ਦਿਲਜੀਤ ਦੋਸਾਂਝ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਚਮਕੀਲਾ’ ਨੂੰ ਲੈ ਕੇ ਤਾਂ ਸੁਰਖੀਆਂ ਬਟੋਰ ਹੀ ਰਹੇ ਹਨ ਇਸ ਦੇ ਨਾਲ ਹੀ ਉਨਾਂ ਨੇ ਕੋਚੇਲਾ ਫੈਸਟੀਵਲ ’ਚ ਪਰਫਾਰਮ ਕਰ ਕੇ ਵੀ ਪੰਜਾਬੀਆਂ ਦਾ ਮਾਣ ਵਧਾ ਦਿੱਤਾ ਹੈ। ਕਿਉਕਿ ਇਸ ਸਮਾਗਮ ਚ ਦੁਨੀਆ ਭਰ ਦੇ ਮਸ਼ਹੂਰ ਕਲਾਕਾਰ ਪੇਸ਼ਕਾਰੀ ਦਿੰਦੇ ਹਨ, ਇਸ ਲਈ ‘ਕੋਚੈਲਾ ਮਿਊਜ਼ਿਕ ਫੈਸਟੀਵਲ 2023’ ’ਚ ਪ੍ਰਫਾਰਮ ਕਰਨ ਵਾਲੇ ਦਿਲਜੀਤ ਦੋਸਾਂਝ ਪਹਿਲੇ ਪੰਜਾਬੀ ਬਣ ਗਏ ਹਨ। ਦਿਲਜੀਤ ਦੋਸਾਂਝ ਦੇ ਚਾਹੁਣ ਵਾਲੇ ਉਨਾਂ ਦੀ ਇਸ ਪ੍ਰਾਪਤੀ ਦਾ ਜਸ਼ਨ ਮਨਾ ਰਹੇ ਹਨ। ਪਾਲੀਵੁੱਡ ਤੇ ਬਾਲੀਵੁੱਡ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਦਿਲਜੀਤ ਦੋਸਾਂਝ ਨੂੰ ਸੋਸ਼ਲ ਮੀਡੀਆ ‘ਤੇ ਵਧਾਈਆਂ ਦਿੱਤੀਆਂ ਹਨ।
ਇਸ ਦੇ ਨਾਲ ਹੀ ਦਲਜੀਤ ਦੇ ਪ੍ਰਸ਼ੰਸ਼ਕਾਂ ਲਈ ਹੁਣ ਇਕ ਹੋਰ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੇ ਹੈ ਦੱਸ ਦਈਏ ਕਿ ਦਿਲਜੀਤ ਦੋਸਾਂਝ ‘ਕੋਚੈਲੇ ਮਿਊਜ਼ਿਕ ਫੈਸਟੀਵਲ’ ‘ਚ ਇੱਕ ਹੋਰ ਪ੍ਰਫਾਰਮੈਂਸ ਦੇਣ ਜਾ ਰਹੇ ਹਨ। ਦਿਲਜੀਤ ਕੋਚੈਲਾ ਦੇ ਮੰਚ ‘ਤੇ 22 ਅਪ੍ਰੈਲ ਨੂੰ ਮੁੜ ਦੂਜੀ ਵਾਰ ਪ੍ਰਫਾਰਮ ਕਰਦੇ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਦਿਲਜੀਤ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਦਿੱਤੀ