June 6, 2026, 3:22 pm
----------- Advertisement -----------
HomeNewsEntertainmentਤੇਜਸਵੀ ਪ੍ਰਕਾਸ਼ ਦੀ ਨਾਗਿਨ 6 ਵਿੱਚ ਭੂਮਿਕਾ ਨੂੰ ਲੈ ਕੇ ਏਕਤਾ ਕਪੂਰ...

ਤੇਜਸਵੀ ਪ੍ਰਕਾਸ਼ ਦੀ ਨਾਗਿਨ 6 ਵਿੱਚ ਭੂਮਿਕਾ ਨੂੰ ਲੈ ਕੇ ਏਕਤਾ ਕਪੂਰ ਨੇ ਤੋੜੀ ਚੁੱਪੀ

Published on

----------- Advertisement -----------

ਏਕਤਾ ਕਪੂਰ ਦਾ ਅਲੌਕਿਕ ਸ਼ੋਅ ਨਾਗਿਨ 6 ਲਗਾਤਾਰ ਚਰਚਾ ‘ਚ ਹੈ। ਇਸ ਸ਼ੋਅ ‘ਚ ਤੇਜਸਵੀ ਪ੍ਰਕਾਸ਼ ਮੁੱਖ ਭੂਮਿਕਾ ‘ਚ ਨਜ਼ਰ ਆਵੇਗੀ। ‘ਨਾਗਿਨ 6’ ‘ਚ ਤੇਜਸਵੀ ਪ੍ਰਕਾਸ਼ ਨੂੰ ਦੇਖਣ ਲਈ ਲੋਕ ਕਾਫੀ ਉਤਸ਼ਾਹਿਤ ਹਨ। ਤੇਜਸਵੀ ਦੀ ਜਿੱਤ ਉੱਤੇ ਜਿਥੇ ਇੱਕ ਪਾਸੇ ਉਸ ਦੇ ਫੈਨਜ਼ ਬਹੁਤ ਖੁਸ਼ ਸਨ, ਉਥੇ ਹੀ ਨਾਗਿਨ 6 ਵਿੱਚ ਬਤੌਰ ਲੀਡ ਰੋਲ ਕਾਸਟ ਕੀਤੇ ਜਾਣ ‘ਤੇ ਕਈ ਸਵਾਲ ਚੁੱਕੇ ਗਏ। ਤੇਜਸਵੀ ਦੇ ਹੱਕ ਵਿੱਚ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਲਈ ਏਕਤਾ ਕਪੂਰ ਸਾਹਮਣੇ ਆਈ ਹੈ। ਏਕਤਾ ਨੇ ਇਸ ਮੁੱਦੇ ਨੂੰ ਲੈ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਏਕਤਾ ਕਪੂਰ ਨੇ ਤੇਜਸਵੀ ਪ੍ਰਕਾਸ਼ ਉੱਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ।

ਤੇਜਸਵੀ ਦੀ ਬਿੱਗ ਬੌਸ ਜਿੱਤ ‘ਤੇ ਬੋਲਦੇ ਹੋਏ ਏਕਤਾ ਨੇ ਕਿਹਾ ਕਿ ਉਨ੍ਹਾਂ ਕੋਲ ਇਨ੍ਹੀ ਪਾਵਰ ਨਹੀਂ ਹੈ ਕਿ ਉਹ ਚੈਨਲ ਨੂੰ ਕਹਿ ਕੇ ਕਿਸੇ ਕੁੜੀ ਨੂੰ ਜਿੱਤਾ ਦਵੇ। ਮਹਿਜ਼ ਇਸ ਲਈ ਕਿ ਉਹ ਉਸ ਦਾ ਸੀਰੀਅਲ ਨਾਗਿਨ ਕਰਨ ਵਾਲੀ ਹੈ। ਏਕਤਾ ਕਪੂਰ ਨੇ ਕਿਹਾ ਕਿ ਮੈਂ ਤੇਜਸਵੀ ਨੂੰ ਸ਼ੋਅ ਦੇ ਲੀਡ ਰੋਲ ਲਈ ਕਾਸਟ ਕਰਕੇ ਬੇਹੱਦ ਖੁਸ਼ ਹਾਂ। ਹੁਣ ਤੇਜਸਵੀ ਸਭ ਨੂੰ ਨਾਗਿਨ ਵਿੱਚ ਬਤੌਰ ਨਾਗਿਨ ਵਿਖਾਈ ਦਵੇਗੀ। ਕਿਉਂਕਿ ਮੈਂ ਚਾਹੁੰਦੀ ਸੀ ਕਿ ਇਸ ਵਾਰ ਕੋਈ ਅਦਾਕਾਰਾ ਸ਼ੋਅ ਵਿੱਚ ਆਵੇ ਜੋ ਹੌਟ ਵੀ ਹੋਵੇਗੀ, ਚੰਗੇ ਐਕਸਪ੍ਰੈਸ਼ਨ ਵੀ ਦਵੇ, ਉਹ ਨਾਗਿਨ ਹੋਵੇ ਪਰ ਬਹੁਤ ਮਾਸੂਮ ਨਜ਼ਰ ਆਵੇ। ਉਸ ਦੀਆਂ ਅੱਖਾਂ ਕਾਫੀ ਆਕਰਸ਼ਕ ਹਨ, ਜਿਨ੍ਹਾਂ ਨੇ ਮੈਨੂੰ ਤੇਜਸਵੀ ਨੂੰ ਕਾਸਟ ਕਰਨ ਲਈ ਮਜ਼ਹੂਰ ਕਰ ਦਿੱਤਾ।

ਏਕਤਾ ਕਪੂਰ ਨੇ ਤੇਜਸਵੀ ਪ੍ਰਕਾਸ਼ ਦੀ ਜਿੱਤ ‘ਤੇ ਟ੍ਰੋਲਸ ਨੂੰ ਕਰਾਰਾ ਜਵਾਬ ਦਿੱਤਾ ਹੈ। ਰਿਪੋਰਟ ਮੁਤਾਬਕ ਏਕਤਾ ਕਪੂਰ ਨੇ ਕਿਹਾ, ‘ਮੈਂ ਤੇਜਸਵੀ ਪ੍ਰਕਾਸ਼ ਨੂੰ ਸ਼ੋਅ ‘ਚ ਦੇਖਿਆ। ਮੈਂ ਉਸ ਦੇ ਮੈਨੇਜਰ ਨਾਲ ਗੱਲ ਕੀਤੀ, ਜਿਸ ਨੇ ਮੈਨੂੰ ਭਰੋਸਾ ਦਿੱਤਾ ਸੀ ਕਿ ਉਹ ਨਾਗਿਨ ਸ਼ੋਅ ਦਾ ਹਿੱਸਾ ਬਣੇਗੀ। ਮੈਂ ਉਸ ਨੂੰ ਇਸ ਸ਼ੋਅ ਤੋਂ ਪਹਿਲਾਂ ਵੀ ਦੇਖਿਆ ਸੀ। ਮੈਨੂੰ ਲੱਗਦਾ ਹੈ ਕਿ ਉਹ ਬਹੁਤ ਆਕਰਸ਼ਕ ਹੈ। ਉਸ ਦੀਆਂ ਅੱਖਾਂ ਵਿੱਚ ਕੁਝ ਖਾਸ ਹੈ। ਮੈਨੂੰ ਉਨ੍ਹਾਂ ਨੂੰ ਕਾਸਟ ਕਰਨਾ ਪਿਆ। ਏਕਤਾ ਕਪੂਰ ਦਾ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਸ਼ੋਅ ਨਾਗਿਨ 6 ਸ਼ਨੀਵਾਰ ਅਤੇ ਐਤਵਾਰ ਨੂੰ ਰਾਤ 8 ਵਜੇ ਪ੍ਰਸਾਰਿਤ ਹੋਵੇਗਾ। ਇਹ ਸ਼ੋਅ 12 ਜਨਵਰੀ ਤੋਂ ਪ੍ਰਸਾਰਿਤ ਹੋ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਲਾਪਤਾ ਆਸਟ੍ਰੇਲੀਅਨ ਨਾਗਰਿਕ ਮਾਮਲੇ ’ਚ ਵੱਡੀ ਅਪਡੇਟ; ਭਰਾ ਵੱਲੋਂ ਹੀ ਕੀਤਾ ਗਿਆ ਕਤਲ

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਆਸਟ੍ਰੇਲੀਆ ਸਥਿਤ ਐਨਆਰਆਈ ਅਤੇ ਗਣਿਤ ਅਧਿਆਪਕ ਸੁਨੀਲ ਸ਼ਰਮਾ ਦੇ ਲਾਪਤਾ...

ਜਲੰਧਰ ਵਿਚ ਪੁਲਿਸ ਰੇਡ ਵੇਲੇ ਹੰਗਾਮਾ, ਲਵਪ੍ਰੀਤ ਦੀ ਗੋਲੀ ਲੱਗਣ ਨਾਲ ਮੌਤ

ਜਲੰਧਰ 'ਚ ਪੁਲਿਸ ਦੀ ਗੋਲੀ ਲੱਗਣ ਕਾਰਨ ਮੁਲਜ਼ਮ ਦੀ ਮੌਤ ਹੋ ਗਈ। ਲਵਪ੍ਰੀਤ ਦੀ...

•ਹੁਸ਼ਿਆਰਪੁਰ ਵਿਖੇ ਸਰਦਾਰ ਬਹਾਦਰ ਅਮੀਂ ਚੰਦ ਸੋਨੀ ਏ.ਐਫ.ਪੀ.ਆਈ. ਦਾ ਉਦਘਾਟਨ ਜਲਦ ਕੀਤਾ ਜਾਵੇਗਾ: ਰੋਜ਼ਗਾਰ ਉਤਪੱਤੀ ਮੰਤਰੀ

ਚੰਡੀਗੜ੍ਹ, 5 ਜੂਨ:ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ,...

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...