ਅਦਾਕਾਰਾ ਸੁਸ਼ਮਿਤਾ ਸੇਨ ਦੀ ਭਾਬੀ ਚਾਰੂ ਨੇ ਆਪਣੀ ਬੇਟੀ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ। ਦਰਅਸਲ ਚਾਰੂ ਨੇ ਇਕ ਵੀਡੀਓ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਬੇਟੀ ਇਕ ਗੰਭੀਰ ਬੀਮਾਰੀ ਤੋਂ ਪੀੜਤ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਟੀਵੀ ਅਦਾਕਾਰਾ ਚਾਰੂ ਅਸੋਪਾ ਨੇ ਹਾਲ ਹੀ ਵਿੱਚ ਆਪਣੇ ਯੂਟਿਊਬ ਚੈਨਲ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਵਿੱਚ, ਉਸਨੇ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਸਦੀ ਛੋਟੀ ਧੀ ਹੱਥ, ਪੈਰ ਅਤੇ ਮੂੰਹ ਦੀ ਬਿਮਾਰੀ ਤੋਂ ਪੀੜਤ ਹੈ ਜਿਸ ਨੂੰ HFMD ਕਿਹਾ ਜਾਂਦਾ ਹੈ। ਇਹ ਬੱਚਿਆਂ ਦੀ ਵਾਇਰਲ ਬੀਮਾਰੀ ਹੈ।
ਵੀਡੀਓ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕਿਹਾ, ‘ ਮੈਂ ਹਰ ਪਲ ਉਸ ਦੇ ਨਾਲ ਪਰਛਾਵੇਂ ਵਾਂਗ ਰਹਿ ਰਹੀ ਹਾਂ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਇਸ ਸਮੇਂ ਇਕੱਲੀ ਮਹਿਸੂਸ ਕਰੇ। ਉਸ ਦੇ ਚਿਹਰੇ, ਲੱਤਾਂ, ਹੱਥਾਂ ਅਤੇ ਗਲੇ ਦੇ ਅੰਦਰ ਛਾਲੇ ਹਨ। ਉਹ ਖਾ ਪੀ ਵੀ ਨਹੀਂ ਸਕਦੀ। ਮੇਰੀ ਧੀ ਇੰਨੀ ਪਰੇਸ਼ਾਨ ਹੈ ਕਿ ਉਹ ਬੱਸ ਰੋਂਦੀ ਰਹਿੰਦੀ ਹੈ। ਉਸ ਦੀਆਂ ਦਵਾਈਆਂ ਚੱਲ ਰਹੀਆਂ ਹਨ। “
ਦੱਸ ਦਈਏ ਕਿ ਰਾਜੀਵ ਸੇਨ ਅਤੇ ਚਾਰੂ ਅਸੋਪਾ ਵਿਚਾਲੇ ਚਲ ਰਹੇ ਝਗੜੇ ਨੂੰ ਲੈ ਕੇ ਵੀ ਕਾਫੀ ਤਰ੍ਹਾਂ ਦੀਆ ਖਬਰਾਂ ਸਾਹਮਣੇ ਆ ਰਹੀਆਂ ਹਨ। ਚਾਰੂ ਨੇ ਇਹ ਵੀ ਦੱਸਿਆ ਕਿ ‘ਉਹ ਆਪਣੀ ਬੇਟੀ ਨੂੰ ਰਾਤ ਦੇ 2:30 ਵਜੇ ਦੇ ਕਰੀਬ ਹਸਪਤਾਲ ਲੈ ਕੇ ਗਈ ਸੀ। ਉਸਨੇ ਦੱਸਿਆ ਕਿ ਉਹ ਇਕੱਲੀ ਹੈ ਪਰ ਫਿਰ ਵੀ ਹਿੰਮਤ ਜਤਾਈ ਅਤੇ ਆਪਣੀ ਧੀ ਦੀ ਦੇਖਭਾਲ ਕਰਨ ਦੀ ਕੋਸ਼ਿਸ਼ ਕੀਤੀ। ਚਾਰੂ ਨੇ ਕਿਹਾ “ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਜ਼ਿੰਦਗੀ ਵਿੱਚ ਚੁਣੌਤੀਆਂ ਆਉਂਦੀਆਂ ਹਨ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਧੀਰਜ ਅਤੇ ਠੰਡੇ ਦਿਮਾਗ ਨਾਲ ਕਿਵੇਂ ਨਜਿੱਠਣਾ ਹੈ।
----------- Advertisement -----------
ਇਸ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ ਚਾਰੂ-ਰਾਜੀਵ ਦੀ ਬੇਟੀ
Published on
----------- Advertisement -----------
----------- Advertisement -----------












