ਬਾਲੀਵੁੱਡ ਦੇ ਹੀ-ਮੈਨ ਦੇ ਨਾਂ ਨਾਲ ਮਸ਼ਹੂਰ ਧਰਮਿੰਦਰ ਕਾਫੀ ਜ਼ਿੰਦਾਦਿਲ ਇਨਸਾਨ ਹਨ। ਸੋਸ਼ਲ ਮੀਡੀਆ ‘ਤੇ ਉਹਨਾਂ ਦੀਆਂ ਪੋਸਟਾਂ ਤੋਂ ਹੀ ਇਹ ਸਾਫ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਹੋਲੀ ‘ਤੇ ਇਕ ਖਾਸ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਪਣੀ ਕਾਰ ਨਾਲ ਨਜ਼ਰ ਆ ਰਹੇ ਹਨ। ਟਵਿਟਰ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਇਹ ਮੇਰਾ ਸਭ ਤੋਂ ਪਿਆਰਾ, ਮੇਰਾ ਪਹਿਲਾ FAIT ਹੈ। ਮੈਂ ਇਸਨੂੰ 1960 ਵਿੱਚ ਖਰੀਦਿਆ ਸੀ। ਅੱਜ ਮੈਂ ਇਸਨੂੰ ਪਹਾੜੀ ਦੇ ਕੱਚੇ ਰਸਤੇ ‘ਤੇ ਚਲਾਇਆ। ਹੋਲੀ ਮੁਬਾਰਕ।
ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਆਪਣੇ ਫਾਰਮ ਹਾਊਸ ‘ਤੇ ਹੀ ਬਿਤਾਉਂਦੇ ਹਨ । ਉਹ ਆਪਣੇ ਫਾਰਮ ਹਾਊਸ ਦੇ ਵੀਡੀਓਜ਼ ਅਤੇ ਤਸਵੀਰਾਂ ਅਕਸਰ ਸਾਂਝੇ ਕਰਦੇ ਰਹਿੰਦੇ ਹਨ ।ਆਪਣੇ ਫੈਨਸ ਦੇ ਨਾਲ ਸੋਸ਼ਲ ਮੀਡੀਆ ‘ਤੇ ਅਕਸਰ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿੰਦੇ ਨੇ । ਧਰਮਿੰਦਰ ਨੇ ਬੀਤੇ ਦਿਨੀਂ ਆਪਣੀ ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਤਨੁਜਾ ਦੇ ਨਾਲ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਹ ਪਹਿਲਾਂ ਹਰ ਦਿਨ ਇੱਕ ਦੂਜੇ ਦੇ ਘਰ ‘ਚ ਜਾਂਦੇ ਹੁੰਦੇ ਸਨ ।












