ਸ਼ਾਹਰੁਖ ਖਾਨ ਨੇ ‘ਪਠਾਨ’ ਨੂੰ ਬਾਕਸ ਆਫਿਸ ‘ਤੇ ਸਫਲ ਬਣਾਇਆ। ਇਸ ਦੇ ਨਾਲ ਹੀ ਹੁਣ ਪ੍ਰਸ਼ੰਸਕ ਕਿੰਗ ਖਾਨ ਦੀ ਆਉਣ ਵਾਲੀ ਫਿਲਮ ‘ਜਵਾਨ’ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੇਕਰ ਖਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਨੇ ਸਭ ਤੋਂ ਉਡੀਕੀ ਜਾ ਰਹੀ ਐਕਸ਼ਨ ਐਂਟਰਟੇਨਰ ਦੇ ਵੱਡੇ ਹਿੱਸੇ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹੁਣ ‘ਜਵਾਨ’ ਦੇ ਗੀਤਾਂ ਨੂੰ ਲੈ ਕੇ ਵੱਡਾ ਅਪਡੇਟ ਆਇਆ ਹੈ, ਜਿਸ ਨੇ ਅਦਾਕਾਰ ਦੇ ਪ੍ਰਸ਼ੰਸਕਾਂ ਨੂੰ ਹੋਰ ਵੀ ਖੁਸ਼ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ‘ਜਵਾਨ’ ਦੀ ਟੀਮ ਹੁਣ ਅਪ੍ਰੈਲ ਮਹੀਨੇ ‘ਚ 10 ਦਿਨਾਂ ਤੱਕ ਦੋ ਗੀਤਾਂ ਦੀ ਸ਼ੂਟਿੰਗ ਕਰੇਗੀ। ਇੱਕ ਮੀਡੀਆ ਆਉਟਲੇਟ ਨੇ ਇੱਕ ਸੂਤਰ ਤੋਂ ਪਤਾ ਲਗਾਇਆ ਹੈ, “ਸ਼ਾਹਰੁਖ ਖਾਨ ਅਤੇ ਨਯਨਥਾਰਾ ਅਪ੍ਰੈਲ ਦੇ ਪਹਿਲੇ ਹਫਤੇ ਮੁੰਬਈ ਵਿੱਚ ਜਵਾਨ ਦੇ ਪਹਿਲੇ ਗੀਤ ਦੀ ਸ਼ੂਟਿੰਗ ਕਰਨਗੇ, ਜਿਸਨੂੰ ਅਨਿਰੁਧ ਦੁਆਰਾ ਕੰਪੋਜ਼ ਕੀਤਾ ਜਾ ਰਿਹਾ ਹੈ।”
ਪਹਿਲੇ ਗੀਤ ਦੀ ਸ਼ੂਟਿੰਗ ਤੋਂ ਬਾਅਦ ਸ਼ਾਹਰੁਖ ਅਪ੍ਰੈਲ ਦੇ ਦੂਜੇ ਹਫਤੇ ‘ਚ ਹੀ ਦੂਜੇ ਗੀਤ ਦੀ ਸ਼ੂਟਿੰਗ ਲਈ ਸੈੱਟ ‘ਤੇ ਪਹੁੰਚ ਜਾਣਗੇ। ਮੀਡੀਆ ਰਿਪੋਰਟਾਂ ਮੁਤਾਬਕ, ‘ਦੀਪਿਕਾ ਪਾਦੂਕੋਣ ਵੀ ਇਸ ਗੀਤ ਲਈ ਸ਼ਾਹਰੁਖ ਖਾਨ ਨਾਲ ਜੁੜ ਜਾਵੇਗੀ।’ ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਦੀ ਜੋੜੀ ਨੇ ਫਿਲਮ ‘ਪਠਾਨ’ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਐਟਲੀ ਇਸ ਜੋੜੀ ਦੀ ਪ੍ਰਸਿੱਧੀ ਨੂੰ ਫਿਰ ਤੋਂ ਕੈਸ਼ ਕਰਨਾ ਚਾਹੁੰਦੇ ਹਨ। ਦੀਪਿਕਾ-ਸ਼ਾਹਰੁਖ ਨੂੰ ਫਿਰ ਤੋਂ ਇਕੱਠੇ ਦੇਖਣ ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਹਾਲਾਂਕਿ ਹੁਣ ਤੱਕ ਇਨ੍ਹਾਂ ਮੀਡੀਆ ਰਿਪੋਰਟਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਫਿਲਮ ‘ਜਵਾਨ’ ਦੀ ਗੱਲ ਕਰੀਏ ਤਾਂ ਇਸ ਦੇ ਵੀਐਫਐਕਸ ਅਤੇ ਪੋਸਟ-ਪ੍ਰੋਡਕਸ਼ਨ ਦਾ ਕੰਮ ਦਿਨ-ਰਾਤ ਚੱਲ ਰਿਹਾ ਹੈ। VFX ਦੇ ਨਾਲ ਫਿਲਮ ਦਾ ਫਾਈਨਲ ਪ੍ਰਿੰਟ 10 ਮਈ ਤੱਕ ਲਾਕ ਹੋ ਜਾਵੇਗਾ। ਇਸ ਤੋਂ ਬਾਅਦ ‘ਜਵਾਨ’ 2 ਜੂਨ 2023 ਨੂੰ ਪਰਦੇ ‘ਤੇ ਆਵੇਗੀ।












