October 24, 2026, 3:41 pm
----------- Advertisement -----------
HomeNewsBreaking Newsਕੀ ਤੁਸੀਂ ਭਾਰਤ ਦੇ ਪਹਿਲੇ TV ਸੀਰੀਅਲ ਬਾਰੇ ਜਾਣਦੇ ਹੋ, ਇਹਨਾਂ ਸਿਤਾਰਿਆਂ...

ਕੀ ਤੁਸੀਂ ਭਾਰਤ ਦੇ ਪਹਿਲੇ TV ਸੀਰੀਅਲ ਬਾਰੇ ਜਾਣਦੇ ਹੋ, ਇਹਨਾਂ ਸਿਤਾਰਿਆਂ ਨੇ ਕੀਤਾ ਸੀ ਕੰਮ

Published on

----------- Advertisement -----------

80 ਦੇ ਦਹਾਕੇ ‘ਚ ਆਏ ਮਿਥਿਹਾਸਕ ਸ਼ੋਅ ‘ਰਾਮਾਇਣ’ ਅਤੇ ‘ਮਹਾਭਾਰਤ’ ਵਰਗੇ ਸੀਰੀਅਲ ਤਾਂ ਕਈ ਵਾਰ ਦੇਖੇ ਹੋਣਗੇ, ਪਰ ਕੀ ਤੁਸੀਂ ਭਾਰਤ ਦਾ ਪਹਿਲਾ ਟੀਵੀ ਸੀਰੀਅਲ ਦੇਖਿਆ ਹੈ? ਭਾਰਤ ਦਾ ਪਹਿਲਾ ਸੀਰੀਅਲ ਕਿਹੜਾ ਸੀ ਅਤੇ ਕਦੋਂ ਬਣਿਆ ਸੀ? 

ਦੱਸ ਦਈਏ ਕਿ ਭਾਰਤ ਦੇ ਪਹਿਲੇ ਟੀਵੀ ਸੀਰੀਅਲ ਦਾ ਨਾਂ ‘ਹਮ ਲੋਗ’ ਸੀ, ਜਿਸ ਦਾ ਨਿਰਮਾਣ ਹਿੰਦੀ ਸਿਨੇਮਾ ਦੇ ਉੱਘੇ ਅਦਾਕਾਰ ਅਸ਼ੋਕ ਕੁਮਾਰ ਨੇ ਕੀਤਾ ਸੀ। ਇਹ ਸੀਰੀਅਲ 1984 ਵਿੱਚ ਆਇਆ ਸੀ ਅਤੇ ਇਸਦਾ ਆਖਰੀ ਐਪੀਸੋਡ 17 ਦਸੰਬਰ 1985 ਨੂੰ ਟੈਲੀਕਾਸਟ ਹੋਇਆ ਸੀ। ਇਸ ਸੀਰੀਅਲ ‘ਚ ਫਿਲਮ ਜਗਤ ਦੇ ਕਈ ਮਸ਼ਹੂਰ ਸਿਤਾਰੇ ਨਜ਼ਰ ਆਏ, ਜੋ ਅੱਜ ਵੀ ਇੰਡਸਟਰੀ ‘ਚ ਹਲਚਲ ਮਚਾ ਰਹੇ ਹਨ।

ਇਸ ਸੀਰੀਅਲ ਦੇ ਮੁੱਖ ਕਿਰਦਾਰ ਸਨ- ਸੀਮਾ ਪਾਹਵਾ, ਮਨੋਜ ਪਾਹਵਾ, ਦਿਵਿਆ ਸੇਠ, ਸੁਸ਼ਮਾ ਸੇਠ, ਰਾਜੇਸ਼ ਪੁਰੀ, ਵਿਨੋਦ ਨਾਗਪਾਲ, ਰੇਣੁਕਾ ਇਸਰਾਨੀ, ਜੈਸ਼੍ਰੀ ਅਰੋੜਾ, ਆਸਿਫ਼ ਸ਼ੇਖ ਅਤੇ ਅਭਿਨਵ ਚਤੁਰਵੇਦੀ।

 ਜ਼ਿਕਰਯੋਗ ਹੈ ਕਿ ਅਸ਼ੋਕ ਕੁਮਾਰ ਨੇ ਟੀਵੀ ਸੀਰੀਅਲਾਂ ਦੀ ਨੀਂਹ ਰੱਖੀ ਅਤੇ ਫਿਰ ਇੱਕ-ਇੱਕ ਕਰਕੇ ਕਈ ਨਿਰਮਾਤਾਵਾਂ ਅਤੇ ਨਿਰਦੇਸ਼ਕਾਂ ਨੇ ਸੀਰੀਅਲ ਬਣਾਉਣ ਵਿੱਚ ਦਿਲਚਸਪੀ ਦਿਖਾਈ। ਸੀਰੀਅਲ ‘ਹਮ ਲੋਗ’ ਨੇ ਉਸ ਸਮੇਂ ਦੌਰਾਨ ਕਾਫੀ ਤਾਰੀਫਾਂ ਖੱਟੀਆਂ ਸਨ। ਕਹਾਣੀ ਤੋਂ ਲੈ ਕੇ ਕਾਸਟਿੰਗ ਤੱਕ, ਸਭ ਕੁਝ ਮਜ਼ੇਦਾਰ ਸੀ।

ਸੀਰੀਅਲ ਨਾ ਸਿਰਫ ਸਮਾਜਿਕ ਸੰਦੇਸ਼ ਦਿੰਦਾ ਸੀ ਬਲਕਿ ਮਨੋਰੰਜਨ ਨਾਲ ਵੀ ਭਰਪੂਰ ਸੀ।

ਇਸਤੋਂ ਇਲਾਵਾ ਇਸ ਸੀਰੀਅਲ ਵਿੱਚ ਸਾਂਝੇ ਮੱਧਵਰਗੀ ਪਰਿਵਾਰ ਦੀਆਂ ਸਮੱਸਿਆਵਾਂ ਨੂੰ ਬਹੁਤ ਵਧੀਆ ਢੰਗ ਨਾਲ ਦਿਖਾਇਆ ਗਿਆ ਹੈ। ਤੁਸੀਂ ਇਸ ਸੀਰੀਅਲ ਰਾਹੀਂ ਵਿੱਤੀ ਸੰਕਟ, ਪਰਿਵਾਰ ਵਿੱਚ ਝਗੜਾ ਅਤੇ ‘ਚਾਰ ਲੋਕ ਕੀ ਕਹਿਣਗੇ’ ਵਰਗੇ ਮੁੱਦਿਆਂ ਨੂੰ ਜੋੜ ਸਕਦੇ ਹੋ।

 ਮੈਕਸੀਕਨ ਟੀਵੀ ਸ਼ੋਅ ਵੇਨ ਕੋਨਮਿਗੋ ਤੋਂ ਤਿਆਰ ਹੋਏ ਸੀਰੀਅਲ ‘ਹਮ ਲੌਗ’ ਨੇ ਨਾ ਸਿਰਫ ਭਾਰਤ ‘ਚ ਹਲਚਲ ਮਚਾ ਦਿੱਤੀ, ਇਹ ਸ਼ੋਅ ਮਾਰੀਸ਼ਸ ‘ਚ ਵੀ ਸੁਪਰਹਿੱਟ ਰਿਹਾ।

ਜੇਕਰ ਤੁਸੀਂ ਇਸ ਸੀਰੀਅਲ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ YOUTUBE ‘ਤੇ ਦੇਖ ਸਕਦੇ ਹੋ। ਇਹ ਸ਼ੋਅ ਯੂਟਿਊਬ ‘ਤੇ ਉਪਲਬਧ ਹੈ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...

ਪੰਜਾਬ ਵਿਧਾਨ ਸਭਾ ਦੀ ਕਾਰਵਾਈ ਕੱਲ੍ਹ ਤੱਕ ਮੁਲਤਵੀ, ਝੋਟੇ ਨੂੰ ਦਿੱਤੀ ਗਈ ਸ਼ਰਧਾਂਜਲੀ

ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਅੱਜ ਪਹਿਲਾ ਦਿਨ ਸੀ। ਸੈਸ਼ਨ ਦੀ ਸ਼ੁਰੂਆਤ...

ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਸਰਕਾਰ ਸਖਤ! ਬਿਨ੍ਹਾਂ ਪ੍ਰਵਾਨਗੀ ਗੈਰ-ਹਾਜ਼ਰਾਂ ਦੀ ਮੰਗੀ ਸੂਚੀ

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਮੁੱਖ ਸਕੱਤਰ ਵਿਚਕਾਰ ਬੁੱਧਵਾਰ ਦੇਰ ਰਾਤ ਤੱਕ ਚੱਲੀ ਮੀਟਿੰਗ...

‘ਨੰਨ੍ਹੀ ਛਾਂ’ ਹਰਸਿਮਰਤ ਬਾਦਲ ਹੁਣ ਮਲੂਕਾ ਦੇ ਬਿਆਨ ’ਤੇ ਬੋਲਣਗੇ? ਬਲਤੇਜ ਪੰਨੂ ਦਾ ਸਵਾਲ

ਚੰਡੀਗੜ੍ਹ 21 ਅਕਤੂਬਰ:ਆਪ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਬੁੱਧਵਾਰ ਨੂੰ ਸੀਨੀਅਰ ਅਕਾਲੀ...

 ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਜਲੰਧਰ ’ਚ ਅੰਤਰਰਾਸ਼ਟਰੀ ਹਾਕੀ, ਮੀਤ ਹੇਅਰ ਦੀ ਪੰਜਾਬੀਆਂ ਨੂੰ ਅਪੀਲ

ਚੰਡੀਗੜ੍ਹ 21 ਅਕਤੂਬਰ ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ...

4 ਤੇ 5 ਨਵੰਬਰ ਨੂੰ ਮੋਹਾਲੀ ’ਚ ਹਾਕੀ ਦਾ ਰੋਮਾਂਚ, ਦਰਸ਼ਕਾਂ ਲਈ ਐਂਟਰੀ ਬਿਲਕੁਲ ਮੁਫ਼ਤ

ਮੋਹਾਲੀ,21 ਅਕਤੂਬਰ:ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਨੇ ਅੱਜ ਇੱਕ ਮੀਡੀਆ ਬਿਆਨ ਜਾਰੀ ਕਰਦਿਆਂ ਕਿਹਾ...

ਝੋਟਾ ਕਤਲਕਾਂਡ ’ਤੇ ਰਾਜੋਆਣਾ ਦਾ ਵੱਡਾ ਬਿਆਨ, ਸ਼ਹਾਦਤ ਨੂੰ ਕੀਤਾ ਸਲਾਮ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ...

ਟਾਈਗਰ ਸ਼ਰਾਫ ਫਾਇਰਿੰਗ ਮਾਮਲਾ, ਹਥਿਆਰ ਪਹੁੰਚਾਉਣ ਵਾਲੀਆਂ 2 ਕੁੜੀਆਂ ਸਣੇ ਚਾਰ ਹੋਰ ਕਾਬੂ

ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਅਦਾਕਾਰ ਟਾਈਗਰ ਸ਼ਰਾਫ ਦੀ ਕਾਰ ‘ਤੇ ਹੋਈ ਫਾਇਰਿੰਗ...