ਬਾਲੀਵੁੱਡ ਦੀ ਡਰੀਮ ਗਰਲ ਯਾਨੀਕਿ ਐਕਟਰੈੱਸ ਹੇਮਾ ਮਾਲਿਨੀ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦਾ ਜਨਮ 16 ਅਕਤੂਬਰ 1948 ਨੂੰ ਤਾਮਿਲਨਾਡੂ ਦੇ ਇੱਕ ਪਿੰਡ ਵਿੱਚ ਹੋਇਆ ਸੀ । ਬਾਲੀਵੁੱਡ ਦੇ ਕਈ ਕਲਾਕਾਰ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦੇ ਰਹੇ ਨੇ । ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਮੰਮੀ ਹੇਮਾ ਮਾਲਿਨੀ ਦੇ ਨਾਲ ਕੁਝ ਅਣਦੇਖੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਪਿਆਰਾ ਜਿਹਾ ਸੁਨੇਹਾ ਲਿਖਿਆ ਹੈ। ਪਹਿਲੀ ਤਸਵੀਰ ‘ਚ ਈਸ਼ਾ ਆਪਣੀ ਮਾਂ ਨੂੰ ਕਿੱਸ ਕਰ ਰਹੀ ਹੈ ਤੇ ਦੂਜੀ ਤਸਵੀਰ ਚ ਘੁੱਟ ਕੇ ਜੱਫੀ ਪਾਈ ਹੋਈ ਹੈ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹੇਮਾ ਮਾਲਿਨੀ ਨੂੰ ਬਰਥਡੇਅ ਵਿਸ਼ ਕਰ ਰਹੇ ਹਨ। ਹੇਮਾ ਮਾਲਿਨੀ ਨੇ 1968 ਵਿੱਚ ਮਸ਼ਹੂਰ ਅਭਿਨੇਤਾ ਰਾਜ ਕਪੂਰ ਦੇ ਨਾਲ ਫਿਲਮ ‘ਸਪਨੇ ਕਾ ਸੌਦਾਗਰ’ ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਤੋਂ ਬਾਅਦ ਹੇਮਾ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਹੇਮਾ ਨੇ ‘ਸ਼ੋਲੇ’, ‘ਸੀਤਾ ਗੀਤਾ’, ‘ਨਸੀਬ’, ‘ਜੌਨੀ ਮੇਰਾ ਨਾਮ’, ‘ਸੱਤੇ ਪੇ ਸੱਤਾ’, ‘ਤ੍ਰਿਸ਼ੂਲ’, ‘ਕ੍ਰਾਂਤੀ’, ‘ਪ੍ਰੇਮ ਨਗਰ’ ਵਰਗੀਆਂ ਕਈ ਹਿੱਟ ਫਿਲਮਾਂ ‘ਚ ਕੰਮ ਕੀਤਾ ਹੈ।
----------- Advertisement -----------
ਅੱਜ ਹੈ ਹੇਮਾ ਮਾਲਿਨੀ ਦਾ ਜਨਮ ਦਿਨ, ਧੀ ਈਸ਼ਾ ਦਿਓਲ ਨੇ ਪੋਸਟ ਪਾ ਕੇ ਮਾਂ ਨੂੰ ਕੀਤਾ “Birthday Wish”
Published on
----------- Advertisement -----------