ਪ੍ਰਸਿੱਧ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ, ਜੋ ਆਪਣੀਆਂ ਫ਼ਿਲਮਾਂ ਤੇ ਗੀਤਾਂ ਦੋਵਾਂ ਲਈ ਲੋਕਾਂ ਦੇ ਦਿਲਾਂ ‘ਚ ਰਾਜ ਕਰਦੇ ਹਨ, ਇੱਕ ਵਾਰ ਫਿਰ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਤਿਆਰ ਹਨ। ਨਿਮਰਤ ਖਹਿਰਾ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਇੰਸਟਾਗ੍ਰਾਮ ‘ਤੇ ਦਲਜੀਤ ਦੋਸਾਂਝ ਨਾਲ ਆਪਣੇ ਆਉਣ ਵਾਲੇ ਗੀਤ ਦੀ ਪੋਸਟ ਸ਼ੇਅਰ ਕੀਤੀ ਹੈ।ਇਸ ਐਲਾਨ ਤੋਂ ਬਾਅਦ ਫੈਨਜ਼ ਦੇ ਉਤਸ਼ਾਹ ਦਾ ਪੱਧਰ ਹੋਰ ਵੀ ਵਧ ਗਿਆ ਹੈ, ਕਿਉਂਕਿ ਨਿਮਰਤ ਖਹਿਰਾ ਨੇ ਆਪਣੇ ਗੀਤ ਬਾਰੇ ਕੁਝ ਹੋਰ ਜਾਣਕਾਰੀ ਵੀ ਸ਼ੇਅਰ ਕੀਤੀ ਹੈ।ਆਪਣੀ ਸੋਸ਼ਲ ਮੀਡੀਆ ਸਟੋਰੀ ‘ਤੇ ਨਿਮਰਤ ਨੇ ਲਿਖਿਆ- ‘Next one WHAT VE’। ਗੀਤ ‘What Ve’ ਇਕ ਡੁਇਟ ਗੀਤ ਹੈ।

ਦਿਲਜੀਤ ਦੋਸਾਂਝ ਇਸ ‘ਚ ਨਿਮਰਤ ਖਹਿਰਾ ਨਾਲ ਸਕ੍ਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਦੋਵੇਂ ਕਲਾਕਾਰ ਅਕਸਰ ਸੋਸ਼ਲ ਮੀਡੀਆ ‘ਤੇ ਇਕੱਠੇ ਰੀਲ ਬਣਾਉਂਦੇ ਜਾਂ ਆਪਣੀ ਆਉਣ ਵਾਲੀ ਫ਼ਿਲਮ ‘ਜੋੜੀ’ ਦੀ ਪ੍ਰਮੋਸ਼ਨ ਕਰਦੇ ਨਜ਼ਰ ਆਉਂਦੇ ਹਨ। ਅਜੇ ‘What Ve’ ਦਾ ਪੋਸਟਰ ਅਜੇ ਰਿਲੀਜ਼ ਨਹੀਂ ਹੋਇਆ ਹੈ, ਪਰ ਗਾਇਕ ਨੇ ਵੀਡੀਓ ਦੀ ਪਹਿਲੀ ਝਲਕ ਸ਼ੇਅਰ ਕੀਤੀ ਹੈ।ਜਿਵੇਂ ਕਿ ਟਾਈਟਲ ਤੇ ਤਸਵੀਰ ਤੋਂ ਪਤਾ ਲੱਗਦਾ ਹੈ, ਗੀਤ ‘ਚ ਕੁਝ ਵਿਅੰਗਮਈ ਬੋਲ ਤੇ ਆਕਰਸ਼ਕ ਬੀਟਸ ਹਨ। ਹਾਲਾਂਕਿ ਟ੍ਰੇਲਰ ਜਾਂ ਅਧਿਕਾਰਤ ਗੀਤ ਦੇ ਆਉਣ ‘ਤੇ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ।ਕ੍ਰੈਡਿਟ ਦੀ ਗੱਲ ਕਰੀਏ ਤਾਂ ‘What Ve’ ਕਿਸੇ ਹੋਰ ਨੇ ਨਹੀਂ ਸਗੋਂ ਅਰਜਨ ਢਿੱਲੋਂ ਦੁਆਰਾ ਲਿਖਿਆ ਗਿਆ ਹੈ। ਨਾਲ ਹੀ ਬਲਜੀਤ ਸਿੰਘ ਦੇਵ ਨੇ ਵੀਡੀਓ ਦਾ ਨਿਰਦੇਸ਼ਨ ਕੀਤਾ ਹੈ ਤੇ ਗੀਤ ਦੇਸੀ ਕਰੂ ਵੱਲੋਂ ਰਿਲੀਜ਼ ਕੀਤਾ ਜਾਵੇਗਾ। ਗੀਤ ਦੀ ਰਿਲੀਜ਼ ਡੇਟ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਇਹ ਜਲਦੀ ਹੀ ਮਿਊਜ਼ਿਕ ਚਾਰਟ ‘ਤੇ ਆਵੇਗਾ।