ਮਨੋਰੰਜਨ ਜਗਤ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸ਼ੋਅ ‘ਰੀਅਲ ਵਰਲਡ’ ਦੀ ਅਦਾਕਾਰਾ ਸਾਰਾ ਬੇਕਰ ਹੁਣ ਇਸ ਦੁਨੀਆ ‘ਤੇ ਨਹੀਂ ਰਹੀ। ਸਾਰਾ ਬੇਕਰ ਦੇ ਅਚਾਨਕ ਦਿਹਾਂਤ ਨੇ ਪ੍ਰਸ਼ੰਸਕਾਂ ਅਤੇ ਉਸਦੇ ਸਾਥੀ ਕਲਾਕਾਰਾਂ ਨੂੰ ਦੁਖੀ ਕਰ ਦਿੱਤਾ ਹੈ। ਬੇਕਰ ਪਰਿਵਾਰ ਨੇ ਵੀ ਅਦਾਕਾਰਾ ਦੀ ਮੌਤ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਸਾਰਾਹ ਬੇਕਰ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਪਰਿਵਾਰ ਨੇ ਅਦਾਕਾਰਾ ਦੀ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਹੈ। ਸਾਰਾਹ ਬੇਕਰ ਨੇ 52 ਸਾਲ ਦੀ ਉਮਰ ‘ਚ ਆਖਰੀ ਸਾਹ ਲਏ।

ਜਦੋਂ ਤੋਂ ਸਾਰਾ ਬੇਕਰ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ, ਉਸ ਦੇ ਪ੍ਰਸ਼ੰਸਕ ਅਤੇ ਦੋਸਤ ਬਹੁਤ ਦੁਖੀ ਹਨ। ਅਦਾਕਾਰਾ ਦੇ ਪ੍ਰਸ਼ੰਸਕ ਉਸ ਦੀ ਮੌਤ ਤੇ ਦੁੱਖ ਪ੍ਰਗਟਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲੈ ਰਹੇ ਹਨ। ਟਵਿੱਟਰ ‘ਤੇ ਇਕ ਪ੍ਰਸ਼ੰਸਕ ਨੇ ਲਿਖਿਆ, “ਮੈਂ ਅੱਜ ਇਹ ਖਬਰ ਦੇਖੀ ਕਿ ਅਸੀਂ ਹਰ ਕਿਸੇ ਦੇ ਪਸੰਦੀਦਾ ਵਾਈਲਡਸਟਾਰਮ ਲੋਕਾਂ ਵਿੱਚੋਂ ਇੱਕ, ਸਾਰਾਹ ਬੇਕਰ ਨੂੰ ਗੁਆ ਦਿੱਤਾ ਹੈ।” ਇੱਕ ਹੋਰ ਨੇ ਲਿਖਿਆ, “ਸਾਰਾ ਦੀ ਮੌਤ ਦੀ ਖਬਰ ਸੁਣ ਕੇ ਮੈਂ ਬਹੁਤ ਦੁਖੀ ਹਾਂ, ਅਸੀਂ ਤੁਹਾਨੂੰ ਯਾਦ ਕਰਾਂਗੇ।”












