ਹਾਲੀਵੁੱਡ ਦੀ ਇੱਕ ਹੋਰ ਮਸ਼ਹੂਰ ਗਾਇਕ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਮਸ਼ਹੂਰ ਅਮਰੀਕੀ ਰੈਪਰ-ਗਾਇਕ ਕਾਰਡੀ ਬੀ ਤੀਜੀ ਵਾਰ ਮਾਂ ਬਣ ਗਈ ਹੈ। ਉਸਨੇ ਆਪਣੇ ਤੀਜੇ ਬੱਚੇ ਨੂੰ ਜਨਮ ਦਿੱਤਾ ਹੈ ਜੋ ਕਿ ਇੱਕ ਧੀ ਹੈ।
ਕਾਰਡੀ ਬੀ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਮਸ਼ਹੂਰ ਗਾਇਕ ਨੇ ਬੱਚੀ ਨੂੰ ਜਨਮ ਦਿੱਤਾ। ਸਾਂਝੀਆਂ ਕੀਤੀਆਂ ਫੋਟੋਆਂ ‘ਚ ਕਾਰਡੀ ਨਾਲ ਉਸਦਾ ਪਤੀ ਅਤੇ ਤਿੰਨ ਬੱਚੇ ਦਿਖਾਈ ਦੇ ਰਹੇ ਹਨ। ਕਾਰਡੀ ਨੇ 7 ਸਤੰਬਰ, 2024 ਨੂੰ ਇੱਕ ਬੇਟੀ ਨੂੰ ਜਨਮ ਦਿੱਤਾ। ਪਰ 12 ਸਤੰਬਰ 2024 ਨੂੰ ਉਸਨੇ ਇਸ ਦਾ ਐਲਾਨ ਕੀਤਾ ਹੈ।
ਇਸ ਪੋਸਟ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਾਰਡੀ ਹਸਪਤਾਲ ਵਿੱਚ ਆਪਣੀ ਨਵਜੰਮੀ ਧੀ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੀ ਹੈ। ਉਸ ਨੇ ਰੰਗੀਨ ਰੌਬ ਪਾਇਆ ਹੋਇਆ ਹੈ। ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ, ‘ਇੱਕ ਖੂਬਸੂਰਤ ਬੇਟੀ’। ਪੋਸਟ ਵਿੱਚ ਉਸਦੇ ਪਤੀ ਆਫਸੈੱਟ ਅਤੇ ਉਹਨਾਂ ਦੇ ਦੋ ਬੱਚੇ ਕਲਚਰ ਅਤੇ ਵੇਵ ਵੀ ਦਿਖਾਈ ਦੇ ਰਹੇ ਹਨ। ਹੋਰ ਫੋਟੋਆਂ ਵਿੱਚ, ਕਾਰਡੀ ਬੀ ਆਪਣੀ ਧੀ ਨੂੰ ਆਪਣੀ ਗੋਦ ਵਿੱਚ ਲੈ ਕੇ ਬੈਠੀ ਹੋਈ ਹੈ ਅਤੇ ਬੱਚੇ ਨੂੰ ਪਿਆਰ ਕਰਦੀ ਦਿਖਾਈ ਦੇ ਰਹੀ ਹੈ।