‘ਕਲ ਹੋ ਨਾ ਹੋ’, ‘ਕਭੀ ਖੁਸ਼ੀ ਕਭੀ ਗਮ’ ਅਤੇ ‘ਰਾਮ ਤੇਰੀ ਗੰਗਾ ਮੈਲੀ’ ਵਰਗੀਆਂ ਫਿਲਮਾਂ ‘ਚ ਨਜ਼ਰ ਆ ਚੁੱਕੀ ਮਸ਼ਹੂਰ ਅਦਾਕਾਰਾ ਸੁਸ਼ਮਾ ਸੇਠ ਦੀ ਪੋਤੀ ਮਿਹਿਕਾ ਸੇਠ ਦਾ ਦਿਹਾਂਤ ਹੋ ਗਿਆ ਹੈ। 23 ਸਾਲਾ ਮਿਹਿਕਾ ਲੰਬੇ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਨੇ 5 ਅਗਸਤ ਨੂੰ ਆਖਰੀ ਸਾਹ ਲਿਆ।
ਪਹਿਲਾਂ ਉਸ ਨੂੰ ਬੁਖਾਰ ਹੋਇਆ ਅਤੇ ਫਿਰ ਉਹ ਬੀਮਾਰ ਹੋਣ ਲੱਗੀ ਸੀ। ਦਿਵਿਆ ਨੇ ਇਸ ਪੋਸਟ ਰਾਹੀਂ ਇਹ ਵੀ ਦੱਸਿਆ ਕਿ ਪਰਿਵਾਰਕ ਮੈਂਬਰ 8 ਅਗਸਤ ਨੂੰ ਮਿਹਿਕਾ ਲਈ ਪ੍ਰਾਰਥਨਾ ਸਭਾ ਦਾ ਆਯੋਜਨ ਕਰਨ ਜਾ ਰਹੇ ਹਨ।
ਜਾਣਕਾਰੀ ਮੁਤਾਬਕ ਦਿਵਿਆ ਦੀ ਬੇਟੀ ਮਿਹਿਕਾ ਨੂੰ ਪਹਿਲਾਂ ਬੁਖਾਰ ਹੋਇਆ ਅਤੇ ਉਸ ਤੋਂ ਬਾਅਦ ਉਹ ਬੀਮਾਰ ਰਹਿੰਦੀ ਰਹੀ। 5 ਅਗਸਤ ਨੂੰ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ।
ਮਿਹਿਕਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਨ੍ਹਾਂ ਦੱਸਿਆ ਕਿ ਮਿਹਿਕਾ ਲਈ ਇੱਕ ਪ੍ਰਾਰਥਨਾ ਸਭਾ ਦਾ ਆਯੋਜਨ 8 ਅਗਸਤ ਨੂੰ ਸ਼ਾਮ 4 ਤੋਂ 6 ਵਜੇ ਤੱਕ ਸਿੰਧ ਕਲੋਨੀ ਕਲੱਬ ਹਾਊਸ, ਮੁੰਬਈ ਵਿੱਚ ਕੀਤਾ ਗਿਆ ਹੈ।ਦਿਵਿਆ ਅਤੇ ਉਨ੍ਹਾਂ ਦੇ ਪਤੀ ਸਿਧਾਰਥ ਨੇ ਲਿਖਿਆ, ‘ਬਹੁਤ ਦੁੱਖ ਨਾਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਸਾਡੀ ਪਿਆਰੀ ਮਿਹਿਕਾ ਸ਼ਾਹ ਹੁਣ ਸਾਡੇ ‘ਚ ਨਹੀਂ ਹੈ।
ਦਿਵਿਆ ਨੇ 9 ਦਿਨ ਪਹਿਲਾਂ ਆਪਣੀ ਬੇਟੀ ਅਤੇ ਮਾਂ ਨਾਲ ਇਹ ਫੋਟੋ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ, ‘ਡੀਐਨਏ ਹੀ ਅਸਲੀਅਤ ਹੈ। ਬਾਕੀ ਸਭ ਕੁਝ ਬਹੁਤ ਮਿਹਨਤ ਵਾਲਾ ਹੈ। ਮਾਂ ਦਾ ਧੰਨਵਾਦ।
23 ਸਾਲ ਦੀ ਮਿਹਿਕਾ ਆਪਣੀ ਮਾਂ ਅਤੇ ਦਾਦੀ ਦੀ ਤਰ੍ਹਾਂ ਐਕਟਿੰਗ ਖੇਤਰ ਦਾ ਹਿੱਸਾ ਨਹੀਂ ਬਣ ਸਕੀ। ਉਹ ਫੋਟੋਗ੍ਰਾਫੀ ਦਾ ਸ਼ੌਕੀਨ ਸੀ। ਉਸ ਦੀ ਆਖਰੀ ਪੋਸਟ 5 ਮਈ ਨੂੰ ਸੀ, ਜਿਸ ਵਿਚ ਉਹ ਆਪਣੀ ਦਾਦੀ ਨਾਲ ਘੁੰਮਦੀ ਨਜ਼ਰ ਆਈ ਸੀ।












