September 10, 2026, 10:07 am
----------- Advertisement -----------
HomeNewsEntertainmentCyrus Mistry ਦੀ ਤਰ੍ਹਾਂ ਇਨ੍ਹਾਂ 5 ਮਸ਼ਹੂਰ ਹਸਤੀਆਂ ਨੇ ਵੀ ਸੜਕ ਹਾਦਸੇ...

Cyrus Mistry ਦੀ ਤਰ੍ਹਾਂ ਇਨ੍ਹਾਂ 5 ਮਸ਼ਹੂਰ ਹਸਤੀਆਂ ਨੇ ਵੀ ਸੜਕ ਹਾਦਸੇ ‘ਚ ਗਵਾਈ ਜਾਨ

Published on

----------- Advertisement -----------

ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਅਨੁਸਾਰ 2021 ਵਿੱਚ ਪੂਰੇ ਭਾਰਤ ਵਿੱਚ ਸੜਕ ਹਾਦਸਿਆਂ ਵਿੱਚ 1.55 ਲੱਖ ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ। ਇਸ ਦਾ ਅਰਥ ਹੈ ਕਿ ਔਸਤਨ 426 ਰੋਜ਼ਾਨਾ ਜਾਂ ਹਰ ਇੱਕ ਘੰਟੇ ਵਿੱਚ 18 ਲੋਕ ਸੜਕ ਦੁਰਘਟਨਾ ਚ ਆਪਣੀ ਜਾਨ ਗਵਾ ਰਹੇ ਹਨ ਇਹ ਹੁਣ ਤੱਕ ਦੇ ਕਿਸੇ ਵੀ ਕੈਲੰਡਰ ਸਾਲ ਵਿੱਚ ਰਿਕਾਰਡ ਕੀਤੀ ਗਈ ਸਭ ਤੋਂ ਵੱਧ ਮੌਤਾਂ ਦੀ ਗਿਣਤੀ ਹੈ। ਗ੍ਰਹਿ ਮੰਤਰਾਲੇ ਦੇ ਅਧੀਨ ਕੰਮ ਕਰਨ ਵਾਲੇ NCRB ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਪਿਛਲੇ ਸਾਲ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਈ।
ਇੰਨਾ ਹੀ ਨਹੀਂ ਸੜਕ ਹਾਦਸਿਆਂ ਵਿੱਚ ਕਈ ਮਸ਼ਹੂਰ ਹਸਤੀਆਂ ਨੇ ਵੀ ਜਾਨ ਗਵਾਈ ਹੈ। ਅੱਜ ਅਸੀਂ ਤੁਹਾਨੂੰ ਉਨ੍ਹਾਂ ਹਸਤੀਆਂ ਦੇ ਬਾਰੇ ‘ਚ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮੌਤ ਬਹੁਤ ਘੱਟ ਉਮਰ ਵਿੱਚ ਸੜਕ ਹਾਦਸਿਆਂ ਦੌਰਾਨ ਹੋ ਗਈ
ਸਾਇਰਸ ਮਿਸਤਰੀ
ਹਾਲ ਹੀ ‘ਚ ਦੇਸ਼ ਦੇ ਮਸ਼ਹੂਰ ਕਾਰੋਬਾਰੀ ਅਤੇ ਟਾਟਾ ਗਰੁੱਪ ਦੇ 6ਵੇਂ ਚੇਅਰਮੈਨ ਸਾਇਰਸ ਮਿਸਤਰੀ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੀ ਮਰਸੀਡੀਜ਼ ਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਹਾਦਸਾ ਵਾਪਰ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਦੀਪ ਸਿੱਧੂ
15 ਫਰਵਰੀ 2022 ਨੂੰ, ਮਸ਼ਹੂਰ ਪੰਜਾਬੀ ਅਭਿਨੇਤਾ ਸੰਦੀਪ ਉਰਫ ਦੀਪ ਸਿੱਧੂ ਕੁੰਡਲੀ-ਪਲਵਲ-ਮਾਨੇਸਰ (KMP) ਐਕਸਪ੍ਰੈਸ ਵੇਅ ‘ਤੇ ਇੱਕ ਸੜਕ ਹਾਦਸੇ ਵਿੱਚ ਮਾਰਿਆ ਗਿਆ ਸੀ। ਦੀਪ ਸਿੱਧੂ ਕੁੰਡਲੀ ਸਰਹੱਦ ‘ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਉਸ ਸਮੇਂ ਸੁਰਖੀਆਂ ‘ਚ ਆਏ, ਜਦੋਂ ਉਨ੍ਹਾਂ ਨੇ ਲਾਲ ਕਿਲੇ ‘ਤੇ ਧਾਰਮਿਕ ਝੰਡਾ ਲਹਿਰਾਇਆ।
ਗਾਇਕ ਨਿਰਵੈਰ ਸਿੰਘ
ਮਸ਼ਹੂਰ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ 31 ਅਗਸਤ 2022 ਨੂੰ ਆਸਟ੍ਰੇਲੀਆ ਵਿੱਚ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਉਹ ਵਾਰਡ ਨੰਬਰ-7 ਮਾਸਟਰ ਕਲੋਨੀ, ਕੁਰਾਲੀ, ਪੰਜਾਬ ਦਾ ਵਸਨੀਕ ਸੀ। ਨਿਰਵੈਰ ਸਿੰਘ ਨੇ ਆਪਣੇ ਗਾਇਕੀ ਕਰੀਅਰ ਦੀ ਸ਼ੁਰੂਆਤ ਆਸਟ੍ਰੇਲੀਆ ਤੋਂ ਕੀਤੀ ਸੀ ਅਤੇ ਕਰੀਬ 9 ਸਾਲ ਪਹਿਲਾਂ ਆਸਟ੍ਰੇਲੀਆ ਸ਼ਿਫਟ ਹੋ ਗਏ ਸਨ। ਉਸ ਦੀ ‘ਮਾਈ ਟਰਨ ‘ ਐਲਬਮ ਦਾ ਗੀਤ ‘ਤੇਰੇ ਬਿਨ੍ਹਾਂ’ ਬਹੁਤ ਮਸ਼ਹੂਰ ਹੋਇਆ ਸੀ।
ਜਸਪਾਲ ਭੱਟੀ
ਇੱਕ ਸਮਾਂ ਸੀ ਜਦੋਂ ਜਸਪਾਲ ਭੱਟੀ ਨੂੰ ਕਾਮੇਡੀ ਦਾ ਕਿੰਗ ਕਿਹਾ ਜਾਂਦਾ ਸੀ। ਪਰ 25 ਅਕਤੂਬਰ 2012 ਨੂੰ ਜਸਪਾਲ ਭੱਟੀ ਦੀ ਪੰਜਾਬ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਹਾਦਸੇ ਵਿੱਚ ਉਸ ਦਾ ਪੁੱਤਰ ਵੀ ਜ਼ਖ਼ਮੀ ਹੋ ਗਿਆ। ਉਹ ਆਪਣੀ ਆਉਣ ਵਾਲੀ ਫਿਲਮ ਪਾਵਰ ਕੱਟ ਦੀ ਪ੍ਰਮੋਸ਼ਨ ਲਈ ਪੰਜਾਬ ਦੇ ਮੋਗਾ ਤੋਂ ਜਲੰਧਰ ਜਾ ਰਹੇ ਸਨ ਜਦੋਂ ਉਨ੍ਹਾਂ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਜਸਪਾਲ ਭੱਟੀ ਮੌਤ ਹੋ ਗਈ ਜਦੋਂ ਕਿ ਇਸ ਹਾਦਸੇ ਵਿੱਚ ਉਨ੍ਹਾਂ ਦਾ ਪੁੱਤਰ ਬਚ ਗਿਆ ਸੀ।
ਰਾਜਕੁਮਾਰੀ ਡਾਇਨਾ
1 ਜੁਲਾਈ 1961 ਨੂੰ ਜਨਮੀ, ਰਾਜਕੁਮਾਰੀ ਡਾਇਨਾ ਦੀ 31 ਅਗਸਤ 1997 ਨੂੰ ਪੈਰਿਸ ਵਿੱਚ ਇੱਕ ਕਾਰ ਹਾਦਸੇ ਵਿੱਚ ਮੌਤ ਹੋ ਗਈ ਸੀ। ਜਦੋਂ ਬਹੁਤ ਹੀ ਖੂਬਸੂਰਤ ਡਾਇਨਾ ਦੀ ਮੌਤ ਹੋ ਗਈ, ਉਹ 36 ਸਾਲਾਂ ਦੀ ਸੀ। ਹਾਦਸੇ ਦੇ ਸਮੇਂ ਉਹ ਆਪਣੇ ਬੁਆਏਫ੍ਰੈਂਡ ਅਲ-ਫ਼ਾਯਦ ਡੋਡੀ ਦੇ ਨਾਲ ਸੀ। ਉਸ ਦੀ ਮੌਤ ਦੀ ਖ਼ਬਰ ਸੁਣ ਕੇ ਲੋਕ ਹੈਰਾਨ ਰਹਿ ਗਏ ਸਨ।
ਈਸ਼ਵਰੀ ਦੇਸ਼ਪਾਂਡੇ
ਮਰਾਠੀ ਅਭਿਨੇਤਰੀ ਈਸ਼ਵਰ ਦੇਸ਼ਪਾਂਡੇ ਦੀ ਮੌਤ ਵੀ ਸੜਕ ਹਾਦਸੇ ‘ਚ ਹੋਈ ਸੀ।21 ਸਤੰਬਰ 2021 ਨੂੰ ਗੋਆ ‘ਚ ਇੱਕ ਕਾਰ ਦੁਰਘਟਨਾ ‘ਚ ਅਭਿਨੇਤਰੀ ਨੇ ਆਖਰੀ ਸਾਹ ਲਏ।ਇਹ ਹਾਦਸਾ ਗੋਆ ਦੇ ਬਰਦੇਜ ਤਾਲੁਕਾ ਦੇ ਕੋਲ ਅਰਪੋਰਾ ਨਾਮ ਦੇ ਇਲਾਕੇ ‘ਚ ਹੋਇਆ ਸੀ।ਅਭਿਨੇਤਰੀ ਦੇ ਨਾਲ ਕਾਰ ‘ਚ ਉਨ੍ਹਾਂ ਦੇ ਦੋਸਤ ਸ਼ੁਭਮ ਦੇਡਗੇ ਵੀ ਮੌਜੂਦ ਸੀ।ਇਸ ਹਾਦਸੇ ‘ਚ ਉਨ੍ਹਾਂ ਦੀ ਵੀ ਮੌਤ ਹੋ ਗਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...

ਇਨਫਲੂਐਂਸਰ ਮਨਜੀਤ ਕੌਰ ਦੇ ਕਤਲ ਮਾਮਲੇ ‘ਚ ਹੋਈ ਪਹਿਲੀ ਗ੍ਰਿਫਤਾਰੀ, 2 ਸਾਥੀਆਂ ਦੀ ਭਾਲ ਜਾਰੀ

ਚੰਡੀਗੜ੍ਹ ਪੁਲਿਸ ਨੇ ਸੋਸ਼ਲ ਮੀਡੀਆ ਇਨਫਲੁਏਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਖਤਮ: ਸਰਕਾਰ ਨੇ ਕਾਰਨ ਦੱਸੋ ਨੋਟਿਸ ਵਾਪਸ ਲਿਆ, ਜਲਦੀ ਹੋਵੇਗੀ CM ਮਾਨ ਨਾਲ ਮੀਟਿੰਗ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੇ ਆਪਣੀ ਹੜਤਾਲ ਖਤਮ ਕਰ ਦਿੱਤੀ ਹੈ। ਸਰਕਾਰ ਨੇ ਕਾਰਨ...

 Uber-Rapido ‘ਤੇ ਵੱਡੀ ਕਾਰਵਾਈ, ਨਿਯਮਾਂ ਦੀ ਉਲੰਘਣਾ ਕਾਰਨ 6 ਮਹੀਨਿਆਂ ਲਈ ਐਗਰੀਗੇਟਰ ਲਾਇਸੈਂਸ ਸਸਪੈਂਡ

ਸਟੇਟ ਟਰਾਂਸਪੋਰਟ ਅਥਾਰਟੀ (STA) ਨੇ Uber ਅਤੇ Rapido ਦੇ ਐਗਰੀਗੇਟਰ ਲਾਇਸੈਂਸ ਨੂੰ ਤੁਰੰਤ ਪ੍ਰਭਾਵ...

ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਚੱਲੀਆਂ ਗੋਲੀਆਂ

ਇਥੋਂ ਨੇੜੇ ਸ਼ਹਿਰ ਐਬਸਫੋਰਡ ’ਚ ਪੰਜਾਬ ਦੇ ਨਾਮਵਰ ਫਿਲਮੀ ਕਲਾਕਾਰ ਤੇ ਗਾਇਕ ਐਮੀ ਵਿਰਕ...

ਬਰੈਂਪਟਨ ’ਚ ਲੁੱਟਾਂ ਕਰਨ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਨੌਜਵਾਨ ਗ੍ਰਿਫ਼ਤਾਰ

ਓਂਟਾਰੀਓ ਦੀ ਪੀਲ ਪੁਲੀਸ ਨੇ ਬਰੈਂਪਟਨ ਦੇ ਰਹਿਣ ਵਾਲੇ 22 ਸਾਲਾਂ ਪੰਜਾਬੀ ਮੂਲ ਦੇ...

ਭਦੌੜ ‘ਚ 75 ਸਾਲਾ ਬਜ਼ੁਰਗ ਦਾ ਕਤਲ, ਰੇਹੜੀ ਚਲਾਉਣ ਦਾ ਕੰਮ ਕਰਦਾ ਸੀ, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ

ਭਦੌੜ ਵਿੱਚ ਬੀਤੀ ਰਾਤ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੂੰ ਅੰਜਾਮ ਦਿੱਤਾ ਗਿਆ।...

ਲੁਧਿਆਣਾ ਬੰਦ ਦੀ ਕਾਲ, ਭੀਮ ਰਾਓ ਅੰਬੇਡਕਰ ਦੀ ਮੂਰਤੀ ਦੀ ਬੇਅਦਬੀ ਖ਼ਿਲਾਫ਼ ਭਾਈਚਾਰੇ ‘ਚ ਰੋਸ

ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ‘ਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ ਮੂਰਤੀ...