June 7, 2026, 12:30 pm
----------- Advertisement -----------
HomeNewsEntertainmentਮੁੜ ਐਕਸ਼ਨ ਅਵਤਾਰ 'ਚ ਨਜ਼ਰ ਆਈ ਕੰਗਨਾ ਰਣੌਤ,ਫਿਲਮ ਧਾਕੜ ਦਾ 2 ਟ੍ਰੇਲਰ...

ਮੁੜ ਐਕਸ਼ਨ ਅਵਤਾਰ ‘ਚ ਨਜ਼ਰ ਆਈ ਕੰਗਨਾ ਰਣੌਤ,ਫਿਲਮ ਧਾਕੜ ਦਾ 2 ਟ੍ਰੇਲਰ ਹੋਇਆ ਰਿਲੀਜ਼

Published on

----------- Advertisement -----------

ਬਾਲੀਵੁੱਡ ਦੀ ਕੁਈਨ ਕੰਗਨਾ ਰਣੌਤ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਉਨ੍ਹਾਂ ਦੀ ਫਿਲਮ ‘ਧਾਕੜ’ ਰਿਲੀਜ਼ ਲਈ ਤਿਆਰ ਹੈ। ਕੰਗਨਾ ਇਨ੍ਹੀਂ ਦਿਨੀਂ ਧਾਕੜ ਫਿਲਮ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ‘ਧਾਕੜ’ ਦੇ ਟਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰ ਕੋਈ ਇਸ ਦੀ ਤਾਰੀਫ਼ ਕਰ ਰਿਹਾ ਹੈ। ਹਾਲ ਹੀ ‘ਚ ਉਨ੍ਹਾਂ ਦੀ ਫਿਲਮ ਧਾਕੜ ਦਾ ਟ੍ਰੇਲਰ 2 ਰਿਲੀਜ਼ ਹੋ ਚੁੱਕਾ ਹੈ। ਇਸ ਵਿੱਚ ਕੰਗਨਾ ਦੇ ਐਕਸ਼ਨ ਅਵਤਾਰ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ। ਇਸ ਫਿਲਮ ਧਾਕੜ ਦੇ ਟ੍ਰੇਲਰ-2 ਨੂੰ ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਉਸ ਨੇ ਫਿਲਮ ਦੇ ਰਿਲੀਜ਼ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ।

YouTube player

ਫਿਲਮ ਦੇ ਟ੍ਰੇਲਰ ਵਿੱਚ ਤੁਸੀਂ ਫਿਲਮ ਦੇ ਨਾਮ ਵਾਂਗ ਹੀ ਕੰਗਨਾ ਦਾ ਧਾਕੜ ਅੰਦਾਜ਼ ਵੇਖ ਸਕਦੇ ਹੋ। ਕੰਗਨਾ ਬੋਲਡ ਅੰਦਾਜ਼ ‘ਚ ਦੁਸ਼ਮਣਾਂ ਨਾਲ ਲੜਾਈ ਲੜਦੀ ਨਜ਼ਰ ਆ ਰਹੀ ਹੈ। ਦੱਸ ਦਈਏ ਕਿ ਕੰਗਨਾ ਰਣੌਤ ਇਸ ਫਿਲਮ’ਚ ਏਜੰਟ ਅਗਨੀ ਦਾ ਕਿਰਦਾਰ ਅਦਾ ਕਰ ਰਹੀ ਹੈ। ਕੰਗਨਾ ਜ਼ਖਮੀ ਸ਼ੇਰਨੀ ਵਾਂਗ ਦੁਸ਼ਮਣਾਂ ‘ਤੇ ਗੋਲੀਆਂ ਦੀ ਵਰਖਾ ਕਰਦੀ ਨਜ਼ਰ ਆ ਰਹੀ ਹੈ। ਇਸ ਨਵੇਂ ਟ੍ਰੇਲਰ ‘ਚ ਕੰਗਨਾ ਵੀ ਖਤਰਨਾਕ ਲੁੱਕ ਦੇ ਨਾਲ-ਨਾਲ ਬੇਹੱਦ ਬੋਲਡ ਅੰਦਾਜ਼ ‘ਚ ਵੀ ਨਜ਼ਰ ਆ ਰਹੀ ਹੈ।

ਧਾਕੜ ਦੇ ਲੇਟੈਸਟ ਟ੍ਰੇਲਰ ‘ਚ ਵੀ ਕੰਗਨਾ ਦਾ ਕਿਲਰ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇਸ ਟ੍ਰੇਲਰ ‘ਚ ਦਿਵਿਆ ਦੱਤਾ ਅਤੇ ਅਰਜੁਨ ਰਾਮਪਾਲ ਦੇ ਕਿਰਦਾਰਾਂ ਨੂੰ ਪਿਛਲੇ ਟ੍ਰੇਲਰ ਦੇ ਮੁਕਾਬਲੇ ਕੁਝ ਜ਼ਿਆਦਾ ਅਸਟੈਬਲਿਸ਼ ਕਰਕੇ ਦਿਖਾਇਆ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਟ੍ਰੇਲਰ ਦੇ ਮੁਕਾਬਲੇ ‘ਧਾਕੜ’ ਟ੍ਰੇਲਰ 2 ‘ਚ ਕੰਗਨਾ ਦਾ ਜ਼ਿਆਦਾ ਖਤਰਨਾਕ ਅਤੇ ਬੋਲਡ ਅੰਦਾਜ਼ ਦਿਖਾਇਆ ਗਿਆ ਹੈ। ਇੱਕ ਜ਼ਖਮੀ ਸ਼ੇਰਨੀ ਵਾਂਗ, ਉਹ ਦੁਸ਼ਮਣਾਂ ‘ਤੇ ਗੋਲੀਆਂ ਵਰਸਾ ਰਹੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...

ਆਮ ਆਦਮੀ ਨੂੰ ਮਹਿੰਗਾਈ ਦਾ ਝਟਕਾ, ਮਹਿੰਗਾ ਹੋਇਆ ਘਰੇਲੂ LPG ਸਿਲੰਡਰ

ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਦਾ ਜੀਣਾ ਮੁਸ਼ਕਲ ਕਰ ਦਿੱਤਾ...

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...