ਆਖਰਕਾਰ ਉਹ ਖੂਬਸੂਰਤ ਪਲ ਆ ਗਿਆ, ਜਿਸ ਦੀ ਹਰ ਕੋਈ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਅੱਜ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਹਨ।ਜਿਸ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਕੈਟਰੀਨਾ ਲਾਲ ਰੰਗ ਦੇ ਜੋੜੇ ‘ਚ ਬਹੁਤ ਹੀ ਸੋਹਣੀ ਲੱਗ ਰਹੀ ਸੀ, ਜਦੋਂ ਕਿ ਵਿੱਕੀ ਕੌਸ਼ਲ ਨੇ ਕਰੀਮ ਰੰਗ ਦੀ ਸ਼ੇਰਵਾਨੀ ਪਾਈ ਹੋਈ ਹੈ ਅਤੇ ਪੂਰੇ ਰਜਵਾੜਿਆਂ ਵਾਲੀ ਲੁੱਕ ‘ਚ ਦੋਵੇਂ ਦਿਖਾਈ ਦੇ ਰਹੇ ਹਨ ।
ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੋੜੇ ਨੇ ਲਿਖਿਆ, ‘ਸਾਡੇ ਦਿਲਾਂ ‘ਚ ਪਿਆਰ ਅਤੇ ਸ਼ੁਕਰਗੁਜ਼ਾਰੀ ਨੇ ਅੱਜ ਸਾਡੇ ਰਿਸ਼ਤੇ ਨੂੰ ਇਸ ਪਲ ‘ਤੇ ਲਿਆਂਦਾ ਹੈ। ਜੀਵਨ ਦੇ ਇਸ ਨਵੇਂ ਸਫ਼ਰ ਦੀ ਸ਼ੁਰੂਆਤ ਵਿੱਚ ਅਸੀਂ ਤੁਹਾਡੇ ਸਾਰਿਆਂ ਤੋਂ ਪਿਆਰ ਅਤੇ ਆਸ਼ੀਰਵਾਦ ਦੀ ਉਮੀਦ ਕਰਦੇ ਹਾਂ।
ਇਸ ਦੌਰਾਨ ਬਾਲੀਵੁੱਡ ਸਿਤਾਰਿਆਂ ਨੇ ਵੀ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ ਅਤੇ ਪਿਆਰ ਦੇਣਾ ਸ਼ੁਰੂ ਕਰ ਦਿੱਤਾ ਹੈ। ਆਲੀਆ ਭੱਟ ਅਤੇ ਮਲਾਇਕਾ ਅਰੋੜਾ ਸਮੇਤ ਬਾਲੀਵੁੱਡ ਸੈਲੇਬਸ ਕੈਟਰੀਨਾ ਅਤੇ ਵਿੱਕੀ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਉਨ੍ਹਾਂ ਨੂੰ ਵਧਾਈ, ਅਸ਼ੀਰਵਾਦ ਅਤੇ ਪਿਆਰ ਦੇ ਰਹੇ ਹਨ ।
ਅਦਾਕਾਰਾ ਆਲੀਆ ਭੱਟ ਨੇ ਕੁਮੈਂਟ ਕਰਦੇ ਹੋਏ ਲਿਖਿਆ, ‘ਤੁਸੀਂ ਦੋਵੇਂ ਬਹੁਤ ਖੂਬਸੂਰਤ ਲੱਗ ਰਹੇ ਹੋ।’ ਪ੍ਰਿਅੰਕਾ ਚੋਪੜਾ ਨੇ ਲਿਖਿਆ, ‘ਤੁਹਾਡੇ ਦੋਵਾਂ ਲਈ ਮੁਬਾਰਕ! ਮੇਰੇ ਦੋਸਤ ਦਾ ਵਿਆਹ। ਤੁਹਾਨੂੰ ਦੋਵਾਂ ਨੂੰ ਵਧਾਈ ਹੋਵੇ। ਤੁਸੀਂ ਦੋਵੇਂ ਸੰਪੂਰਨ ਹੋ। ਕਰੀਨਾ ਕਪੂਰ ਨੇ ਲਿਖਿਆ, ‘ਤੁਸੀਂ ਦੋਵਾਂ ਨੇ ਇਹ ਕੀਤਾ। ਤੁਹਾਨੂੰ ਦੋਹਾਂ ‘ਤੇ ਰੱਬ ਦਾ ਆਸ਼ੀਰਵਾਦ।’ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਸਥਿਤ ਸਿਕਸ ਸੈਂਸ ਫੋਰਟ ਵਿੱਚ ਇਸ ਜੋੜੇ ਨੇ ਸੱਤ ਫੇਰੇ ਲਏ ਅਤੇ 7 ਜਨਮਾਂ ਲਈ ਇੱਕ ਦੂਜੇ ਨੂੰ ਆਪਣਾ ਬਣਾ ਲਿਆ। ਇਹ ਸਟਾਰ ਕਪਲ ਵਿਆਹ ਦੇ ਬੰਧਨ ਵਿਚ ਬੱਝ ਗਿਆ ਹੈ।