ਹਾਲ ਹੀ ਵਿੱਚ ਟੀਵੀ ਅਦਾਕਾਰਾ ਦਿਵਯੰਕਾ ਤ੍ਰਿਪਾਠੀ ਅਤੇ ਉਨ੍ਹਾਂ ਦੇ ਪਤੀ ਵਿਵੇਕ ਦਹੀਆ ਯੂਰਪ ਵਿੱਚ ਲੁੱਟ-ਖੋਹ ਦਾ ਸ਼ਿਕਾਰ ਹੋਏ। ਲੁੱਟ ਦੌਰਾਨ ਉਨ੍ਹਾਂ ਦਾ ਪਾਸਪੋਰਟ ਵੀ ਚੋਰੀ ਹੋ ਗਿਆ ਸੀ। ਇਹ ਦੋਵੇਂ ਆਪਣੀ ਮੁਸ਼ਕਲ ਯਾਤਰਾ ਤੋਂ ਬਾਅਦ ਭਾਰਤ ਪਰਤ ਆਏ ਹਨ। ਦੋਵਾਂ ਨੂੰ ਏਅਰਪੋਰਟ ‘ਤੇ ਦੇਖਿਆ ਗਿਆ ਹੈ। ਭਾਰਤ ਵਾਪਸੀ ‘ਤੇ ਦਿਵਯੰਕਾ ਕਾਫੀ ਖੁਸ਼ ਨਜ਼ਰ ਆ ਰਹੀ ਸੀ। ਇਸ ਦੇ ਨਾਲ ਹੀ ਵਿਵੇਕ ਵੀ ਸੁੱਖ ਦਾ ਸਾਹ ਲੈਂਦੇ ਨਜ਼ਰ ਆਏ।
ਦਿਵਯੰਕਾ ਅਤੇ ਵਿਵੇਕ ਆਪਣੇ ਵਿਆਹ ਦੀ ਅੱਠਵੀਂ ਵਰ੍ਹੇਗੰਢ ਮਨਾਉਣ ਇਟਲੀ ਗਏ ਸਨ। ਦਿਵਯੰਕਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਸ ਘਟਨਾ ਦਾ ਜ਼ਿਕਰ ਕੀਤਾ ਸੀ। ਯੂਰਪ ਦੀ ਯਾਤਰਾ ਦੌਰਾਨ ਲੁੱਟ ਦਾ ਸ਼ਿਕਾਰ ਹੋਏ ਜੋੜੇ ਨੇ ਮਦਦ ਦੀ ਅਪੀਲ ਕੀਤੀ ਸੀ। ਇਸ ਲੁੱਟ ਵਿੱਚ ਦਿਵਯੰਕਾ ਅਤੇ ਵਿਵੇਕ ਦੇ ਕੱਪੜੇ ਅਤੇ ਪਰਸ ਦੇ ਨਾਲ ਨਾਲ ਕੁਝ ਨਕਦੀ, ਕਾਰਡ ਅਤੇ ਪਾਸਪੋਰਟ ਵੀ ਚੋਰੀ ਹੋ ਗਏ ਸਨ। ਸਫ਼ਰ ਦੌਰਾਨ ਚੋਰਾਂ ਨੇ ਕਾਰ ਦਾ ਸ਼ੀਸ਼ਾ ਤੋੜ ਕੇ ਉਨ੍ਹਾਂ ਦੀ ਕਾਰ ਵਿਚੋਂ ਕੱਪੜੇ, ਪਾਸਪੋਰਟ ਅਤੇ ਕ੍ਰੈਡਿਟ ਕਾਰਡ ਸਮੇਤ ਲੱਖਾਂ ਰੁਪਏ ਦਾ ਸਾਮਾਨ ਚੋਰੀ ਕਰ ਲਿਆ, ਜਿਸ ਦੀ ਕੀਮਤ ਕਰੀਬ 10 ਲੱਖ ਰੁਪਏ ਦੱਸੀ ਜਾ ਰਹੀ ਹੈ।
ਏਅਰਪੋਰਟ ‘ਤੇ ਦਿਵਯੰਕਾ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਉਸ ਨਾਲ ਸੈਲਫੀ ਲੈਣ ਲਈ ਪਹੁੰਚ ਗਏ। ਦਿਵਯੰਕਾ ਅਤੇ ਵਿਵੇਕ ਨੇ ਬਹੁਤ ਹੀ ਸ਼ਾਂਤੀ ਨਾਲ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਲਈਆਂ।
----------- Advertisement -----------
ਇਟਲੀ ‘ਚ ਲੁੱਟ-ਖੋਹ ਤੋਂ ਬਾਅਦ ਭਾਰਤ ਪਰਤੇ ਦਿਵਯੰਕਾ ਤੇ ਵਿਵੇਕ
Published on
----------- Advertisement -----------
----------- Advertisement -----------












