ਬਾਲੀਵੁਡ ਦੇ ਹੀ ਮੈਨ ਧਰਮਿੰਦਰ ਅਤੇ ਡ੍ਰੀਮ ਗਰਲ ਹੇਮਾ ਮਾਲਿਨੀ ਦੀ ਬੇਟੀ ਈਸ਼ਾ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਉਹ ਆਪਣੇ ਫਾਰਮ ਹਾਊਸ ‘ਚ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕੁਦਰਤ ਦੀ ਤਾਰੀਫ ਕਰਦਿਆਂ ਲਿਖਿਆ ਕਿ ‘ਮੈਨੂੰ ਆਪਣੇ ਆਲੇ ਦੁਆਲੇ ਬਹੁਤ ਸਾਰੀ ਹਰਿਆਲੀ ਬਹੁਤ ਪਸੰਦ ਹੈ ।ਕਿਉਂਕਿ ਅਸੀਂ ਕੰਕਰੀਟ ਦੇ ਜੰਗਲ ‘ਚ ਰਹਿੰਦੇ ਹਾਂ ਅਤੇ ਜਦੋਂ ਵੀ ਮੈਨੂੰ ਸਮਾਂ ਮਿਲਦਾ ਹੈ, ਮੈਂ ਕੁਦਰਤ ਦੇ ਨਜ਼ਦੀਕ ਜਾਂਦੀ ਹੈ ਅਤੇ ਪ੍ਰਸ਼ੰਸਾ ਕਰਦੀ ਹਾਂ ਕਿ ਇਹ ਕਿੰਨੀ ਸੁੰਦਰ ਹੈ’। ਈਸ਼ਾ ਦਿਓਲ ਨੇ ਇਸ ਤੋਂ ਇਲਾਵਾ ਇਸ ਫਾਰਮ ਹਾਊਸ ਦਾ ਹਰ ਐਂਗਲ ਤੋਂ ਵਿਊਜ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ।
ਦੱਸ ਦਈਏ ਈਸ਼ਾ ਦਿਓਲ ਨੇ ਸਾਲ 2012 ‘ਚ ਆਪਣੇ ਬਚਪਨ ਦੇ ਦੋਸਤ ਭਰਤ ਤਖਤਾਨੀ ਦੇ ਨਾਲ ਵਿਆਹ ਕਰਵਾ ਲਿਆ ਸੀ । ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ। ਇਸ ਤੋ ਇਲਾਵਾ ਤੁਹਾਨੂੰ ਦੱਸ ਦਈਏ ਕਿ ਈਸ਼ਾ ਦਿਓਲ ਨੇ ਕੁਝ ਸਮਾਂ ਪਹਿਲਾ ਆਪਣੀ ਦੂਜੀ ਬੇਟੀ ਨੂੰ ਜਨਮ ਦਿੱਤਾ ਹੈ । ਈਸ਼ਾ ਦਿਓਲ ਦੀਆਂ ਦੋ ਧੀਆਂ ਹਨ ।ਈਸ਼ਾ ਦਿਓਲ ਧਰਮਿੰਦਰ ਅਤੇ ਹੇਮਾ ਮਾਲਿਨੀ ਦੀ ਧੀ ਹੈ । ਇਸ ਤੋਂ ਇਲਾਵਾ ਈਸ਼ਾ ਦਿਓਲ ਦੀ ਇੱਕ ਹੋਰ ਛੋਟੀ ਭੈਣ ਵੀ ਹੈ । ਇਸ ਗੱਲ ਦੀ ਜਾਣਕਾਰੀ ਈਸ਼ਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਜ਼ਰੀਏ ਫੈਨਜ਼ ਨੂੰ ਦਿੱਤੀ ਸੀ। ਇੱਥੇ ਉਨ੍ਹਾਂ ਨੇ ਬੇਟੀ ਦਾ ਨਾਮ ਮਿਆਰਾ ਦੱਸਿਆ ਸੀ।ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਬਾਲੀਵੁਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਨਾਲ ਹੀ ਆਪਣੇ ਫੈਨਜ਼ ਨੂੰ ਆਪਣੇ ਪਲ – ਪਲ ਦੀਆਂ ਖਬਰਾਂ ਦਿੰਦੇ ਰਹਿੰਦੇ ਹਨ।