July 24, 2026, 2:56 am
----------- Advertisement -----------
HomeNewsEntertainmentਫ਼ਿਲਮ 'ਪਠਾਨ' ਤੋਂ ਪਹਿਲਾਂ ਫ਼ਿਰ ਵੱਡੇ ਪਰਦੇ 'ਤੇ ਨਜ਼ਰ ਆਵੇਗੀ ਸ਼ਾਹਰੁਖ-ਦੀਪਿਕਾ ਦੀ...

ਫ਼ਿਲਮ ‘ਪਠਾਨ’ ਤੋਂ ਪਹਿਲਾਂ ਫ਼ਿਰ ਵੱਡੇ ਪਰਦੇ ‘ਤੇ ਨਜ਼ਰ ਆਵੇਗੀ ਸ਼ਾਹਰੁਖ-ਦੀਪਿਕਾ ਦੀ ਜੋੜੀ

Published on

----------- Advertisement -----------

ਡੈਬਿਊ ਹਰ ਕਿਸੇ ਲਈ ਖਾਸ ਹੁੰਦਾ ਹੈ ਪਰ ਦੀਪਿਕਾ ਪਾਦੂਕੋਣ ਲਈ ਇਹ ਜ਼ਿਆਦਾ ਖਾਸ ਸੀ। ਕਿਉਂਕਿ ਉਸਨੇ ਸ਼ਾਹਰੁਖ ਖਾਨ ਨਾਲ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ। ਦੋਵਾਂ ਦੀ ਜੋੜੀ ਪਹਿਲੀ ਵਾਰ ਫਿਲਮ ‘ਓਮ ਸ਼ਾਂਤੀ ਓਮ’ ‘ਚ ਨਜ਼ਰ ਆਈ ਸੀ। ਜਦੋਂ ਵੀ ਦੀਪਿਕਾ ਅਤੇ ਸ਼ਾਹਰੁਖ ਪਰਦੇ ‘ਤੇ ਇਕੱਠੇ ਨਜ਼ਰ ਆਉਂਦੇ ਹਨ ਤਾਂ ਪ੍ਰਸ਼ੰਸਕ ਉਨ੍ਹਾਂ ਦੇ ਦੀਵਾਨੇ ਹੋ ਜਾਂਦੇ ਹਨ। ਸ਼ਾਹਰੁਖ ਨਾਲ ਦੀਪਿਕਾ ਦੀ ਪਹਿਲੀ ਡੈਬਿਊ ਫਿਲਮ ਓਮ ਸ਼ਾਂਤੀ ਓਮ 2007 ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਦੋਵੇਂ ਕਈ ਫਿਲਮਾਂ ‘ਚ ਨਜ਼ਰ ਆ ਚੁੱਕੇ ਹਨ। ਹੁਣ ਇਹ ਜੋੜੀ ਇੱਕ ਵਾਰ ਫਿਰ ਪਠਾਨ ਵਿੱਚ ਨਜ਼ਰ ਆਉਣ ਵਾਲੀ ਹੈ। ਹਾਲ ਹੀ ‘ਚ ਓਮ ਸ਼ਾਂਤੀ ਓਮ ਨੇ ਪਰਦੇ ‘ਤੇ ਰਿਲੀਜ਼ ਹੋਏ 15 ਸਾਲ ਪੂਰੇ ਕੀਤੇ ਹਨ। ਇਸ ਦਿਨ ਨੂੰ ਯਾਦ ਕਰਦੇ ਹੋਏ, ਦੀਪਿਕਾ ਨੇ ਸੋਸ਼ਲ ਮੀਡੀਆ ‘ਤੇ ਇਕ ਪਿਆਰਾ ਨੋਟ ਲਿਖਿਆ।

ਉਸੇ ਸਮੇਂ, ਸ਼ਾਹਰੁਖ ਖਾਨ ਦੇ ਫੈਨ ਕਲੱਬ – SRK ਯੂਨੀਵਰਸ ਨੇ ਫਿਲਮ ਨੂੰ ਸਿਨੇਮਾਘਰਾਂ ਵਿੱਚ ਦੁਬਾਰਾ ਰਿਲੀਜ਼ ਕਰਨ ਲਈ ਕਿਹਾ ਸੀ। ਜਿਸ ਤੋਂ ਬਾਅਦ ਫਿਲਮ ਨੂੰ ਦਿੱਲੀ, ਮੁੰਬਈ, ਕੋਲਕਾਤਾ, ਪਟਨਾ, ਭੋਪਾਲ ਅਤੇ ਅਹਿਮਦਾਬਾਦ ਸਮੇਤ ਦੇਸ਼ ਦੇ 20 ਸ਼ਹਿਰਾਂ ਦੇ ਸਿਨੇਮਾ ਘਰਾਂ ਵਿੱਚ ਮੁੜ ਰਿਲੀਜ਼ ਕੀਤਾ ਗਿਆ ਹੈ। ਓਮ ਸ਼ਾਂਤੀ ਓਮ ਕੱਲ ਯਾਨੀ 17 ਨਵੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਸ਼ਾਹਰੁਖ ਅਤੇ ਦੀਪਿਕਾ ਦੀ ਗੱਲ ਕਰੀਏ ਤਾਂ ਇਹ ਜੋੜੀ ਜਲਦ ਹੀ ਫਿਲਮ ‘ਪਠਾਨ’ ‘ਚ ਇਕੱਠੇ ਨਜ਼ਰ ਆਉਣ ਵਾਲੀ ਹੈ। ਸਿਧਾਰਥ ਆਨੰਦ ਦੁਆਰਾ ਨਿਰਦੇਸ਼ਿਤ ਇਸ ਫਿਲਮ ਵਿੱਚ ਜਾਨ ਅਬ੍ਰਾਹਮ ਵੀ ਅਹਿਮ ਭੂਮਿਕਾ ਵਿੱਚ ਹਨ। ਇਹ ਅਗਲੇ ਸਾਲ 25 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਪਰ ਪਠਾਨ ਤੋਂ ਪਹਿਲਾਂ ਦਰਸ਼ਕਾਂ ਨੂੰ ਸ਼ਾਹਰੁਖ ਅਤੇ ਦੀਪਿਕਾ ਦੀ ਜੋੜੀ ਇੱਕ ਵਾਰ ਫਿਰ ਸਿਨੇਮਾਘਰਾਂ ਵਿੱਚ ਦੇਖਣ ਨੂੰ ਮਿਲ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

HSGMC ਨੇ SGPC ਨੂੰ ਤਿੰਨ ਦਿਨਾਂ ਦੇ ਅੰਦਰ ਮੀਰੀ ਪੀਰੀ ਇੰਸਟੀਚਿਊਟ ਦਾ ਕਬਜ਼ਾ ਸੌਂਪਣ ਲਈ ਕਿਹਾ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (HSGMC) ਨੇ ਆਪਣੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਹਾਬਾਦ...

CJP ਦਾ ਵੱਡਾ ਐਲਾਨ, ਭਲਕੇ ਪੂਰੇ ਦੇਸ਼ ‘ਚ ਕਰੇਗਾ ਪ੍ਰਦਰਸ਼ਨ, ਕਿਹਾ-‘…One Day. One Demand’

ਕਾਕਰੋਚ ਜਨਤਾ ਪਾਰਟੀ (CJP) ਨੇ ਵੀਰਵਾਰ ਨੂੰ ਇੱਕ ਵੱਡਾ ਐਲਾਨ ਕੀਤਾ। ਪਾਰਟੀ ਦੇਸ਼ ਭਰ...

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...