾਲ ਗੱਲਬਾਤ ਦੌਰਾਨ ਬੋਨੀ ਕਪੂਰ ਨੇ ਦੱਸਿਆ ਕਿ ਜਾਨ੍ਹਵੀ ਦੀ ਹਾਲਤ ਹੁਣ ਬਿਹਤਰ ਹੈ ਅਤੇ ਉਹ ਇੱਕ-ਦੋ ਦਿਨਾਂ ਵਿੱਚ ਠੀਕ ਹੋ ਜਾਵੇਗੀ। ਇਸ ਤੋਂ ਬਾਅਦ ਹੀ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ।
ਸੂਤਰਾਂ ਮੁਤਾਬਕ ਪਿਛਲੇ ਕੁਝ ਦਿਨਾਂ ਤੋਂ ਜਾਹਨਵੀ ਦੀ ਸਿਹਤ ਠੀਕ ਨਹੀਂ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵੀਰਵਾਰ ਨੂੰ ਹਸਪਤਾਲ ‘ਚ ਭਰਤੀ ਕਰਾਉਣਾ ਪਿਆ।
ਪਿਛਲੇ ਕੁਝ ਹਫਤੇ ਜਾਹਨਵੀ ਲਈ ਕਾਫੀ ਰੁਝੇਵਿਆਂ ਭਰੇ ਸਾਬਤ ਹੋਏ ਸਨ। ਉਹ ਮੁੰਬਈ ਵਿੱਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੇ ਸਾਰੇ ਸਮਾਗਮਾਂ ਵਿੱਚ ਸ਼ਾਮਲ ਹੋਏ। ਇਨ੍ਹਾਂ ਫੰਕਸ਼ਨਾਂ ‘ਚ ਜਾਨ੍ਹਵੀ ਦੇ ਲੁੱਕ ਦੀ ਕਾਫੀ ਤਾਰੀਫ ਹੋਈ।
ਜਾਨ੍ਹਵੀ ਦੀ ਆਉਣ ਵਾਲੀ ਫਿਲਮ ‘ਉਲਜ’ ‘ਚ ਨਜ਼ਰ ਆਵੇਗੀ। ਇਹ ਫਿਲਮ 2 ਅਗਸਤ ਨੂੰ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਜਾਨ੍ਹਵੀ ਇਕ IFS ਅਫਸਰ ਦੀ ਭੂਮਿਕਾ ਨਿਭਾਏਗੀ। ਨੈਸ਼ਨਲ ਅਵਾਰਡ ਵਿਜੇਤਾ ਸੁਧਾਂਸ਼ੂ ਸਾਰਿਆ ਫਿਲਮ ਦੇ ਨਿਰਦੇਸ਼ਕ ਹਨ। ਫਿਲਮ ਦਾ ਨਿਰਮਾਣ ਜੰਗਲੀ ਪਿਕਚਰਜ਼ ਨੇ ਕੀਤਾ ਹੈ।
ਫਿਲਮ ‘ਚ ਜਾਨ੍ਹਵੀ ਤੋਂ ਇਲਾਵਾ ਗੁਲਸ਼ਨ ਦੇਵਈਆ ਅਤੇ ਰੋਸ਼ਨ ਮੈਥਿਊ ਵੀ ਨਜ਼ਰ ਆਉਣਗੇ। ‘ਉਲਝ’ ਦੀ ਕਹਾਣੀ IFS ਅਧਿਕਾਰੀ ਸੁਹਾਨਾ ਭਾਟੀਆ ਦੇ ਜੀਵਨ ਦੁਆਲੇ ਘੁੰਮਦੀ ਹੈ, ਜਿਸਦਾ ਪਰਿਵਾਰ ਦੇਸ਼ ਭਗਤੀ ਦਾ ਜਨੂੰਨ ਹੈ।
ਪਰ, ਆਪਣੇ ਕਰੀਅਰ ਦੇ ਸਭ ਤੋਂ ਮਹੱਤਵਪੂਰਨ ਮੋੜ ‘ਤੇ, ਸੁਹਾਨਾ (ਜਾਹਨਵੀ) ਇੱਕ ਸਾਜ਼ਿਸ਼ ਦਾ ਸ਼ਿਕਾਰ ਹੋ ਜਾਂਦੀ ਹੈ ਅਤੇ ਉਸਦੀ ਜਾਨ ਨੂੰ ਖ਼ਤਰਾ ਹੁੰਦਾ ਹੈ।
‘ਉਲਜ’ ਤੋਂ ਇਲਾਵਾ, ਜਾਹਨਵੀ ਕੋਲ ਦੋ ਹੋਰ ਫਿਲਮਾਂ ਹਨ, ਜਿਸ ਵਿੱਚ ਜੂਨੀਅਰ ਐਨਟੀਆਰ ਦੇ ਨਾਲ ਦੇਵਰਾ ਪਾਰਟ ਵਨ ਅਤੇ ਸੰਨੀ ਸੰਸਕਾਰੀ ਦੀ ਤੁਲਸੀ ਕੁਮਾਰੀ ਸ਼ਾਮਲ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸੂਬੇ ਦੇ ਹਰ ਨਾਗਰਿਕ ਲਈ 10 ਲੱਖ ਦੇ ਇਲਾਜ ਦੀ ਸਹੂਲਤ ਜਲਦ ਸ਼ੁਰੂ ਹੋਵੇਗੀ- ਸਿਹਤ ਮੰਤਰੀ

ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਸ਼ੁਰੂ ਕੀਤੀ ਗਈ “ਯੁੱਧ...

ਪੰਜਾਬ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਵੱਲੋਂ ਜ਼ਿਲ੍ਹਾ ਸੰਗਰੂਰ ਦੀਆਂ ਵੱਖ-ਵੱਖ ਅਨਾਜ ਮੰਡੀਆਂ ਦਾ ਅਚਨਚੇਤ ਦੌਰਾ

ਚੰਡੀਗੜ੍ਹ /ਧੂਰੀ/ ਸੰਗਰੂਰ, 19 ਅਪ੍ਰੈਲ :ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ...

ਪੰਜਾਬ ਪੁਲਿਸ ਨੇ ਪਾਕਿ-ਆਈਐਸਆਈ  ਸਮਰਥਿਤ ਬੀ.ਕੇ.ਆਈ. ਅੱਤਵਾਦੀ ਮਾਡਿਊਲਾਂ ਦਾ ਕੀਤਾ ਪਰਦਾਫਾਸ਼ 

— ਪੁਲਿਸ ਟੀਮਾਂ ਨੇ ਦੋ ਆਰਪੀਜੀਜ਼ ਸਮੇਤ ਦੋ ਆਈਈਡੀਜ਼,  ਲਾਂਚਰ, ਦੋ ਹੈਂਡ ਗ੍ਰਨੇਡ, 2...

MP ਅੰਮ੍ਰਿਤਪਾਲ ਸਿੰਘ ਦੀ NSA ਵਧਾਈ, ਐੱਨਐੱਸਏ ਦੀ ਮਿਆਦ ’ਚ ਵਾਧੇ ਵਾਲੀ ਕਾਪੀ ਅੰਮ੍ਰਿਤਪਾਲ ਸਿੰਘ ਨੂੰ ਸੌਂਪੀ

MP ਅੰਮ੍ਰਿਤਪਾਲ ਸਿੰਘ ‘ਤੇ ਲਗਾਏ ਗਏ NSA ਨੂੰ ਇਕ ਸਾਲ ਹੋਰ ਵਧਾ ਦਿੱਤਾ ਗਿਆ...

ਬੇਟੀ ਦੀ ਬੇਰੁੱਖੀ ਕਾਰਣ ਵਧੀਆਂ ਸੱਸ ਜਵਾਈ ਚ ਨਜ਼ਦੀਕੀਆਂ!, ਬੇਟੀ ਕਹਿੰਦੀ ਸੀ ਜਵਾਈ ਨੂੰ ਪਾਗ਼ਲ

ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੀ ਇੱਕ ਔਰਤ ਅਤੇ ਉਸਦੇ ਹੋਣ ਵਾਲੇ ਜਵਾਈ ਦੀ...

ਪੰਜਾਬ ਵਿੱਚ 29 ਅਪ੍ਰੈਲ ਨੂੰ ਸਰਕਾਰੀ ਛੁੱਟੀ ਦਾ ਐਲਾਨ: ਸ਼੍ਰੀ ਪਰਸ਼ੂਰਾਮ ਜਯੰਤੀ ਸਬੰਧੀ ਲਿਆ ਗਿਆ ਫੈਸਲਾ

ਪੰਜਾਬ ਵਿੱਚ 29 ਅਪ੍ਰੈਲ, ਮੰਗਲਵਾਰ ਨੂੰ ਜਨਤਕ ਛੁੱਟੀ ਹੋਵੇਗੀ। ਸਰਕਾਰ ਨੇ ਇਹ ਫੈਸਲਾ 29...

ਗੈਂਗਸਟਰ ਲਾਰੈਂਸ ਬਿਸ਼ਨੋਈ ਜੇਲ੍ਹ ਇੰਟਰਵਿਊ ਮਾਮਲਾ: 7 ਪੁਲਿਸ ਮੁਲਾਜ਼ਮਾਂ ਦਾ ਹੋਵੇਗਾ ਪੋਲੀਗ੍ਰਾਫ ਟੈਸਟ

ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਵਿੱਚ ਇੰਟਰਵਿਊ ਲੈਣ ਦੇ ਮਾਮਲੇ ਦੀ ਚੱਲ ਰਹੀ ਜਾਂਚ...

ਕੇਂਦਰੀ ਮੰਤਰੀ ਖੱਟਰ ਨਾਲ ਹਰਜੋਤ ਬੈਂਸ ਨੇ ਕੀਤੀ ਮੁਲਾਕਾਤ, ਭਾਖੜਾ-ਨੰਗਲ ਡੈਮ ਮਿਊਜ਼ੀਅਮ ਜਲਦ ਬਣਾਉਣ ਦੀ ਕੀਤੀ ਮੰਗ

ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅੱਜ ਯਾਨੀ ਸ਼ਨੀਵਾਰ ਨੂੰ ਦੇਸ਼ ਦੇ ਊਰਜਾ...