ਬਾਲੀਵੁੱਡ ਦਾ ਮਸ਼ਹੂਰ ਬੱਚਨ ਪਰਿਵਾਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਬਣਿਆ ਰਹਿੰਦਾ ਹੈ। ਇਸ ਪਰਿਵਾਰ ‘ਚ ਖੂਬਸੂਰਤ ਦੀਵਾ ਐਸ਼ਵਰਿਆ ਰਾਏ ਸਮੇਤ ਇਕ ਤੋਂ ਵਧ ਕੇ ਇਕ ਸਿਤਾਰੇ ਹਨ। ਐਸ਼ ਅਕਸਰ ਆਪਣੇ ਜਨਤਕ ਸਮਾਗਮਾਂ ਅਤੇ ਸ਼ਾਨਦਾਰ ਪੋਸਟਾਂ ਨਾਲ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਨਜ਼ਰ ਆਉਂਦੀ ਹੈ। ਇਸ ਕੜੀ ‘ਚ ਦੀਵਾ ਦੀ ਤਾਜ਼ਾ ਤਸਵੀਰ ਲਾਈਮਲਾਈਟ ‘ਚ ਆਈ ਹੈ, ਜਿਸ ‘ਚ ਉਹ ਬੇਟੀ ਆਰਾਧਿਆ ਬੱਚਨ ਨਾਲ ਪੂਲ ‘ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਐਸ਼ਵਰਿਆ ਅਤੇ ਉਸ ਦੀ ਪਿਆਰੀ ਆਰਾਧਿਆ ਦੀ ਇਕ ਤਸਵੀਰ ਫੈਨ ਪੇਜ ‘ਤੇ ਸ਼ੇਅਰ ਕੀਤੀ ਗਈ ਹੈ।
ਇਸ ਤਸਵੀਰ ‘ਚ ਐਸ਼ ਗੋਗਲਸ ਪਹਿਨ ਕੇ ਸ਼ਾਂਤ ਦਿਖਾਈ ਦੇ ਰਹੀ ਹੈ, ਜਦਕਿ ਛੋਟੀ ਆਰਾਧਿਆ ਆਪਣੀ ਮਾਂ ਦੀ ਗੋਦ ‘ਚ ਆਰਾਮ ਕਰਦੀ ਨਜ਼ਰ ਆ ਰਹੀ ਹੈ। ਫੋਟੋ ਦੇ ਬੈਕਗ੍ਰਾਊਂਡ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਦੋਹਾਂ ਦੀ ਮਾਲਦੀਵ ਛੁੱਟੀਆਂ ਦੀ ਤਸਵੀਰ ਹੈ। ਇਸ ਤਰ੍ਹਾਂ ਮਾਂ-ਬੇਟੀ ਦੀ ਬੇਹਤਰੀਨ ਟਿਊਨਿੰਗ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਦਬਦਬਾ ਬਣਾ ਲਿਆ ਹੈ ਅਤੇ ਫੈਨਜ਼ ਕਮੈਂਟ ਸੈਕਸ਼ਨ ‘ਚ ਇਕ ਤੋਂ ਵਧ ਕੇ ਇਕ ਪ੍ਰਤੀਕਿਰਿਆ ਦਿੰਦੇ ਨਜ਼ਰ ਆ ਰਹੇ ਹਨ। ਐਸ਼ ਅਤੇ ਆਰਾਧਿਆ ਦੀ ਜੋੜੀ ਦੀ ਤਸਵੀਰ ‘ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, ‘ਸੁੰਦਰ ਤਸਵੀਰ।’ ਇਕ ਹੋਰ ਨੇ ਲਿਖਿਆ, ਪਰਿਵਾਰ ਹੋਵੇ ਤਾ ਅਜਿਹਾ।











