ਅਦਾਕਾਰ ਗੁਰਮੀਤ ਚੌਧਰੀ ਦੇ ਘਰ ਕਿਲਕਾਰੀ ਗੂੰਜ ਉੱਠੀ ਹੈ। ਦੇਬੀਨਾ ਨੇ 3 ਅਪ੍ਰੈਲ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਇਹ ਖੁਸ਼ਖਬਰੀ ਖੁਦ ਗੁਰਮੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਬਹੁਤ ਖੂਬਸੂਰਤੀ ਨਾਲ ਦਿੱਤੀ ਹੈ। ਅਦਾਕਾਰ ਦੇ ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ 3 ਅਪ੍ਰੈਲ ਨੂੰ ਭਾਰਤੀ ਸਿੰਘ ਨੇ ਵੀ ਬੇਟੇ ਨੂੰ ਜਨਮ ਦਿੱਤਾ ਸੀ ਜਿਸ ਤੋਂ ਬਾਅਦ ਪ੍ਰਸ਼ੰਸਕਾਂ ‘ਚ ਖੁਸ਼ੀ ਦੀ ਲਹਿਰ ਦੌੜ ਗਈ ਸੀ। ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਤਿੰਨ ਹੱਥ ਦਿਖਾਈ ਦੇ ਰਹੇ ਹਨ।
ਪਹਿਲਾਂ ਗੁਰਮੀਤ ਦਾ ਹੱਥ ਖੁੱਲ੍ਹਦਾ ਹੈ, ਫਿਰ ਦੇਬੀਨਾ ਆਪਣਾ ਹੱਥ ਖੋਲ੍ਹਦੀ ਹੈ ਤੇ ਫਿਰ ਅਖੀਰ ‘ਚ ਇੱਕ ਬੱਚੇ ਦਾ ਹੱਥ ਦਿਖਾਈ ਦਿੰਦਾ ਹੈ। ਗੁਰਮੀਤ ਚੌਧਰੀ ਵੱਲੋਂ ਸ਼ੇਅਰ ਕੀਤਾ ਗਿਆ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਖੁਸ਼ਖਬਰੀ ਦੇਣ ਦਾ ਗੁਰਮੀਤ ਦਾ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਗੁਰਮੀਤ ਤੇ ਦੇਬੀਨਾ ਲੰਬੇ ਸਮੇਂ ਤੋਂ ਨਾਲ ਹਨ। ਦੇਬੀਨਾ ਤੇ ਗੁਰਮੀਤ ਨੇ ਪਹਿਲਾਂ ਭੱਜ ਕੇ ਵਿਆਹ ਕਰਵਾਇਆ ਸੀ। ਦੋਵਾਂ ਦਾ ਵਿਆਹ ਸਾਲ 2006 ‘ਚ ਹੋਇਆ ਸੀ, ਜਿਸ ਬਾਰੇ ਪਰਿਵਾਰ ਵਾਲਿਆਂ ਨੂੰ ਪਤਾ ਨਹੀਂ ਸੀ। ਇਸ ਤੋਂ ਬਾਅਦ ਦੇਬੀਨਾ ਤੇ ਗੁਰਮੀਤ ਨੇ ਸਾਲ 2011 ‘ਚ ਦੁਬਾਰਾ ਵਿਆਹ ਕਰਵਾਇਆ ਤੇ ਇਹ ਵਿਆਹ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ‘ਚ ਰਜਿਸਟਰਡ ਹੋਇਆ। ਵਿਆਹ ਤੋਂ ਬਾਅਦ ਰਿਸੈਪਸ਼ਨ ਕੀਤੀ ਗਈ, ਜਿਸ ‘ਚ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਕੁਝ ਕਰੀਬੀ ਦੋਸਤਾਂ ਨੇ ਸ਼ਿਰਕਤ ਕੀਤੀ। ਸਾਲ 2021 ‘ਚ ਦੋਹਾਂ ਨੇ ਤੀਜਾ ਵਿਆਹ ਕੀਤਾ, ਜਿਸ ਤੋਂ ਬਾਅਦ ਦੇਬੀਨਾ ਗਰਭਵਤੀ ਹੋਈ।











