ਅਦਾਕਾਰਾ ਦੀਪਿਕਾ ਪਾਦੁਕੋਣ ਨੇ 8 ਸਤੰਬਰ ਨੂੰ ਬੇਟੀ ਨੂੰ ਜਨਮ ਦਿੱਤਾ ਸੀ। ਕਰੀਬ 9 ਦਿਨ ਹਸਪਤਾਲ ‘ਚ ਰਹਿਣ ਤੋਂ ਬਾਅਦ ਅੱਜ ਅਦਾਕਾਰਾ ਨੂੰ ਛੁੱਟੀ ਮਿਲ ਗਈ ਹੈ। ਅਦਾਕਾਰਾ ਐਤਵਾਰ ਦੁਪਹਿਰ ਨੂੰ ਆਪਣੀ ਧੀ ਨਾਲ ਘਰ ਲਈ ਰਵਾਨਾ ਹੋਈ।
ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਮਾਤਾ-ਪਿਤਾ ਬਣਨ ਤੋਂ ਬਾਅਦ ਪ੍ਰਸ਼ੰਸਕ ਨਨ੍ਹੀ ਪਰੀ ਦੀ ਪਹਿਲੀ ਝਲਕ ਦੇਖਣ ਲਈ ਬੇਤਾਬ ਹਨ। ਇਸ ਦੌਰਾਨ ਇਕ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਆਪਣੇ ਪੂਰੇ ਪਰਿਵਾਰ ਨਾਲ ਬੱਚੇ ਨੂੰ ਹਸਪਤਾਲ ਤੋਂ ਘਰ ਲੈ ਕੇ ਜਾਂਦੇ ਨਜ਼ਰ ਆ ਰਹੇ ਹਨ।
ਐਤਵਾਰ ਦੁਪਹਿਰ ਨੂੰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਆਪਣੀ ਬੱਚੀ ਦੇ ਨਾਲ ਐਚਐਨ ਰਿਲਾਇੰਸ ਹਸਪਤਾਲ ਤੋਂ ਰਵਾਨਾ ਹੋਏ। ਇਸ ਦੌਰਾਨ ਗੋਪਨੀਯਤਾ ਦੇ ਮੱਦੇਨਜ਼ਰ ਅਦਾਕਾਰਾ ਦੀ ਕਾਰ ਦੇ ਸ਼ੀਸ਼ੇ ਕਾਲੇ ਕੱਪੜੇ ਨਾਲ ਪੂਰੀ ਤਰ੍ਹਾਂ ਢੱਕੇ ਹੋਏ ਸਨ।
ਦੱਸ ਦਈਏ ਕਿ ਦੀਪਿਕਾ ਪਾਦੁਕੋਣ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਬਾਇਓ ਨੂੰ ਵੀ ਬਦਲ ਦਿੱਤਾ ਹੈ। ਮਾਂ ਬਣਨ ਤੋਂ ਬਾਅਦ ਆਪਣੇ ਨਵੇਂ ਸ਼ੈਡਿਊਲ ਬਾਰੇ ਦੱਸਦਿਆਂ ਉਸ ਨੇ ਲਿਖਿਆ, ਫੀਡ, ਬਰਪ, ਸਲੀਪ, ਰੀਪੀਟ।