‘ਯੇ ਹੈ ਮੁਹੱਬਤੇਂ’ ਫੇਮ ਦਿਵਯੰਕਾ ਤ੍ਰਿਪਾਠੀ ਅਤੇ ਉਸ ਦਾ ਪਤੀ ਵਿਵੇਕ ਦਹੀਆ ਫਲੋਰੈਂਸ ‘ਚ ਲੁੱਟ ਦਾ ਸ਼ਿਕਾਰ ਹੋ ਗਏ। ਜਿੱਥੇ ਕਿ ਉਨ੍ਹਾਂ ਦੇ ਪੈਸੇ, ਪਾਸਪੋਰਟ ਅਤੇ ਸਾਰਾ ਕੀਮਤੀ ਸਮਾਨ ਚੋਰੀ ਹੋ ਗਿਆ। ਦਿਵਯੰਕਾ ਅਤੇ ਵਿਵੇਕ ਪਾਸਪੋਰਟ ਚੋਰੀ ਕਾਰਨ ਵਿਦੇਸ਼ ਵਿੱਚ ਫਸ ਗਏ ਸਨ ਪਰ ਹੁਣ ਇਹ ਟੀਵੀ ਜੋੜਾ ਜਲਦੀ ਹੀ ਭਾਰਤ ਵਾਪਸ ਆਉਣ ਵਾਲਾ ਹੈ।

ਦਿਵਯੰਕਾ ਅਤੇ ਵਿਵੇਕ ਨੇ ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਇਟਲੀ ਸਥਿਤ ਭਾਰਤੀ ਦੂਤਾਵਾਸ ਤੋਂ ਮਿਲੇ ਆਪਣੇ ਐਮਰਜੈਂਸੀ ਸਰਟੀਫਿਕੇਟ ਨੂੰ ਫਲਾਟ ਕੀਤਾ ਹੈ। ਇਸ ਤਸਵੀਰ ਦੇ ਨਾਲ ਜੋੜੇ ਨੇ ਕੈਪਸ਼ਨ ਵਿੱਚ ਭਾਰਤੀ ਦੂਤਾਵਾਸ ਦਾ ਧੰਨਵਾਦ ਵੀ ਕੀਤਾ ਹੈ।
ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਕਿ “ਜਲਦੀ ਹੀ ਭਾਰਤ ਆ ਰਹੇ ਹਾਂ। ਤੁਹਾਡੇ ਸਾਰਿਆਂ ਦੇ ਪਿਆਰ ਅਤੇ ਸਹਿਯੋਗ ਲਈ ਬਹੁਤ ਬਹੁਤ ਧੰਨਵਾਦ। ਸਾਡੀ ‘ਘਰ ਵਾਪਸੀ’ ਨੂੰ ਸੰਭਵ ਬਣਾਉਣ ਲਈ ਭਾਰਤੀ ਦੂਤਾਵਾਸ ਦਾ ਬਹੁਤ ਬਹੁਤ ਧੰਨਵਾਦ।” ਦੱਸ ਦਈਏ ਕਿ 96 ਘੰਟੇ ਬਾਅਦ ਜੋੜੇ ਦੀ ਘਰ ਵਾਪਸੀ ਹੋ ਰਹੀ ਹੈ।












