ਕੈਨੇਡੀਅਨ ਰੈਪਰ ਡਰੇਕ ਨੇ ਹਾਲ ਹੀ ਵਿੱਚ ਇਕ ਵੀਡੀਓ ਸ਼ੇਅਰ ਕੀਤੀ ਹੈ ਜੋ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਜੀ ਹਾਂ ਇਹ ਵੀਡੀਓ ਰੈਪਰ ਦੀ ਗ੍ਰਿਫ਼ਤਾਰੀ ਦੀ ਹੈ ਜਿਸ ’ਚ ਉਸ ਨੇ ਪੁਸ਼ਟੀ ਕੀਤੀ ਕਿ ਜੁਲਾਈ ’ਚ ਉਸ ਦੀ ਸਵੀਡਿਸ਼ ਪੁਲਸ ਨਾਲ ਭੱਜ-ਦੌੜ ਹੋਈ ਸੀ। ਡਰੇਕ ਦੀ ਟੀਮ ਨੇ ਪਹਿਲਾਂ ਰੈਪਰ ਦੀ ਗ੍ਰਿਫ਼ਤਾਰੀ ਤੋਂ ਇਨਕਾਰ ਕੀਤਾ ਸੀ, ਜਦੋਂ ਅਫਵਾਹਾਂ ਪਹਿਲੀ ਵਾਰ 13 ਜੁਲਾਈ, 2022 ਦੇ ਆਲੇ-ਦੁਆਲੇ ਸਾਹਮਣੇ ਆਈਆਂ ਸਨ। ਰੈਪਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ ’ਤੇ ਤਸਵੀਰਾਂ ਤੇ ਵੀਡੀਓਜ਼ ਦੀ ਇਕ ਲੜੀ ਪੋਸਟ ਦੂਜੀ ਸਲਾਈਡ ’ਚ ਉਸ ਨੇ ਸਵੀਡਿਸ਼ ਪੁਲਸ ਵਲੋਂ ਆਪਣੇ ਆਪ ਨੂੰ ਫੜੇ ਜਾਣ ਦੀ ਫੁਟੇਜ ਸਾਂਝੀ ਕੀਤੀ। ਸੋਸ਼ਲ ਮੀਡੀਆ ’ਤੇ ਇਹ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ, ਜਦੋਂ ਕੈਨੇਡੀਅਨ ਹਿੱਪ-ਹੌਪ ਕਲਾਕਾਰ ਜੁਲਾਈ ’ਚ ਯੂਰਪ ਦਾ ਦੌਰਾ ਕਰ ਰਿਹਾ ਸੀ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਕਈ ਰਿਪੋਰਟਸ ਨੇ ਦੱਸਿਆ ਕਿ ਰੈਪਰ ਨੂੰ ਸਵੀਡਨ ’ਚ ਸਥਾਨਕ ਪੁਲਸ ਵਲੋਂ ਇਕ ਸਵੀਡਿਸ਼ ਨਾਈਟ ਕਲੱਬ ’ਚ ਪਾਰਟੀ ਕਰਦੇ ਸਮੇਂ ਭੰਗ ਲਿਜਾਣ ਦੇ ਦੋਸ਼ ’ਚ ਫੜਿਆ ਗਿਆ ਸੀ। ਰਿਪੋਰਟਸ ਮੁਤਾਬਕ ਰੈਪਰ ਤੇ ਉਸ ਦੇ ਸਾਥੀਆਂ ਨੂੰ ਸਥਾਨਕ ਪੁਲਸ ਨੇ ਹਿਰਾਸਤ ’ਚ ਲੈ ਲਿਆ ਸੀ ਤੇ ਜ਼ਮਾਨਤ ਤੋਂ ਪਹਿਲਾਂ ਉਨ੍ਹਾਂ ਨੇ ਕਥਿਤ ਤੌਰ ’ਤੇ ਇਕ ਰਾਤ ਜੇਲ੍ਹ ’ਚ ਬਿਤਾਈ ਸੀ।
----------- Advertisement -----------
ਕੈਨੇਡੀਅਨ ਰੈਪਰ ਡਰੇਕ ਨੇ ਆਪਣੀ ਗ੍ਰਿਫ਼ਤਾਰੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕੀਤੀ ਸਾਂਝੀ
Published on
----------- Advertisement -----------












