ਟੀਵੀ ‘ਤੇ ‘ਰਾਮ’ ਅਤੇ ‘ਸੀਤਾ’ ਵਜੋਂ ਮਸ਼ਹੂਰ ਗੁਰਮੀਤ ਚੌਧਰੀ ਅਤੇ ਦੇਬੀਨਾ ਬੈਨਰਜੀ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫ਼ਰ ਸ਼ੁਰੂ ਕੀਤਾ ਹੈ। ਇਹ ਸਟਾਰ ਜੋੜਾ ਦੋ ਪਿਆਰੀਆਂ ਧੀਆਂ ਦੇ ਮਾਪੇ ਬਣ ਚੁੱਕੇ ਹਨ ਅਤੇ ਹੁਣ ਨਵੇਂ ਘਰ ਵਿੱਚ ਵੀ ਸ਼ਿਫਟ ਹੋ ਗਏ ਹਨ। ਹਾਲ ਹੀ ‘ਚ ਉਨ੍ਹਾਂ ਦੇ ਨਵੇਂ ਘਰ ‘ਚ ਹਾਊਸ ਵਾਰਮਿੰਗ ਹੋਈ, ਜਿਸ ਦੀ ਵੀਡੀਓ ਦੇਬੀਨਾ ਬੈਨਰਜੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਜਿਵੇਂ ਕਿ ਤੁਸੀਂ ਜਾਣਦੇ ਹੋ, ਦੇਬੀਨਾ ਕਈ ਸਾਲਾਂ ਤੋਂ ਛੋਟੇ ਪਰਦੇ ਤੋਂ ਦੂਰ ਹੈ, ਪਰ ਆਪਣੇ ਯੂਟਿਊਬ ਚੈਨਲ ‘ਦੇਬੀਨਾ ਡੀਕੋਡਸ’ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਹਾਲ ਹੀ ਵਿੱਚ, ਅਭਿਨੇਤਰੀ ਨੇ ਇੱਕ ਵੀਲੌਗ ਰਾਹੀਂ ਆਪਣੇ ਨਵੇਂ ਘਰ ਦੇ ਘਰੇਲੂ ਸਮਾਗਮ ਦੀਆਂ ਝਲਕੀਆਂ ਦਿਖਾਈਆਂ। ਵੀਡੀਓ ਦੀ ਸ਼ੁਰੂਆਤ ‘ਚ ਅਭਿਨੇਤਰੀ ਨੇ ਦੱਸਿਆ ਕਿ ਦੋਹਾਂ ਲੜਕੀਆਂ ਨਾਲ ਘਰ ਸ਼ਿਫਟ ਕਰਨਾ ਉਨ੍ਹਾਂ ਲਈ ਥੋੜ੍ਹਾ ਮੁਸ਼ਕਿਲ ਹੋ ਰਿਹਾ ਹੈ, ਇਸ ਲਈ ਸਮਾਂ ਲੱਗ ਰਿਹਾ ਹੈ। ਹਾਲਾਂਕਿ, ਹੌਲੀ-ਹੌਲੀ ਦੋਵੇਂ ਸ਼ਿਫਟ ਹੋ ਰਹੇ ਹਨ।
ਇਸ ਤੋਂ ਬਾਅਦ ਦੇਬੀਨਾ ਬੈਨਰਜੀ ਨੇ ਆਪਣੇ ਘਰ ਦੀ ਝਲਕ ਦਿਖਾਈ। ਗੁਰਮੀਤ ਚੌਧਰੀ ਆਪਣੇ ਨਵੇਂ ਘਰ ‘ਚ ਪੂਜਾ-ਪਾਠ ਕਰਦੇ ਨਜ਼ਰ ਆਏ। ਫਿਰ ਦੇਬੀਨਾ ਅਤੇ ਗੁਰਮੀਤ ਆਪਣੀਆਂ ਦੋ ਬੇਟੀਆਂ ਨਾਲ ਨਵੇਂ ਘਰ ਵਿੱਚ ਦਾਖਲ ਹੋਏ। ਇਸ ਦੌਰਾਨ ਗੁਰਮੀਤ ਚੌਧਰੀ ਆਪਣੀਆਂ ਦੋਵੇਂ ਲਾਡਲੀਆਂ ਬੇਟੀਆਂ ‘ਤੇ ਪਿਆਰ ਦੀ ਵਰਖਾ ਕਰਦੇ ਨਜ਼ਰ ਆਏ। ਦੇਬੀਨਾ ਬੈਨਰਜੀ ਯੈਲੋ ਕਲਰ ਦੇ ਸ਼ਰਾਰਾ ਸੂਟ ‘ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਗੁਰਮੀਤ ਹਮੇਸ਼ਾ ਦੀ ਤਰ੍ਹਾਂ ਲਾਲ ਰੰਗ ਦੇ ਕੁੜਤੇ ‘ਚ ਖੂਬਸੂਰਤ ਲੱਗ ਰਹੇ ਸਨ। ਉਨ੍ਹਾਂ ਨੇ ਆਪਣੀ ਛੋਟੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ, ਜਦੋਂ ਕਿ ਉਨ੍ਹਾਂ ਦੀ ਵੱਡੀ ਬੇਟੀ ਲਿਆਨਾ ਚੌਧਰੀ ਲਾਲ-ਚਿੱਟੇ ਰੰਗ ਦੀ ਡਰੈੱਸ ‘ਚ ਪਿਆਰੀ ਲੱਗ ਰਹੀ ਸੀ।













