July 23, 2026, 4:03 pm
----------- Advertisement -----------
HomeNewsEntertainmentਸ਼ੂਟਿੰਗ ਲਈ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਪਹੁੰਚੇ ਮਨਾਲੀ

ਸ਼ੂਟਿੰਗ ਲਈ ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਸੰਨੀ ਦਿਓਲ ਪਹੁੰਚੇ ਮਨਾਲੀ

Published on

----------- Advertisement -----------

ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਅਤੇ ਸੰਸਦ ਮੈਂਬਰ ਸੰਨੀ ਦਿਓਲ ਫਿਲਮ ‘ਸਫਰ’ ਦੀ ਸ਼ੂਟਿੰਗ ਲਈ ਮਨਾਲੀ ਪਹੁੰਚ ਗਏ ਹਨ। ਉਹ ਅਗਲੇ ਕੁਝ ਦਿਨਾਂ ਤੱਕ ਮਨਾਲੀ ਅਤੇ ਆਲੇ-ਦੁਆਲੇ ਦੀਆਂ ਖੂਬਸੂਰਤ ਵਾਦੀਆਂ ‘ਚ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਬੀਤੇ ਮੰਗਲਵਾਰ ਨੂੰ ਉਨ੍ਹਾਂ ਦੀ ਫਿਲਮ ਦੇ ਕੁਝ ਦ੍ਰਿਸ਼ ਨਾਗਰ ਕੈਸਲ ‘ਚ ਸ਼ੂਟ ਕੀਤੇ ਗਏ ਸਨ। 

ਦੱਸ ਦਈਏ ਕਿ ਫਿਲਮ ਸਫਰ ਦੇ ਇੱਕ ਗੀਤ ਦੀ ਸ਼ੂਟਿੰਗ ਹਿਮਾਚਲ ਵਿੱਚ ਚੱਲ ਰਹੀ ਹੈ। ਸੰਨੀ ਦਿਓਲ ਦੇ ਨਾਲ ਉਨ੍ਹਾਂ ਦੀ ਪੂਰੀ ਸ਼ੂਟਿੰਗ ਯੂਨਿਟ ਵੀ ਮਨਾਲੀ ਵਿੱਚ ਹੈ। ਇਸ ਕਾਰਨ ਅਗਲੇ ਕੁਝ ਦਿਨਾਂ ਤੱਕ ਮਨਾਲੀ ਵਿੱਚ ਲਾਈਟ ਕੈਮਰਾ ਐਕਸ਼ਨ ਦੀ ਗੂੰਜ ਸੁਣਾਈ ਦੇਵੇਗੀ। ਸਫਰ ਫਿਲਮ ਏਕਲਾਨ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਹੈ। ਇਸ ਦੇ ਨਿਰਮਾਤਾ ਵਿਸ਼ਾਲ ਰਾਣਾ ਹਨ, ਜਦਕਿ ਸੁਸ਼ਾਂਤ ਫਿਲਮ ਦੇ ਨਿਰਦੇਸ਼ਕ ਹਨ। 

ਜਾਣਕਾਰੀ ਮੁਤਾਬਕ ਇਸ ਦੇ ਕੁਝ ਸੀਨ ਮਨਾਲੀ ‘ਚ ਚਾਰ-ਪੰਜ ਦਿਨਾਂ ਤੱਕ ਸ਼ੂਟ ਕੀਤੇ ਜਾਣਗੇ। ਫਿਲਮ ਦੀ ਸ਼ੂਟਿੰਗ ਮਨਾਲੀ ‘ਚ ਪਹੁੰਚਣ ਕਾਰਨ ਅਦਾਕਾਰੀ ਨਾਲ ਜੁੜੇ ਲੋਕਾਂ ‘ਚ ਖੁਸ਼ੀ ਦੀ ਲਹਿਰ ਹੈ।

ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਸਫਰ’ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ‘ਤੇ ਆਧਾਰਿਤ ਹੈ। ਸੰਨੀ ਦਿਓਲ ਇਸ ‘ਚ ਬਾਲ ਕਲਾਕਾਰ ਦਾ ਸਫਰ ਦਿਖਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸੰਨੀ ਦਿਓਲ ਇਸ ਸਾਲ ਫਿਲਮ ‘ਲਾਹੌਰ 1947’ ਦੀ ਸ਼ੂਟਿੰਗ ਵੀ ਕਰਨਗੇ। ਇਸ ਦੇ  ਵੀ ਕੁਝ ਸੀਨ ਮਨਾਲੀ ‘ਚ ਵੀ ਸ਼ੂਟ ਕੀਤੇ ਜਾ ਸਕਦੇ ਹਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਆਸਟਰੇਲੀਆ ’ਚ 20 ਲੋਕਾਂ ਦੀ ਜਾਨ ਬਚਾਉਣ ਵਾਲੇ ਭਾਰਤੀ ਨੂੰ ਮਿਲੀ ਸਥਾਈ ਰਿਹਾਇਸ਼

 ਸਿਡਨੀ ਦੇ ਬੌਂਡੀ ਬੀਚ 'ਤੇ ਹੋਏ ਭਿਆਨਕ ਹਮਲੇ ਦੌਰਾਨ ਭਾਰਤੀ ਮੂਲ ਦੇ 37 ਸਾਲਾ...

ਪਾਲਤੂ ਕੁੱਤੇ ਦੀ ਮਦਦ ਕਾਰਨ ਮਾਲਕ ਦੇ ਕਾਤਲ ਨੂੰ ਮਿਲੀ ਉਮਰ ਕੈਦ ਦੀ ਸਜ਼ਾ

ਕਿਹਾ ਜਾਂਦਾ ਹੈ ਕਿ ਕੁੱਤਾ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਹੁੰਦਾ ਹੈ ਅਤੇ...

ਰੇਲਵੇ ਪ੍ਰੋਜੈਕਟਾਂ ਵਿੱਚ ਦੇਰੀ ਨੂੰ ਲੈ ਕੇ ਰਵਨੀਤ ਬਿੱਟੂ ਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ

ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ...

ਅੰਮ੍ਰਿਤਸਰ ‘ਚ 2 ਦਰਜਨ ਦੇ ਕਰੀਬ ਘਰਾਂ ‘ਚ ਭਰਿਆ 4-4 ਫੁੱਟ ਪਾਣੀ, ਇੱਕ ਘਰ ਦਾ ਡਿੱਗਿਆ ਲੈਂਟਰ !

ਅੰਮ੍ਰਿਤਸਰ ਵਿੱਚ ਸਵੇਰ ਤੜਕੇ ਤੋਂ ਹੋ ਰਹੀ ਲਗਾਤਾਰ ਬਾਰਿਸ਼ ਨੇ ਸ਼ਹਿਰ ਦੇ ਕਈ ਇਲਾਕਿਆਂ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰੇਕ ਪਰਿਵਾਰ ਨੂੰ ਮਿਲ ਰਿਹਾ 10 ਲੱਖ ਰੁਪਏ ਤੱਕ ਦਾ ਕੈਸ਼ਲੈੱਸ ਇਲਾਜ, ਹੁਣ ਤੱਕ 650 ਕਰੋੜ ਰੁਪਏ ਦਾ ਮੁਫ਼ਤ...

*ਫ਼ਰੀਦਕੋਟ, 28 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਅਕਾਲੀ...

ਦੁਨੀਆ ਭਰ ਦੇ ‘ਰਾਮ ਭਗਤਾਂ’ ਲਈ ਵੱਡੀ ਖ਼ਬਰ; ਅੰਮ੍ਰਿਤਸਰ ਵਿੱਚ ਭਗਵਾਨ ਵਾਲਮੀਕਿ ਮੰਦਰ ਦੇ ਬਿਲਕੁਲ ਨਾਲ ਬਣੇਗਾ ਵਿਸ਼ਾਲ ਮੰਦਰ: ਅਰਵਿੰਦ ਕੇਜਰੀਵਾਲ

*ਅੰਮ੍ਰਿਤਸਰ; 28 ਜੂਨ:ਭਾਰਤ ਦੀ ਅਧਿਆਤਮਿਕ ਵਿਰਾਸਤ ਨੂੰ ਸੰਭਾਲਣ ਅਤੇ ਸਨਾਤਨ ਧਰਮ ਦੀਆਂ ਕਦਰਾਂ-ਕੀਮਤਾਂ ਨੂੰ...