November 16, 2026, 4:25 am
----------- Advertisement -----------
HomeNewsEntertainmentਰੁਬੀਨਾ ਦਿਲਾਇਕ ਨਾਲ ਟਾਸਕ 'ਚ ਹਾਰੀ ਇਹ 'ਹਸੀਨਾ', ਰੋਹਿਤ ਸ਼ੈੱਟੀ ਨੇ ਦਿਖਾਇਆ...

ਰੁਬੀਨਾ ਦਿਲਾਇਕ ਨਾਲ ਟਾਸਕ ‘ਚ ਹਾਰੀ ਇਹ ‘ਹਸੀਨਾ’, ਰੋਹਿਤ ਸ਼ੈੱਟੀ ਨੇ ਦਿਖਾਇਆ ਬਾਹਰ ਦਾ ਰਸਤਾ

Published on

----------- Advertisement -----------

ਰੋਹਿਤ ਸ਼ੈੱਟੀ ਦੇ ਸਟੰਟ ਰਿਐਲਿਟੀ ਸ਼ੋਅ ‘ਖਤਰੋਂ ਕੇ ਖਿਲਾੜੀ 12’ ਦਾ ਰੋਮਾਂਚ ਹਰ ਹਫਤੇ ਵਧਦਾ ਜਾ ਰਿਹਾ ਹੈ। ਸ਼ੋਅ ‘ਚ ਜਿਸ ਤਰ੍ਹਾਂ ਦੀ ਖੇਡ ਹੋ ਰਹੀ ਹੈ, ਉਹ ਲੋਕਾਂ ਦੇ ਦਿਲਾਂ ਦੀ ਧੜਕਣ ਵਧਾਉਣ ਲਈ ਕਾਫੀ ਹੈ। ਹਾਲ ਹੀ ‘ਚ ਅਭਿਨੇਤਰੀ ਰੁਬੀਨਾ ਦਿਲਾਇਕ ਦਾ ਕਪਤਾਨੀ ਟਾਸਕ ਕਰਦੇ ਸਮੇਂ ਬਹੁਤ ਹੀ ਭਿਆਨਕ ਹਾਦਸਾ ਹੋਇਆ ਸੀ। ਰੁਬਾਨੀ ਦੇ ਹੱਥ ਵਿੱਚ ਪਲਾਸਟਰ ਅਤੇ ਗਲੇ ਵਿੱਚ ਇੱਕ ਕਾਲਰ ਬੈਂਡ ਸੀ। ਇਸ ਮਸ਼ਹੂਰ ਟੀਵੀ ਅਦਾਕਾਰਾ ਦੀ ਅਜਿਹੀ ਹਾਲਤ ਸੀ ਕਿ ਦੇਖ ਕੇ ਬਾਕੀ ਮੁਕਾਬਲੇਬਾਜ਼ ਵੀ ਡਰ ਗਏ। ‘ਖਤਰੋਂ ਕੇ ਖਿਲਾੜੀ’ ‘ਚ ਆਪਣੇ ਡਰ ‘ਤੇ ਕਾਬੂ ਨਾ ਪਾ ਸਕਣ ਕਾਰਨ ਇਕ ਹੋਰ ਮੁਕਾਬਲੇਬਾਜ਼ ਨੇ ਸ਼ੋਅ ਤੋਂ ਹਟਣ ਦਾ ਫੈਸਲਾ ਕੀਤਾ ਹੈ। ‘ਖਤਰੋਂ ਕੇ ਖਿਲਾੜੀ 12’ ਆਪਣੇ ਆਖਰੀ ਸਟਾਪ ਵੱਲ ਤੇਜ਼ੀ ਨਾਲ ਵਧ ਰਹੀ ਹੈ। ਅਜਿਹੇ ‘ਚ ਹਰ ਹਫਤੇ ਇਕ ਖਿਡਾਰੀ ਨੂੰ ਸ਼ੋਅ ‘ਚੋਂ ਬਾਹਰ ਦਾ ਰਸਤਾ ਦਿਖਾਇਆ ਜਾਂਦਾ ਹੈ।

ਹਾਲ ਹੀ ‘ਚ ਰੂਬੀਨਾ ਦਿਲਾਇਕ ਸਟੰਟ ਕਰਦੇ ਹੋਏ ਜ਼ਖਮੀ ਹੋ ਗਈ ਸੀ। ਜਿਸ ਤੋਂ ਬਾਅਦ ਬਾਕੀ ਪ੍ਰਤੀਯੋਗੀਆਂ ਦੇ ਮਨਾਂ ‘ਚ ਵੀ ਡਰ ਵੱਸ ਗਿਆ। ਅਜਿਹਾ ਹੋਇਆ ਕਿ ਹਰ ਕੋਈ ਦੋ ਟੀਮਾਂ ਵਿੱਚ ਵੰਡਿਆ ਗਿਆ। ਇਨ੍ਹਾਂ ਦੋਵਾਂ ਟੀਮਾਂ ਨੂੰ ਐਲੀਮੀਨੇਸ਼ਨ ਸਟੰਟ ਕਰਨੇ ਪਏ। ਇਸ ਦੇ ਲਈ ਤੁਸ਼ਾਰ ਨੇ ਆਪਣੀ ਟੀਮ ਤੋਂ ਚੇਤਨਾ ਪਾਂਡੇ ਨੂੰ ਮੈਦਾਨ ‘ਚ ਉਤਾਰਿਆ, ਜਦਕਿ ਮੋਹਿਤ ਮਲਿਕ ਦੀ ਟੀਮ ਤੋਂ ਰੁਬੀਨਾ ਦਿਲਾਇਕ ਅੱਗੇ ਆਈ। ਚੇਤਨਾ ਪਾਂਡੇ ਅਤੇ ਰੁਬੀਨਾ ਦਿਲਾਇਕ ਨੂੰ ਐਲੀਮੀਨੇਸ਼ਨ ਸਟੰਟ ਦੌਰਾਨ ਅੰਡਰਵਾਟਰ ਟੰਬਲਰ ਤੋਂ 20 ਫਲੈਗ ਹਟਾਉਣੇ ਪਏ। ਇਸ ਸਟੰਟ ‘ਚ ਚੇਤਨਾ ਇੰਨੀ ਡਰ ਗਈ ਕਿ ਉਹ ਸਟੰਟ ਪੂਰਾ ਨਹੀਂ ਕਰ ਸਕੀ ਅਤੇ ਸ਼ੋਅ ਤੋਂ ਬਾਹਰ ਹੋ ਗਈ। ਦੱਸ ਦੇਈਏ ਕਿ ‘ਖਤਰੋਂ ਕੇ ਖਿਲਾੜੀ’ ਵਿੱਚ ਚੇਤਨਾ ਪਾਂਡੇ ਦੇ ਜਾਣ ਤੋਂ ਬਾਅਦ ਹੁਣ ਸ਼ੋਅ ਵਿੱਚ ਸ੍ਰਿਤੀ ਝਾਅ, ਰੁਬੀਨਾ ਦਿਲਾਇਕ, ਜੰਨਤ ਜ਼ੁਬੈਰ, ਤੁਸ਼ਾਰ ਕਾਲੀਆ, ਮੋਹਿਤ ਮਲਿਕ, ਨਿਸ਼ਾਂਤ ਭੱਟ, ਰਾਜੀਵ ਅਦਤੀਆ, ਮਿਸਟਰ ਫੈਸੂ ਅਤੇ ਕਨਿਕਾ ਮਾਨ ਰਹਿ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪ੍ਰਤੀਕ ਸਹਿਜਪਾਲ ਨੂੰ ਸ਼ੋਅ ‘ਚ ਵਾਪਸ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗੌੜੇ ਲਲਿਤ ਮੋਦੀ ਨੂੰ ਮਿਲੀ ਬ੍ਰਿਟਿਸ਼ ਨਾਗਰਿਕਤਾ, ਖੁਦ ਕੀਤਾ ਖੁਲਾਸਾ, ਜਸ਼ਨ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

 ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਸੰਸਥਾਪਕ ਲਲਿਤ ਮੋਦੀ ਨੇ ਸ਼ਨੀਵਾਰ ਨੂੰ ਵੱਡਾ ਐਲਾਨ ਕੀਤਾ।...

ਮੈਡ ਸੰਧੂ ਕਤਲ ਮਾਮਲੇ ‘ਚ ਦੂਜਾ ਫਰਾਰ ਸ਼ੂਟਰ ਗ੍ਰਿਫਤਾਰ, ਪੁਲਿਸ ਦੇ ਵੱਡੇ ਸਨਸਨੀਖੇਜ਼ ਖੁਲਾਸੇ !

ਅੰਮ੍ਰਿਤਸਰ: ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਅਤੇ ਸੰਗਠਿਤ...

ਪੰਜਾਬ ਦੇ ਨੌਜਵਾਨਾਂ ਲਈ 1 ਕਰੋੜ ਜਿੱਤਣ ਦਾ ਸੁਨਹਿਰੀ ਮੌਕਾ, CM ਮਾਨ ਨੇ ਲਾਂਚ ਕੀਤਾ ‘ਪੰਜਾਬ ਦਾ ਕਰੋੜਪਤੀ’ ਮੁਕਾਬਲਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੇ ਨੌਜਵਾਨਾਂ ਨੂੰ ਆਪਣੇ ਸੱਭਿਆਚਾਰ,...

ਪੰਜਾਬ ਦੇ ਸਾਰੇ ਪਿੰਡ ‘ਚ ਲੱਗਣਗੀਆਂ ਸੋਲਰ ਲਾਈਟਾਂ, ਸਰਕਾਰ ਖਰਚੇਗੀ 380 ਕਰੋੜ ਰੁਪਏ

ਪੰਜਾਬ ਸਰਕਾਰ ਦੇ ਨਵੇਂ ਪ੍ਰੋਜੈਕਟ ਤਹਿਤ ਸੂਬੇ ਦੇ ਸਾਰੇ ਪਿੰਡਾਂ ਵਿਚ ਸੋਲਰ ਲਾਈਟਾਂ ਲੱਗਣਗੀਆਂ।...

CM ਦੇ OSD ਘੁੰਮਣ ਖਿਲਾਫ ਇੱਕ ਹੋਰ FIR ਦਰਜ, ਭ੍ਰਿਸ਼ਟਾਚਾਰ ਮਾਮਲੇ ‘ਚ CBI ਦੀ ਕਾਰਵਾਈ

ਮੁੱਖ ਮੰਤਰੀ ਦੇ ਓਐਸਡੀ ਰਾਜਬੀਰ ਘੁੰਮਣ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਸੀਬੀਆਈ ਨੇ...

ਕੰਗਨਾ ਰਣੌਤ ਦੀਆਂ ਮੁਸ਼ਕਲਾਂ ਵਧੀਆਂ! ਸਾਬਕਾ ਪ੍ਰਧਾਨ ਮੰਤਰੀਆਂ ਬਾਰੇ ਟਿੱਪਣੀਆਂ ’ਤੇ ਡੀਜੀਪੀ ਕੋਲ ਸ਼ਿਕਾਇਤ, ਐੱਫਆਈਆਰ ਦਰਜ

ਬਾਲੀਵੁੱਡ ਅਦਾਕਾਰਾ ਅਤੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ ਦੀ ਇੱਕ ਸੋਸ਼ਲ ਮੀਡੀਆ...

ਕੈਥਲ ਵਿਚ 3 ਚਚੇਰੇ ਭਰਾਵਾਂ ਦੀ ਹਾਦਸੇ ਵਿਚ ਇਕੱਠਿਆਂ ਮੌਤ, ਤੇਜ਼ ਰਫ਼ਤਾਰ ਕਾਰ ਨਹਿਰ ਦੀ ਪੁਲੀ ਨਾਲ ਟਕਰਾਈ

ਹਰਿਆਣਾ ਦੇ ਕੈਥਲ ਵਿੱਚ ਬੀਤੀ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਪਿੰਡ ਸਿਸਮੌਰ...

ਪ੍ਰੇਮੀ ਨੇ ਪ੍ਰੇਮਿਕਾ ਦੇ 58 ਸਾਲਾ ਅਧਿਆਪਕ ਦਾ ਕੀਤਾ ਕਤਲ; ਵਾਰਦਾਤ ਤੋਂ ਬਾਅਦ ਬਲੈਕਬੋਰਡ ‘ਤੇ ਲਿਖਿਆ ‘ਬਲਾਤਕਾਰੀ’

ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ, ਪੁਲਿਸ ਨੇ 50 ਸਾਲਾ ਗਣਿਤ ਅਧਿਆਪਕ ਓਮਪ੍ਰਕਾਸ਼ ਯਾਦਵ ਦੇ...

‘ਵੀਰ ਬਾਲ ਦਿਵਸ’ ਪ੍ਰਤੀ ਸਕੂਲਾਂ ਵਿੱਚ ਜਾਗਰੂਕਤਾ ਦੀ ਘਾਟ, NHRC ਵੱਲੋਂ ਸਿੱਖਿਆ ਮੰਤਰਾਲੇ ਨੂੰ ਨੋਟਿਸ

ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਦੇਸ਼ ਭਰ ਦੇ ਸਕੂਲਾਂ ਵਿੱਚ 26 ਦਸੰਬਰ ਨੂੰ ਮਨਾਏ...