ਪੰਜਾਬੀ ਫ਼ਿਲਮ ‘Carry on Jatta’ ਜੋ 2012 ਵਿੱਚ ਸਮੀਪ ਕੰਗ ਦੁਆਰਾ ਨਿਰਦੇਸ਼ ਕੀਤੀ ਗਈ ਸੀ ‘ਤੇ ਇਸ ਨੂੰ ਦਰਸ਼ਕਾਂ ਦੁਆਰਾ ਬਹੁਤ ਪਿਆਰ ਦਿੱਤਾ ਗਿਆ ਸੀ। ਹੁਣ ‘Carry on Jatta’ ਦਾ ਤੀਜਾ ਭਾਗ ਜਲਦ ਸਿਨੇਮਾ ਘਰਾਂ ਵਿੱਚ ਨਜ਼ਰ ਆਉਣ ਵਾਲਾ ਹੈ। ਦੱਸ ਦੇਈਏ ਕਿ ‘ਕੈਰੀ ਆਨ ਜੱਟਾ 3’ ਦਾ ਅੱਜ ਮੋਸ਼ਨ ਪੋਸਟਰ ਰਿਲੀਜ਼ ਹੋਇਆ ਹੈ। ਇਸ ਮੋਸ਼ਨ ਪੋਸਟਰ ’ਚ ਫ਼ਿਲਮ ਦੀ ਸਟਾਰਕਾਸਟ ਨੂੰ ਦੇਖਿਆ ਜਾ ਸਕਦਾ ਹੈ। ਮੋਸ਼ਨ ਪੋਸਟਰ ’ਚ ਗਿੱਪੀ ਗਰੇਵਾਲ ਨੂੰ ‘ਕੈਰੀ ਆਨ ਜੱਟਾ 3’ ਦਾ ਟਾਈਟਲ ਟਰੈਕ ਗਾਉਂਦੇ ਸੁਣਿਆ ਜਾ ਸਕਦਾ ਹੈ। ਇਸ ਮੋਸ਼ਨ ਪੋਸਟਰ ’ਚ ਹਰ ਕਲਾਕਾਰ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹਨ। ਦੱਸ ਦੇਈਏ ਕਿ ਮੋਸ਼ਨ ਪੋਸਟਰ ’ਚ ਗਿੱਪੀ ਗਰੇਵਾਲ, ਸੋਨਮ ਬਾਜਵਾ, ਬੀਨੂੰ ਢਿੱਲੋਂ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਹਾਰਬੀ ਸੰਘਾ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਬੀ. ਐੱਨ. ਸ਼ਰਮਾ ਤੇ ਨਾਸਿਰ ਚਿਨਓਟੀ ਨਜ਼ਰ ਆ ਰਹੇ ਹਨ। ਫ਼ਿਲਮ ਦੀ ਸਟਾਰਕਾਸਟ ਬੇਹੱਦ ਵੱਡੀ ਹੈ, ਜਿਸ ਨਾਲ ਮਜ਼ਾ ਇਸ ਵਾਰ ਤਿੰਨ ਗੁਣਾ ਹੋਣ ਵਾਲਾ ਹੈ।
ਫ਼ਿਲਮ ਨੂੰ ਸਮੀਪ ਕੰਗ ਨੇ ਡਾਇਰੈਕਟ ਕੀਤਾ ਹੈ। ਇਹ ਫ਼ਿਲਮ ਗਿੱਪੀ ਗਰੇਵਾਲ ਤੇ ਰਵਨੀਤ ਕੌਰ ਗਰੇਵਾਲ ਵਲੋਂ ਪ੍ਰੋਡਿਊਸ ਕੀਤੀ ਗਈ ਹੈ। ਫ਼ਿਲਮ (Carry on Jatta 3) ਸਟਾਰ ਕਾਸਟ ਵਾਰੇ ਗੱਲ ਕਰੀਏ ਤਾਂ ਇਸ ਫ਼ਿਲਮ ਵਿੱਚ ਗਿਪੀ ਗਰੇਵਾਲ, ਸੋਨਮ ਬਾਜਵਾ, ਬਿੰਨੂ ਢਿੱਲੋਂ, ਕਵਿਤਾ ਕੌਸ਼ਿਕ, ਜਸਵਿੰਦਰ ਭੱਲਾ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ ਅਤੇ ਨਾਲ ਹੀ ਇਸ ਫ਼ਿਲਮ ਵਿੱਚ ਗਿਪੀ ਗਰੇਵਾਲ ਦਾ ਬੇਟਾ ਸ਼ਿੰਦਾ ਗਰੇਵਾਲ ਵੀ ਨਜ਼ਰ ਆਵੇਗਾ। ਇਸ ਫ਼ਿਲਮ ਨੂੰ ਨਿਰਦੇਸ਼ ਕਰਨ ਵਿੱਚ ਸਮੀਪ ਕੰਗ ਦੇ ਨਾਲ ਇਸ ਵਾਰ ਮਸ਼ਹੂਰ ਰੈਪਰ ਸਿੰਗਰ ਬਾਦਸ਼ਾਹ ਨੇ ਵੀ ਸਾਥ ਦਿੱਤਾ ਹੈ। ਇਸ ਵਾਰ ਇਹ (Carry on Jatta 3) ਪੰਜਾਬੀ ਫ਼ਿਲਮ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਵੀ ਡੱਬ ਕੀਤੀ ਜਾਵੇਗੀ। ਦੁਨੀਆ ਭਰ ’ਚ ਇਹ ਫ਼ਿਲਮ 29 ਜੂਨ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ। ਫ਼ਿਲਮ ਹੰਬਲ ਮੋਸ਼ਨ ਪਿਕਚਰਜ਼ ਦੀ ਪੇਸ਼ਕਸ਼ ਹੈ।