ਟੀਵੀ ਦੇ ਮਸ਼ਹੂਰ ਕਾਮੇਡੀਅਨ ਅਤੇ ਐਕਟਰ ਸਿਧਾਰਥ ਸਾਗਰ ਨੇ ‘ਦਿ ਕਪਿਲ ਸ਼ਰਮਾ ਸ਼ੋਅ’ ਛੱਡਣ ਦੀ ਖਬਰ ‘ਤੇ ਚੁੱਪੀ ਤੋੜੀ ਹੈ। ਕਾਮੇਡੀਅਨ ਨੇ ਲਾਈਵ ਵੀਡੀਓ ਰਾਹੀਂ ਇਨ੍ਹਾਂ ਅਫਵਾਹਾਂ ‘ਤੇ ਆਪਣਾ ਬਿਆਨ ਜਾਰੀ ਕੀਤਾ ਹੈ। ਰਿਪੋਰਟਸ ਮੁਤਾਬਕ, ਸਿਧਾਰਥ ਸਾਗਰ ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸਾਥ ਨਹੀਂ ਛੱਡ ਰਹੇ ਹਨ। ਸਿਧਾਰਥ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਅਤੇ ਟੀਮ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਹਨ ਅਤੇ ਉਹ ਸ਼ੋਅ ‘ਤੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਰਹਿਣਗੇ। ਹਾਲ ਹੀ ‘ਚ ਖਬਰ ਆਈ ਸੀ ਕਿ ਕ੍ਰਿਸ਼ਣਾ ਅਭਿਸ਼ੇਕ ਅਤੇ ਚੰਦਨ ਪ੍ਰਭਾਕਰ ਤੋਂ ਬਾਅਦ ਕਾਮੇਡੀਅਨ ਸਿਧਾਰਥ ਸਾਗਰ ਨੇ ਵੀ ਕਪਿਲ ਸ਼ਰਮਾ ਦਾ ਸ਼ੋਅ ਛੱਡ ਦਿੱਤਾ ਹੈ।
ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਸਿਧਾਰਥ ਨੇ ਨਿਰਮਾਤਾਵਾਂ ਨਾਲ ਕੁਝ ਮਤਭੇਦਾਂ ਕਾਰਨ ਸ਼ੋਅ ਛੱਡਣ ਦਾ ਫੈਸਲਾ ਕੀਤਾ ਹੈ। ਸਿਧਾਰਥ ਆਪਣੀ ਫੀਸ ਵਧਾਉਣਾ ਚਾਹੁੰਦੇ ਸਨ, ਪਰ ਨਿਰਮਾਤਾ ਉਨ੍ਹਾਂ ਦੀ ਤਨਖਾਹ ਵਧਾਉਣ ਲਈ ਤਿਆਰ ਨਹੀਂ ਸਨ। ਹਾਲਾਂਕਿ ਹੁਣ ਇਨ੍ਹਾਂ ਸਾਰੀਆਂ ਖਬਰਾਂ ਨੂੰ ਝੂਠ ਦੱਸਦੇ ਹੋਏ ਸਿਧਾਰਥ ਨੇ ਆਪਣੇ ਇੰਸਟਾਗ੍ਰਾਮ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਨ੍ਹਾਂ ਸਾਰੀਆਂ ਖਬਰਾਂ ਦਾ ਖੰਡਨ ਕੀਤਾ ਹੈ ਅਤੇ ਅਸਲ ਗੱਲ ਦੱਸੀ ਹੈ। ਸ਼ੋਅ ‘ਚ ਸਿਧਾਰਥ ਵੱਖ-ਵੱਖ ਕਾਮਿਕ ਕਿਰਦਾਰਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ। ਉਹ ‘ਸੈਲਫੀ ਮੌਸੀ’, ‘ਉਸਤਾਦ’, ‘ਫੈਨਵੀਰ ਸਿੰਘ’ ਅਤੇ ‘ਸਾਗਰ ਪਗਲੇਟੂ’ ਵਰਗੇ ਕਿਰਦਾਰਾਂ ‘ਚ ਨਜ਼ਰ ਆ ਰਹੇ ਹਨ। ਪ੍ਰਸ਼ੰਸਕਾਂ ਨੂੰ ਵੀ ਸਿਧਾਰਥ ਦੀ ਕਾਮਿਕ ਟਾਈਮਿੰਗ ਅਤੇ ਕਾਮੇਡੀ ਬਹੁਤ ਪਸੰਦ ਹੈ।












